Gemini और ChatGpt ਦੀ ਵਧੀ ਟੈਨਸ਼ਨ! Meta ਲਿਆ ਰਿਹਾ 2 ਨਵੇਂ ਮਾਡਲ

Sunday, Apr 06, 2025 - 04:04 PM (IST)

Gemini और ChatGpt ਦੀ ਵਧੀ ਟੈਨਸ਼ਨ! Meta ਲਿਆ ਰਿਹਾ 2 ਨਵੇਂ ਮਾਡਲ

ਗੈਜੇਟ ਡੈਸਕ - Ai ਦੀ ਵਰਤੋਂ ਨਾਲ ਬਹੁਤ ਸਾਰੇ ਕੰਮ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਬਹੁਤ ਸਾਰੀਆਂ ਕੰਪਨੀਆਂ Ai ਮਾਡਲ ਪੇਸ਼ ਕਰ ਰਹੀਆਂ ਹਨ। ਇਸ ਦੌਰਾਨ ਵੱਡੀ ਖ਼ਬਰ ਇਹ ਹੈ ਕਿ ਮੈਟਾ ਨੇ ਆਪਣੇ ਦੋ ਨਵੇਂ ਏਆਈ ਮਾਡਲ ਲਾਂਚ ਕੀਤੇ ਹਨ। ਮੇਟਾ ਦੇ ਦੋ ਨਵੇਂ ਏਆਈ ਮਾਡਲਾਂ ਦੇ ਨਾਮ ਲਾਮਾ 4 ਸਕਾਊਟ ਅਤੇ ਲਾਮਾ 4 ਮੈਵਰਿਕ ਹਨ। ਇਹ ਨਵੇਂ ਐਡੀਸ਼ਨ WhatsApp, Messenger ਅਤੇ Instagram ਲਈ Meta AI ਦੇ ਨਾਲ ਵੈੱਬ 'ਤੇ ਲਿਆਂਦਾ ਗਿਆ ਹੈ। ਮੇਟਾ ਦੇ ਨਵੇਂ Ai ਮਾਡਲਾਂ ਨੂੰ ਲਾਮਾ ਦੀ ਵੈੱਬਸਾਈਟ ਅਤੇ ਹੱਗਿੰਗ ਫੇਸ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਮਾਡਲ ਹੋਏ ਲਾਂਚ
ਇਸ ਤੋਂ ਇਲਾਵਾ, ਲਾਮਾ 4 ਬੇਹੇਮੋਥ ਨੂੰ ਵੀ ਮੈਟਾ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਮਾਡਲ ਸਭ ਤੋਂ ਸ਼ਕਤੀਸ਼ਾਲੀ ਅਤੇ ਸਮਾਰਟ ਵੱਡੇ ਭਾਸ਼ਾ ਮਾਡਲਾਂ ’ਚੋਂ ਇਕ ਹਨ। ਇਹ ਨਵੇਂ ਮਾਡਲ ਗੂਗਲ ਅਤੇ ਓਪਨਏਆਈ ਦੇ ਏਆਈ ਮਾਡਲਾਂ ਨੂੰ ਚੁਣੌਤੀ ਦੇ ਸਕਦੇ ਹਨ।

ਚੁਣੌਤੀ
ਮੇਟਾ ਦੇ ਅਨੁਸਾਰ, ਲਾਮਾ 4 ਸਕਾਊਟ ਗੂਗਲ ਦੇ ਜੇਮਾ 3 ਅਤੇ ਜੇਮਿਨੀ 2.0 ਫਲੈਸ਼-ਲਾਈਟ ਮਾਡਲਾਂ ਦੇ ਨਾਲ-ਨਾਲ ਓਪਨ-ਸੋਰਸ ਮਿਸਟ੍ਰਲ 3.1 ਨਾਲ ਮੁਕਾਬਲਾ ਕਰ ਸਕਦਾ ਹੈ। ਇਸ ਤੋਂ ਇਲਾਵਾ, ਕੰਪਨੀ ਦਾ ਦਾਅਵਾ ਹੈ ਕਿ ਮੈਵਰਿਕ ਮਾਡਲ ਓਪਨਏਆਈ ਦੇ ਜੀਪੀਟੀ-4ਓ ਅਤੇ ਗੂਗਲ ਦੇ ਜੇਮਿਨੀ 2.0 ਫਲੈਸ਼ ਨਾਲੋਂ ਪ੍ਰਦਰਸ਼ਨ ’ਚ ਬਿਹਤਰ ਹੈ। ਲਾਮਾ 4 ਸਕਾਊਟ ਬਾਰੇ ਗੱਲ ਕਰੀਏ ਤਾਂ ਇਹ ਇਕ ਛੋਟਾ ਏਆਈ ਮਾਡਲ ਹੈ ਜੋ 16 ਮਾਹਰਾਂ ਅਤੇ 17 ਬਿਲੀਅਨ ਪੈਰਾਮੀਟਰਾਂ ਦੇ ਨਾਲ ਆਉਂਦਾ ਹੈ। ਇਹ AI ਮਾਡਲ 10 ਮਿਲੀਅਨ ਟੋਕਨਾਂ ਦੀ ਇੱਕ ਸੰਦਰਭ ਵਿੰਡੋ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ, ਲਾਮਾ 4 ਮੈਵਰਿਕ ਏਆਈ ਮਾਡਲ 128 ਮਾਹਰਾਂ ਅਤੇ 17 ਬਿਲੀਅਨ ਪੈਰਾਮੀਟਰਾਂ ਨਾਲ ਲੈਸ ਹੈ।

ਇਨ੍ਹਾਂ ਨਵੇਂ ਏਆਈ ਮਾਡਲਾਂ ਬਾਰੇ, ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਰਾਹੀਂ ਕਿਹਾ ਕਿ ਸਾਡਾ ਟੀਚਾ ਦੁਨੀਆ ਦਾ ਮੋਹਰੀ ਏਆਈ ਬਣਾਉਣਾ ਹੈ ਅਤੇ ਇਸ ਨੂੰ ਓਪਨ ਸੋਰਸ ਬਣਾ ਕੇ ਹਰ ਕਿਸੇ ਲਈ ਉਪਲਬਧ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਮੈਂ ਕਹਿੰਦਾ ਆ ਰਿਹਾ ਹਾਂ ਕਿ ਓਪਨ ਸੋਰਸ ਏਆਈ ਮੋਹਰੀ ਮਾਡਲ ਬਣਨ ਜਾ ਰਿਹਾ ਹੈ ਅਤੇ ਇਸਦੀ ਸ਼ੁਰੂਆਤ ਲਾਮਾ 4 ਨਾਲ ਹੋ ਚੁੱਕੀ ਹੈ।


 


author

Sunaina

Content Editor

Related News