ਸਿਰਫ਼ 17,600 ਰੁਪਏ ਦੇ ਕੇ ਘਰ ਲੈ ਜਾਓ ਮਾਰੂਤੀ ਸੁਜ਼ੂਕੀ ਦੀ ਕਾਰ, ਕੰਪਨੀ ਨੇ ਸ਼ੁਰੂ ਕੀਤੀ ਸਬਸਕ੍ਰਿਪਸ਼ਨ ਸਰਵਿਸ
Saturday, Aug 29, 2020 - 01:32 PM (IST)
ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਹੈਦਰਾਬਾਦ ਅਤੇ ਪੁਣੇ ’ਚ ਕਾਰ ਸਬਸਕ੍ਰਿਪਸ਼ਨ ਸਕੀਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸੇਵਾ ਨੂੰ ਲੜੀਵਾਰ ਤਰੀਕੇ ਨਾਲ ਦੂਜੇ ਸ਼ਹਿਰਾਂ ’ਚ ਵੀ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਮਾਰੂਤੀ ਸਬਸਕ੍ਰਿਪਸ਼ਨ ਸਕੀਮ ਤਹਿਤ ਤੁਸੀਂ ਮਾਰੂਤੀ ਏਰੀਨਾ ਡੀਲਰਸ਼ਿਪ ਤੋਂ ਸਵਿਫਟ, ਡਿਜ਼ਾਇਨ, ਵਿਟਾਰਾ ਬ੍ਰੇਜ਼ਾ ਅਤੇ ਅਰਟਿਗਾ ਨੂੰ ਚੁਣ ਸਕਦੇ ਹੋ। ਉਥੇ ਹੀ ਨੈਕਸਾ ਡੀਲਰਸ਼ਿਪ ਤੋਂ ਬਲੈਨੋ, ਸਿਆਜ਼ ਅਤੇ ਐਕਸ.ਐੱਲ. 6 ਨੂੰ ਲਿਆ ਜਾ ਸਕਦਾ ਹੈ। ਇਸ ਯੋਜਨਾ ਤਹਿਤ ਸਾਰੇ ਵਾਹਨਾਂ ’ਤੇ 12, 18, 24, 30, 36, 42, ਅਤੇ 48 ਮਹੀਨਿਆਂ ਦੀ ਸਬਸਕ੍ਰਿਪਸ਼ਨ ਲਈ ਜਾ ਸਕਦੀ ਹੈ।
ਮਾਰੂਤੀ ਸੁਜ਼ੂਕੀ ਸਵਿਫਟ ਲਈ ਇੰਨਾ ਲੱਗੇਗਾ ਸਬਸਕ੍ਰਿਪਸ਼ਨ ਚਾਰਜ
ਮਾਰੂਤੀ ਸੁਜ਼ੂਕੀ ਸਵਿਫਟ ਐੱਲ.ਐਕਸ. ਆਈ. ਦਾ ਪੁਣੇ ’ਚ ਸਬਸਕ੍ਰਿਪਸ਼ਨ ਚਾਰਜ 17,600 ਰੁਪਏ ਪ੍ਰਤੀ ਮਹੀਨਾ ਹੈ। ਉਥੇ ਹੀ ਹੈਦਰਾਬਾਦ ’ਚ ਸਵਿਫਟ ਐੱਲ.ਐਕਸ.ਆਈ. ਨੂੰ 18,350 ਰੁਪਏ ਪ੍ਰਤੀ ਮਹੀਨਾ ਦੀ ਰਕਮ ’ਤੇ ਸਬਸਕ੍ਰਾਈਬਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਬਸਕ੍ਰਿਪਸ਼ਨ ਸਮਾਂ ਖ਼ਤਮ ਹੋਣ ਤੋਂ ਬਾਅਦ ਗਾਹਕਾਂ ਨੂੰ ਬਾਈਬੈਕ ਦੇ ਆਪਸ਼ਨ ਨਾਲ ਕਾਰ ਖ਼ਰੀਦਣ ਦੀ ਵੀ ਸੁਵਿਧਾ ਮਿਲੇਗੀ।