ਮਾਰੂਤੀ ਦੀ ਇਲੈਕਟ੍ਰਿਕ ਐੱਸ.ਯੂ.ਵੀ. Futoro-E ਦੀ ਪਹਿਲੀ ਝਲਕ, ਟੀਜ਼ਰ ਜਾਰੀ

01/22/2020 10:44:06 AM

ਆਟੋ ਡੈਸਕ– ਡੈਬਿਊ ਤੋਂ ਪਹਿਲਾਂ ਮਾਰੂਤੀ ਨੇ ਆਪਣੀ ਆਉਣ ਵਾਲੀ ਇਲੈਕਟ੍ਰਿਕ ਕਾਰ Futoro-E ਦਾ ਅਧਿਕਾਰਤ ਫਰਸਟ ਲੁਕ ਰਿਲੀਜ਼ ਕਰ ਦਿੱਤਾ ਹੈ। ਕਾਰ ਦੀ ਪਹਿਲੀ ਤਸਵੀਰ ਤੋਂ ਇਹ ਬਲੈਨੋ ਬੈਚਬੈਕ ਦੀ ਤਰ੍ਹਾਂ ਨਜ਼ਰ ਆਉਂਦੀ ਹੈ ਪਰ ਮਾਰੂਤੀ ਦਾ ਕਹਿਣਾ ਹੈ ਕਿ ਇਹ ਇਕ ਐੱਸ.ਯੂ.ਵੀ. ਕੂਪ ਹੈ। ਇੰਟਰਨੈੱਟ ’ਤੇ ਪਹਿਲਾਂ ਤੋਂ ਹੀ ਅਜਿਹੀ ਚਰਚਾ ਸੀ ਕਿ ਇਹ ਕਾਰ ਐੱਸ-ਪ੍ਰੈਸੋ ਦਾ ਇਲੈਕਟ੍ਰਿਕ ਵਰਜ਼ਨ ਨਹੀਂ ਹੋਵੇਗੀ। ਹੁਣ ਫਰਸਟ ਲੁਕ ਤੋਂ ਇਹ ਨਜ਼ਰ ਆਉਂਦਾ ਹੈ ਕਿ ਕਾਰ ਬਲੈਨੋ ’ਤੇ ਆਧਾਰਿਤ ਹੋ ਸਕਦੀ ਹੈ। ਹਾਲਾਂਕਿ ਇਸ ਇਲੈਕਟ੍ਰਿਕ ਐੱਸ.ਯੂ.ਵੀ. ਬਾਰੇ ਅਜੇ ਤਕ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ। 

ਆਟੋ ਐਕਸਪੋ ’ਚ ਹੋ ਸਕਦੀ ਹੈ ਪੇਸ਼
ਮਾਰੂਤੀ ਦੀ ਇਹ ਇਲੈਕਟ੍ਰਿਕ ਐੱਸ.ਯੂ.ਵੀ. ਫਰਵਰੀ ’ਚ ਗ੍ਰੇਟਰ ਨੋਇਡਾ ਆਟੋ ਐਕਸਪੋ ’ਚ ਪੇਸ਼ ਹੋ ਸਕਦੀ ਹੈ। ਵੈਗਨ ਆਰ ਦੇ ਇਲੈਕਟ੍ਰਿਕ ਵਰਜ਼ਨ ਨੂੰ ਵੀ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ ਯਾਨੀ ਕੰਪਨੀ ਦੋ ਇਲੈਕਟ੍ਰਿਕ ਕਾਰਾਂ ਲਿਆਉਣ ਦੀ ਤਿਆਰੀ ਕਰ ਰਹੀ ਹੈ। 

ਆਟੋ ਐਕਸਪੋ 2020 ’ਚ ਇਲੈਕਟ੍ਰਿਕ ਐੱਸ.ਯੂ.ਵੀ. ਕੰਸੈਪਟ ਸ਼ੋਅਕੇਸ ਕਰ ਕੇ ਮਾਰੂਤੀ ਨੂੰ ਖੁਦ ਨੂੰ ਭਵਿੱਖ ਲਈ ਤਿਆਰ ਬ੍ਰਾਂਡ ਦੇ ਰੂਪ ’ਚ ਪੇਸ਼ ਕਰਨ ’ਚ ਮਦਦ ਮਿਲੇਗੀ। ਉਹ ਵੀ ਖਾਸ ਕਰਕੇ ਅਜਿਹੇ ਸਮੇਂ ’ਚ ਜਦੋਂ ਟਾਟਾ ਅਤੇ ਮਹਿੰਦਰਾ ਵਰਗੀਆਂ ਵਿਰੋਧੀ ਕੰਪਨੀਆਂ ਇਲੈਕਟ੍ਰਿਕ ਕਾਰਾਂ ਲਈ ਵੱਡੀਆਂ ਯੋਜਨਾਵਾਂ ਦੇ ਨਾਲ ਅੱਗੇ ਵੱਧ ਰਹੀਆਂ ਹਨ। ਉਥੇ ਹੀ ਮਹਿੰਦਰਾ ਇਲੈਕਟ੍ਰਿਕ ਕੇ.ਯੂ.ਵੀ. 100 ਅਤੇ ਇਲੈਕਟ੍ਰਕ ਐਕਸ.ਯੂ.ਵੀ. 300 ’ਤੇ ਕੰਮ ਕਰ ਰਹੀ ਹੈ। 

ਵੈਗਨ ਆਰ ਇਲੈਕਟ੍ਰਿਕ ਦੀ ਵੀ ਚੱਲ ਰਹੀ ਟੈਸਟਿੰਗ
ਦੂਜੇ ਪਾਸੇ ਮਾਰੂਤੀ ਸੁਜ਼ੂਕੀ ਲੰਬੇ ਸਮੇਂ ਤੋਂ ਦੇਸ਼ ਭਰ ’ਚ ਇਲੈਕਟ੍ਰਿਕ ਵੈਗਨ ਆਰ ਦੀ ਟੈਸਟਿੰਗ ਕਰ ਰਹੀ ਹੈ। ਇਹ ਇਲੈਕਟਰਿਕ ਕਾਰ ਇਕ ਵਾਰ ਫੁਲ ਚਾਰਜ ਹੋਣ ’ਤੇ ਕਰੀਬ 200 ਕਿਲੋਮੀਟਰ ਦੀ ਰੇਂਜ ਦੇ ਨਾਲ ਆਏਗੀ। ਇਸ ਦੀ ਕੀਮਤ 12 ਲੱਖ ਰੁਪਏ ਦੇ ਕਰੀਬ ਰੱਖੀ ਜਾ ਸਕਦੀ ਹੈ। 


Related News