Micromax ਨੇ ਲਾਂਚ ਕੀਤਾ ਪਹਿਲਾ Gorilla Glass 5 ਦੀ ਪ੍ਰੋਟੈਕਸ਼ਨ ਨਾਲ ਕੈਨਵਸ 2 ਦਾ ਅਪਗ੍ਰੇਡ ਵੇਰੀਅੰਟ
Thursday, May 11, 2017 - 05:09 PM (IST)

ਜਲੰਧਰ- ਮਾਇਕ੍ਰੋਮੈਕਸ ਨੇ ਬੇਹੱਦ ਹੀ ਲੋਕਪ੍ਰਿਅ ਕੈਨਵਸ 2 ਹੈਂਡਸੈੱਟ ਦਾ ਅਪਗ੍ਰੇਡ ਵੇਰਿਅੰਟ ਲਾਂਚ ਕੀਤਾ। ਇਸ ਨੂੰ ਮਾਇਕ੍ਰੋਮੈਕਸ ਕੈਨਵਸ 2 (2017) ਦੇ ਨਾਮ ਤੋਂ ਜਾਣਾ ਜਾਵੇਗਾ। ਸਮਾਰਟਫੋਨ ਨੂੰ ਏਅਰਟੇਲ ਦੇ ਨਾਲ ਸ਼ਾਂਝੇਦਾਰੀ ਨਾਲ ਲਾਂਚ ਕੀਤਾ ਗਿਆ ਹੈ। ਮੋਬਾਇਲ ਆਪਰੇਟਰ ਮਾਇਕ੍ਰੋਮੈਕਸ ਕੈਨਵਸ 2 (2017) ਖਰੀਦਣ ਵਾਲੇ ਗਾਹਕਾਂ ਨੂੰ ਇਕ ਸਾਲ ਲਈ ਮੁਫਤ 4ਜੀ ਡਾਟਾ ਦੇਵੇਗੀ। ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲਿੰਗ ਦੀ ਵੀ ਸਹੂਲਤ ਮਿਲੇਗੀ। ਸਮਾਰਟਫੋਨ ਦੀ ਕੀਮਤ 11,999 ਰੁਪਏ ਹੈ ਅਤੇ ਇਸ ਨੂੰ 17 ਮਈ ਤੋਂ ਦੇਸ਼ਭਰ ਦੇ ਰਿਟੇਲ ਸਟੋਰ ''ਚ ਉਪਲੱਬਧ ਹੋਵੇਗਾ। ਮਾਇਕ੍ਰੋਮੈਕਸ ਕੈਨਵਸ 2 (2017) ਦੇ ਨਾਲ ਏਅਰਟੈੱਲ ਦਾ 4ਜੀ ਸਿਮ ਕਾਰਡ ਦਿੱਤਾ ਜਾਵੇਗਾ।
ਸਪੈਸੀਫਿਕੇਸ਼ਨਸ
- 5 ਇੰਚ ਦੀ ਐੱਚ. ਡੀ (720x1280 ਪਿਕਸਲ) ਡਿਸਪਲੇ।
- ਸਕ੍ਰੀਨ ''ਤੇ ਕਾਰਨਿੰਗ ਗੋਰਿੱਲਾ ਗਲਾਸ 5 ਦੀ ਪ੍ਰੋਟੈਕਸ਼ਨ
- ਡਿਊਲ ਸਿਮ ਸਲਾਟ
- ਐਂਡ੍ਰਾਇਡ 7.0 ਨੂਗਟ ਓ. ਐੱਸ।
-1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ
- 3 ਜੀ. ਬੀ ਰੈਮ
- 13 ਮੈਗਾਪਿਕਸਲ ਦਾ ਰਿਅਰ ਕੈਮਰਾ
- ਫ੍ਰੰਟ ਪੈਨਲ ''ਤੇ 5 ਮੈਗਾਪਿਕਸਲ ਦਾ ਵਾਇਡ ਐਂਗਲ ਲੈਨਜ਼
- ਇਨਬਿਲਟ ਸਟੋਰੇਜ 16 ਜੀ. ਬੀ
- 64 ਜੀ. ਬੀ ਤੱਕ ਦੀ ਮਾਇਕ੍ਰੋ ਐੱਸ. ਡੀ ਕਾਰਡ ਦੀ ਸਪੋਰਟ।
- ਕੁਨੈੱਕਟੀਵਿਟੀ ਫੀਚਰ ''ਚ 4ਜੀ ਐੱਲ. ਟੀ. ਈ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ ਅਤੇ ਜੀ. ਪੀ. ਐੱਸ
- ਬੈਟਰੀ 3050 ਐੱਮ. ਏ. ਐੱਚ ।
- ਸਮਾਰਟਫੋਨ ਸ਼ੈਂਪੇਨ ਅਤੇ ਬਲੈਕ ਕਲਰ।