ਮਾਈਕ੍ਰੋਮੈਕਸ ਨੇ ਲਾਂਚ ਕੀਤਾ ਆਪਣਾ ਪਹਿਲਾ 4G ਟੈਬਲੇਟ

Wednesday, Mar 02, 2016 - 01:38 PM (IST)

ਮਾਈਕ੍ਰੋਮੈਕਸ ਨੇ ਲਾਂਚ ਕੀਤਾ ਆਪਣਾ ਪਹਿਲਾ 4G ਟੈਬਲੇਟ

ਜਲੰਧਰ— ਭਾਰਤੀ ਸਮਾਰਟਫੋਨ ਨਿਰਾਤਾ ਕੰਪਨੀ ਮਾਈਕ੍ਰੋਮੈਕਸ ਨੇ ਕੈਨਵਸ ਸੀਰੀਜ਼ ''ਚ 4G ਨੂੰ ਸਪੋਰਟ ਕਰਨ ਵਾਲਾ ਨਵਾਂ ਟੈਬਲੇਟ ਕੈਨਵਸ ਟੈਬ P702 ਲਾਂਚ ਕੀਤਾ ਹੈ ਜੋ ਈ-ਕਾਮਰਸ ਸਈਟ ਸਨੈਪਡੀਲ ''ਤੇ ਉਪਲੱਬਧ ਹੈ। ਸਨੈਪਡੀਲ ''ਤੇ ਇਹ ਟੈਬਲੇਟ ਅੱਜ ਤੋਂ ਵਿਕਰੀ ਲਈ ਉਪਲੱਬਧ ਹੈ ਜਿਥੇ ਇਸ ਦੀ ਕੀਮਤ 7,999 ਰੁਪਏ ਹੈ। 
ਮਾਈਕ੍ਰੋਮੈਕਸ ਦੇ ਇਸ ਟੈਬਲੇਟ ''ਚ 7-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ। ਐਂਡ੍ਰਾਇਡ ਆਪਰੇਟਿੰਗ ਸਿਸਟਮ 5.1 ਲਾਲੀਪਾਪ ''ਤੇ ਆਧਾਰਿਤ ਇਸ ਟੈਬਲੇਟ ਨੂੰ ਮੀਡੀਆਟੈੱਕ ਐਮ.ਟੀ8735 ਚਿਪਸੈੱਟ ''ਤੇ ਪੇਸ਼ ਕੀਤਾ ਗਿਆ ਹੈ ਅਤੇ ਇਹ ਟੈਬਲੇਟ 1.3ਗੀਗਾਹਰਟਜ਼ ਕਵਾਡਕੋਰ ਪ੍ਰੋਸੈਸਰ ''ਤੇ ਕੰਮ ਕਰਦਾ ਹੈ। 
ਮਾਈਕ੍ਰੋਮੈਕਸ ਕੈਨਵਸ ਪੀ702 ''ਚ 2ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ 32ਜੀ.ਬੀ. ਤੱਕ ਡਾਟਾ ਸਟੋਰ ਕਰ ਸਕਦੇ ਹੋ। ਟੈਬਲੇਟ ''ਚ ਫੋਟੋਗ੍ਰਾਫੀ ਲਈ ਆਟੋ ਫੋਕਸ ਅਤੇ ਫਲੈਸ਼ ਦੇ ਨਾਲ 5 ਮੈਗਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ 2 ਮੈਗਾਪਿਕਸਲ ਦਾ ਫਰੰਟ ਕੈਮਰਾ ਉਪਲੱਬਧ ਹੈ। 
ਕਨੈਕਟੀਵਿਟੀ ਆਪਸ਼ਨ ਦੇ ਤੌਰ ''ਤੇ ਡਿਵਾਈਸ ''ਚ 4ਜੀ ਐੱਲ.ਟੀ.ਈ. ਸਪੋਰਟ ਤੋਂ ਇਲਾਵਾ ਡਿਊਲ ਸਿਮ, ਬਲੂਟੂਥ ਅਤੇ ਵਾਈਫਾਈ ਦਿੱਤਾ ਗਿਆ ਹੈ। ਉਥੇ ਹੀ ਪਾਵਰ ਬੈਕਅਪ ਲਈ ਮਾਈਕ੍ਰੋਮੈਕਸ ਕੈਨਵਸ ਟੈਬ ਪੀ720 ''ਚ 3,000ਐਮ.ਏ.ਐੱਚ. ਦੀ ਬੈਟਰੀ ਉਪਲੱਬਧ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 250 ਘੰਟੇ ਤੱਕ ਦਾ ਟਾਕਟਾਈਮ ਅਤੇ 3 ਘੰਟੇ ਤੱਕ ਦਾ ਪਲੇਅ ਟਾਈਮ ਦੇਣ ''ਚ ਸਮਰਥ ਹੈ।


Related News