ਮਾਈਕ੍ਰੋਸਾਫਟ ਨੇ ਭਾਰਤ ''ਚ ਸ਼ੁਰੂ ਕੀਤਾ ਸਾਈਬਰ ਸੁਰੱਖਿਆ ਐਨਗੇਜਮੈਂਟ ਸੈਂਟਰ

Saturday, Jun 11, 2016 - 12:44 PM (IST)

ਮਾਈਕ੍ਰੋਸਾਫਟ ਨੇ ਭਾਰਤ ''ਚ ਸ਼ੁਰੂ ਕੀਤਾ ਸਾਈਬਰ ਸੁਰੱਖਿਆ ਐਨਗੇਜਮੈਂਟ ਸੈਂਟਰ
ਜਲੰਧਰ— ਸਾਈਬਰ ਸੁਰੱਖਿਆ ਨੂੰ ਮਜਬੂਤ ਬਣਾਉਣ ਦੇ ਉਦੇਸ਼ ਨਾਲ ਇਨਫਾਰਮੇਸ਼ਨ ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਨੇ ਦਿੱਲੀ ਐੱਨ.ਸੀ.ਆਰ. ਦੇ ਗੁੜਗਾਂਓ ''ਚ ਆਪਣਾ ਸਾਈਬਰ ਸਕਿਓਰਿਟੀ ਐਨਗੇਜਮੈਂਟ ਸੈਂਟਰ (ਸੀ.ਐੱਸ.ਈ.ਸੀ) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। 
ਕੰਪਨੀ ਨੇ ਜਾਰੀ ਬਿਆਨ ''ਚ ਕਿਹਾ ਕਿ ਸੀ.ਐੱਸ.ਈ.ਸੀ.( CSEC) ਦਾ ਉਦੇਸ਼ ਜਨਤਕ ਨਿਜੀ ਭਾਗੀਦਾਰੀ ਦੇ ਤਹਿਤ ਸਾਈਬਰ ਅਪਰਾਧਾਂ ਨਾਲ ਲੜਨ ਲਈ ਭਾਰਤੀ ਕਾਰੋਬਾਰਾਂ, ਸਰਕਾਰ ਅਤੇ ਵਿਦਿਅਕ ਅਦਾਰਿਆਂ ਦੇ ਨਾਲ ਸਾਈਬਰ ਸੁਰੱਖਿਆ ਲਈ ਸਹਿਯੋਗ ਨੂੰ ਮਜਬੂਤੀ ਪ੍ਰਦਾਨ ਕਰਨਾ ਹੈ ਨਾਲ ਹੀ ਭਾਰਤੀ ਕੰਪਿਊਟਰਾਂ ਅਤੇ ਇੰਟਰਨੈੱਟ ਯੂਜ਼ਰਸ ਨੂੰ ਸਾਈਬਰ ਹਮਲੇ ਦੇ ਖਤਰਿਆਂ ਤੋਂ ਸੁਰੱਖਿਅਤ ਬਣਾਉਣ ਦੀ ਦਿਸ਼ਾ ''ਚ ਸਹਿਯੋਗ ਵਧਾਉਣਾ ਹੈ। 
ਇਸ ਕੇਂਦਰ ਦੇ ਮਾਧਿਅਮ ਨਾਲ ਮਾਈਕ੍ਰੋਸਾਫਟ ਦੇ ਡਿਜੀਟਲ ਕ੍ਰਾਈਮ ਮਾਹਿਰਾਂ ਨੂੰ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁੜਗਾਂਓ ਦਾ ਇਹ ਕੇਂਦਰ ਭਾਰਤ ''ਚ ਮਾਈਕ੍ਰੋਸਾਫਟ ਲਈ ਇਕ ਸਮਰਪਿਤ ਕੇਂਦਰ ਦੇ ਤੌਰ ''ਤੇ ਕੰਮ ਕਰੇਗਾ। ਮਾਈਕ੍ਰੋਸਾਫਟ ਕੰਸਲਟੇਂਸੀ ਸਰਵਿਸਿਜ਼ (ਐੱਮ.ਸੀ.ਐੱਸ) ਦੀ ਇਕਾਈ ਦੇ ਰੂਪ ''ਚ ਭਾਰਤ ਆਧਾਰਿਤ ਇਕ ਸਮਰਪਿਤ ਟੀਮ ਵੀ ਸਾਈਬਰ ਮਾਨਿਟਰਿੰਗ ਕਰੇਗੀ ਅਤੇ ਲਰਨਿੰਗ ਆਧਾਰਿਤ ਡਿਟੈਕਸ਼ਨ ਟੈਕਨਾਲੋਜੀ ਮਸ਼ੀਨ ਦੇ ਇਸਤੇਮਾਲ ਦੀ ਪੇਸ਼ਕਸ਼ ਕਰੇਗੀ ਅਤੇ ਦੇਸ਼ ''ਚ ਇੰਟਰਪ੍ਰਾਈਜ਼ ਗਾਹਕਾਂ ਦੇ ਸਾਈਬਰ ਖਤਰੇ ''ਤੇ ਤੇਜ਼ੀ ਨਾਲ ਕਾਰਵਾਈ ਕਰਕੇ ਉਸ ਦਾ ਹੱਲ ਯਕੀਨੀ ਕਰੇਗੀ।

Related News