ਕਾਰ ਦੇ ਮਾਲਕ ਦਾ ਡਾਟਾ ਲੀਕ ਕਰ ਰਹੀ ਮਰਸੀਡੀਜ਼ ਐਪ

Tuesday, Oct 22, 2019 - 10:22 AM (IST)

ਕਾਰ ਦੇ ਮਾਲਕ ਦਾ ਡਾਟਾ ਲੀਕ ਕਰ ਰਹੀ ਮਰਸੀਡੀਜ਼ ਐਪ

ਆਟੋ ਡੈਸਕ– ਆਮਤੌਰ ’ਤੇ ਗਾਹਕਾਂ ਦੀ ਸਹੂਲਤ ਲਈ ਕਾਰ ਨਿਰਮਾਤਾ ਆਪਣੀ ਮੋਬਾਇਲ ਐਪ ਦਾ ਇਸਤੇਮਾਲ ਕਰਨ ਦੀ ਸਲਾਹ ਦਿੰਦੇ ਹਨ ਪਰ ਮਰਸੀਡੀਜ਼ ਬੈਂਜ਼ ਦੀ ਐਪ ਗਾਹਕਾਂ ਲਈ ਸਿਰ ਦਰਦ ਬਣ ਗਈ ਹੈ। ਕਾਰ ਮਾਲਕਾਂ ਨੇ ਸ਼ਿਕਾਇਤ ਕਰਦੇ ਹੋਏ ਦੱਸਿਆ ਹੈ ਕਿ ਕੰਪਨੀ ਦੀ ਰਿਮੋਟ ਕੰਟਰੋਲ ਐਪ ਗਾਹਕਾਂ ਦੇ ਗਲਤ ਡਾਟਾ ਨੂੰ ਸ਼ੋਅ ਕਰ ਰਹੀ ਹੈ। 18 ਅਕਤੂਬਰ ਨੂੰ ਇਹ ਐਪ ਕਿਸੇ ਗਾਹਕ ਦੇ ਡਾਟਾ ਨੂੰ ਕਿਸੇ ਹੋਰ ਗਾਹਕ ਨੂੰ ਸ਼ੋਅ ਕਰਨ ਲੱਗੀ ਸੀ ਜੋ ਕਿ ਕਾਫੀ ਹੈਰਾਨੀ ਦੀ ਗੱਲ ਸੀ। 

ਇਸ ਤਰ੍ਹਾਂ ਦੀ ਜਣਕਾਰੀ ਹੋਈ ਲੀਕ
ਇਸ ਦੌਰਾਨ ਗਾਹਕਾਂ ਦੀ ਨਿੱਜੀ ਜਾਣਕਾਰੀ ਜਿਵੇਂ- ਨਾਂ, ਫੋਨ ਨੰਬਰ ਅਤੇ ਲੋਕੇਸ਼ਨ ਡਿਟੇਲਸ ਲੀਕ ਹੋਈ ਹੈ। ਇਸ ਨੂੰ ਕਾਫੀ ਗੰਭੀਰ ਸਮੱਸਿਆ ਦੱਸਿਆ ਗਿਆ ਹੈ। ਫਿਲਹਾਲ ਇਸ ਰਿਪੋਰਟ ਨੂੰ ਲੈ ਕੇ ਮਰਸੀਡੀਜ਼ ਬੈਂਜ਼ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। 


Related News