MG ਦੀ ਇਸ ਇਲੈਕਟ੍ਰਿਕ ਕਾਰ ਦੇ ਦੀਵਾਨੇ ਹੋਏ ਲੋਕ, 6 ਮਹੀਨਿਆਂ ''ਚ ਕੰਪਨੀ ਨੇ ਵੇਚ''ਤੀਆਂ ਇੰਨੀਆਂ ਗੱਡੀਆਂ

Saturday, Apr 12, 2025 - 05:46 PM (IST)

MG ਦੀ ਇਸ ਇਲੈਕਟ੍ਰਿਕ ਕਾਰ ਦੇ ਦੀਵਾਨੇ ਹੋਏ ਲੋਕ, 6 ਮਹੀਨਿਆਂ ''ਚ ਕੰਪਨੀ ਨੇ ਵੇਚ''ਤੀਆਂ ਇੰਨੀਆਂ ਗੱਡੀਆਂ

ਆਟੋ ਡੈਸਕ- ਭਾਰਤ 'ਚ ਇਲੈਕਟ੍ਰਿਕ ਗੱਡੀਆਂ ਦੀ ਵਿਕਰੀ ਕਾਫੀ ਤੇਜ਼ੀ ਨਾਲ ਵਧ ਰਹੀ ਹੈ। ਅੱਜ ਹਰ ਰੇਂਜ ਅਤੇ ਬਜਟ 'ਚ ਇਲੈਕਟ੍ਰਿਕ ਕਾਰਾਂ ਦੇ ਕਈ ਆਪਸ਼ਨ ਮੌਜੂਦ ਹਨ। ਇਨ੍ਹਾਂ 'ਚੋਂ ਇਕ MG Windsor EV ਹੈ, ਜੋ ਬਾਜ਼ਾਰ 'ਚ ਆਉਂਦੇ ਹੀ ਕਾਫੀ ਲੋਕਪ੍ਰਸਿੱਧ ਹੋ ਗਈ ਹੈ। MG ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 6 ਮਹੀਨਿਆਂ 'ਚ ਇਕ ਕਾਰ ਦੀਆਂ 20,000 ਇਕਾਈਆਂ ਵਿਕ ਚੁੱਕੀਆਂ ਹਨ। ਕੰਪਨੀ ਲਈ ਇਹ ਇਕ ਵੱਡੀ ਸਫਲਤਾ ਹੈ। 

ਕੀਮਤ

MG Windsor EV ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 9.999 ਲੱਖ ਰੁਪਏ ਹੈ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਕੀਮਤ 'ਚ ਬੈਟਰੀ ਸ਼ਾਮਲ ਨਹੀਂ ਹੈ। ਕੰਪਨੀ ਨੇ ਇਸ ਲਈ ਇਕ ਖਾਸ bAAS (bATTERY AS A sERVISE) ਸਕੀਮ ਸ਼ੁਰੂ ਕੀਤੀ ਹੈ, ਜਿਸ ਵਿਚ ਗਾਹਕ ਬੈਟਰੀ ਨੂੰ ਖਰੀਦਣ ਦੀ ਬਜਾਏ ਕਿਰਾਏ 'ਤੇ ਲੈ ਸਕਦੇ ਹਨ। ਇਸ ਸਕੀਮ ਤਹਿਤ 3.50 ਰੁਪਏ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਬੈਟਰੀ ਦਾ ਕਿਰਾਇਆ ਲਿਆ ਜਾਵੇਗਾ। 

PunjabKesari

ਪਾਵਰਟ੍ਰੇਨ

ਇਸ ਇਲੈਕਟ੍ਰਿਕ ਗੱਡੀ 'ਚ 38kWh ਦੀ ਬੈਟਰੀ ਦਿੱਤੀ ਗਈ ਹੈ। ਇਸ ਵਿਚ ਤੇਜ਼ ਚਾਰਜਿੰਗ (Fast Charging) ਦੀ ਸਹੂਲਤ ਹੈ, ਜੋ ਸਫਰ ਦੌਰਾਨ ਕਾਫੀ ਕੰਮ ਆਉਂਦੀ ਹੈ। ਇਹ ਬੈਟਰੀ 45kW DC ਫਾਸਟ ਚਾਰਜਰ ਨਾਲ ਲੈਸ ਹੈ। ਇਕ ਵਾਰ ਫੁਲ ਚਾਰਜ ਕਰਨ 'ਤੇ ਇਹ ਕਾਰ 332 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਖਾਸ ਗੱਲ ਇਹ ਹੈ ਕਿ ਸਿਰਫ 55 ਮਿੰਟਾਂ 'ਚ ਇਹ ਬੈਟਰੀ 10 ਤੋਂ 80 ਫੀਸਦੀ ਤਕ ਚਾਰਜ ਹੋ ਜਾਂਦੀ ਹੈ। 

ਫੀਚਰਜ਼

ਇਸ ਵਿਚ 15.6 ਇੰਚ ਦਾ ਟਚਸਕਰੀਨ ਇੰਫੋਟੇਨਮੈਂਟ ਸਿਸਟਮ, ਫੁਲ ਡਿਜੀਟਲ ਇੰਸਟਰੂਮੈਂਟ ਕਲੱਸਟਰ, ਕੀਲੈੱਸ ਐਂਟਰੀ ਅਤੇ ਆਟੋਮੈਟਿਕ ਕਲਾਈਮੇਟ ਕੰਟਰੋਲ, ਵਾਇਰਲੈੱਸ ਮੋਬਾਇਲ ਚਾਰਜਿੰਗ ਦੀ ਸਹੂਲਤ, ਮਲਟੀਪਲ ਏਅਰਬੈਗਸ, ਐਂਟਰੀ-ਲੌਗ ਬ੍ਰੇਕਿੰਗ ਸਿਸਟਮ (abs) ਅਤੇ ebd ਵਰਗੇ ਫੀਚਰਜ਼ ਦਿੱਤੇ ਗਏ ਹਨ।


author

Rakesh

Content Editor

Related News