Meta ਇੰਡੀਆ ਪ੍ਰਮੁੱਖ ਨੂੰ ਸੰਮਨ! Instagram ''ਤੇ ਬਾਲ ਯੌਨ ਸ਼ੋਸ਼ਣ ਦੇ ਇਸ਼ਤਿਹਾਰਾਂ ਕਾਰਨ NCPCR ਸਖ਼ਤ

Wednesday, Sep 09, 2026 - 11:46 AM (IST)

Meta ਇੰਡੀਆ ਪ੍ਰਮੁੱਖ ਨੂੰ ਸੰਮਨ! Instagram ''ਤੇ ਬਾਲ ਯੌਨ ਸ਼ੋਸ਼ਣ ਦੇ ਇਸ਼ਤਿਹਾਰਾਂ ਕਾਰਨ NCPCR ਸਖ਼ਤ

ਗੈਜੇਟ ਡੈਸਕ - ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (NCPCR) ਨੇ ਇੰਟਰਨੈੱਟ ਮੀਡੀਆ ਪਲੇਟਫਾਰਮ 'ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਸਮੱਗਰੀ ਵਾਲੇ ਇਸ਼ਤਿਹਾਰਾਂ ਦੇ ਮੁੱਦੇ ਦੀ ਜਾਂਚ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਮੈਟਾ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਪ੍ਰਧਾਨ ਨੂੰ ਤਲਬ ਕੀਤਾ। 3 ਜੁਲਾਈ ਨੂੰ, NCPCR ਨੇ ਇਕ ਖ਼ਬਰ ਰਿਪੋਰਟ ਦਾ ਆਪਣੇ ਆਪ ਨੋਟਿਸ ਲਿਆ ਜਿਸ 'ਚ ਅਜਿਹੇ ਬਾਲ ਪੋਰਨੋਗ੍ਰਾਫੀ ਵਾਲੇ ਇਸ਼ਤਿਹਾਰਾਂ ਦਾ ਜ਼ਿਕਰ ਕੀਤਾ ਗਿਆ ਸੀ। 3 ਜੁਲਾਈ ਨੂੰ, NCPCR ਨੇ ਇਕ ਖ਼ਬਰ ਰਿਪੋਰਟ ਦਾ ਆਪਣੇ ਆਪ ਨੋਟਿਸ ਲਿਆ ਜਿਸ 'ਚ ਅਜਿਹੇ ਬਾਲ ਪੋਰਨੋਗ੍ਰਾਫੀ ਵਾਲੇ ਇਸ਼ਤਿਹਾਰਾਂ ਦਾ ਜ਼ਿਕਰ ਕੀਤਾ ਗਿਆ ਸੀ। ਕਮਿਸ਼ਨ ਨੇ ਮੈਟਾ ਪਲੇਟਫਾਰਮ ਇੰਕ. ਤੋਂ ਸਪੱਸ਼ਟੀਕਰਨ ਮੰਗਿਆ, ਜਿਸਨੇ ਇਕ ਹਫ਼ਤੇ ਬਾਅਦ ਕਮਿਸ਼ਨ ਨੂੰ ਆਪਣਾ ਜਵਾਬ ਸੌਂਪਿਆ।

ਅਧਿਕਾਰੀਆਂ ਨੇ ਕਿਹਾ ਕਿ NCPCR ਨੇ ਹੁਣ ਮਾਮਲੇ ਦੇ ਤੱਥਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਅਨੁਸਾਰ, ਕਮਿਸ਼ਨ ਨੇ ਮੈਟਾ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਪ੍ਰਧਾਨ ਨੂੰ ਬੁੱਧਵਾਰ ਨੂੰ ਆਪਣੇ ਸਾਹਮਣੇ ਪੇਸ਼ ਹੋਣ ਲਈ ਤਲਬ ਕੀਤਾ ਹੈ। ਕਮਿਸ਼ਨ ਦਾ ਇਹ ਕਦਮ ਆਨਲਾਈਨ ਪਲੇਟਫਾਰਮਾਂ ਰਾਹੀਂ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਦੀ ਕਥਿਤ ਉਪਲਬਧਤਾ ਅਤੇ ਪ੍ਰਚਾਰ ਬਾਰੇ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਆਇਆ ਹੈ।

ਜੁਲਾਈ 'ਚ, ਸਰਕਾਰ ਨੇ ਇੰਸਟਾਗ੍ਰਾਮ 'ਤੇ ਭੁਗਤਾਨ ਕੀਤੇ ਇਸ਼ਤਿਹਾਰਾਂ 'ਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਦੇ ਸੰਬੰਧ 'ਚ ਮੇਟਾ ਨੂੰ ਇਕ ਸਖ਼ਤ ਚੇਤਾਵਨੀ ਜਾਰੀ ਕੀਤੀ ਸੀ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇੰਸਟਾਗ੍ਰਾਮ ਨੂੰ ਉਨ੍ਹਾਂ ਸਾਰੇ ਇਸ਼ਤਿਹਾਰਾਂ ਅਤੇ ਸਮੱਗਰੀ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ ਜੋ ਅਜਿਹੀ ਸਮੱਗਰੀ ਨੂੰ ਉਤਸ਼ਾਹਿਤ ਕਰਦੇ ਹਨ ਜਾਂ ਇਸਦੀ ਪਹੁੰਚ ਨੂੰ ਸੁਵਿਧਾਜਨਕ ਬਣਾਉਂਦੇ ਹਨ। ਮੰਤਰਾਲੇ ਨੇ ਇਸ ਸਬੰਧ ਵਿੱਚ ਵਿਸਤ੍ਰਿਤ ਸਪੱਸ਼ਟੀਕਰਨ ਵੀ ਮੰਗਿਆ ਸੀ।


author

Sunaina

Content Editor

Related News