ਮਾਰੂਤੀ ਸੁਜ਼ੂਕੀ ਬਲੈਨੋ ਨੂੰ ਮਿਲੀ ਨਵੀਂ ਸਾਫਟਵੇਅਰ ਅਪਡੇਟ, ਗਾਹਕਾਂ ਨੂੰ ਮਿਲੇਗਾ ਨਵੇਂ ਫੀਚਰ ਦਾ ਫਾਇਦਾ

Tuesday, Dec 27, 2022 - 06:45 PM (IST)

ਮਾਰੂਤੀ ਸੁਜ਼ੂਕੀ ਬਲੈਨੋ ਨੂੰ ਮਿਲੀ ਨਵੀਂ ਸਾਫਟਵੇਅਰ ਅਪਡੇਟ, ਗਾਹਕਾਂ ਨੂੰ ਮਿਲੇਗਾ ਨਵੇਂ ਫੀਚਰ ਦਾ ਫਾਇਦਾ

ਆਟੋ ਡੈਸਕ- ਮਾਰੂਤੀ ਸੁਜ਼ੂਕੀ ਨੇ ਆਪਣੀ ਬਲੈਨੋ 'ਚ ਨਵੀਂ ਅਪਡੇਟ ਦਿੱਤੀ ਹੈ। ਇਸ ਅਪਡੇਟ ਤੋਂ ਬਾਅਦ ਬਲੈਨੋ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੋ ਗਈ ਹੈ। ਇਸ ਵਿਚ ਕਈ ਫੀਚਰਜ਼ ਆ ਰਹੇ ਹਨ, ਜਿਨ੍ਹਾਂ ਦਾ ਫਾਇਦਾ ਮੌਜੂਦਾ ਅਤੇ ਨਵੇਂ ਗਾਹਕਾਂ ਨੂੰ ਮਿਲੇਗਾ।

ਮਾਰੂਤੀ ਦੀ ਇਸ ਨਵੀਂ ਅਪਡੇਟ ਤੋਂ ਬਾਅਦ ਕਾਰ 'ਚ 9 ਇੰਚ ਦੇ ਸਮਾਰਟ ਪਲੇਅ ਪ੍ਰੋ ਇੰਫੋਟੇਨਮੈਂਟ ਸਿਸਟਮ 'ਚ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਦਾ ਸਪੋਰਟ ਮਿਲੇਗਾ। ਹਾਲਾਂਕਿ, ਇਸ ਸਾਫਟਵੇਅਰ ਅਪਡੇਟ ਦਾ ਫਾਇਦਾ ਜ਼ੇਟਾ ਅਤੇ ਐਲਫਾ ਵੇਰੀਐਂਟ 'ਚ ਹੀ ਮਿਲੇਗਾ। ਕੰਪਨੀ ਨੇ ਓਵਰ ਦਿ ਏਅਰ ਤੌਰ 'ਤੇ ਅਪਡੇਟ ਦੀ ਪੇਸ਼ਕਸ਼ ਕੀਤੀ ਹੈ। ਕਾਰ 'ਚ ਨਵੀਂ ਅਪਡੇਟ ਤੋਂ ਬਾਅਦ ਆਟੋ ਕੁਨੈਕਟੀਵਿਟੀ ਮਿਲ ਜਾਵੇਗੀ, ਜਿਸ ਨਾਲ ਹੈੱਡਸ-ਅਪ ਡਿਸਪਲੇਅ ਅਤੇ ਕਲੱਸਟਰ 'ਚ ਮਲਟੀ ਇਨਫਾਰਮੇਸ਼ਨ ਡਿਸਪਲੇਅ 'ਤੇ ਟਰਨ-ਬਾਈ-ਟਰਨ ਨੈਵੀਗੇਸ਼ਨ ਮਿਲ ਸਕੇਗੀ। ਗਾਹਕ ਡੀਲਰਸ਼ਿਪ 'ਤੇ ਜਾ ਕੇ ਆਸਾਨੀ ਨਾਲ ਨਵੇਂ ਫੀਚਰਜ਼ ਨੂੰ ਅਪਡੇਟ ਕਰਵਾ ਸਕਦੇ ਹਨ। 

ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ ਨੇ ਬਲੈਨੋ ਨੂੰ ਫਰਵਰੀ 2022 'ਚ ਲਾਂਚ ਕੀਤਾ ਸੀ। ਪੁਰਾਣੇ ਬਲੈਨੋ ਦੇ ਮੁਕਾਬਲੇ ਇਸ ਵਿਚ ਕਈ ਬਦਲਾਅ ਕੀਤੇ ਗਏ ਹਨ। ਇਨ੍ਹਾਂ 'ਚ 360 ਡਿਗਰੀ ਕੈਮਰਾ, ਹੈੱਡਸ-ਅਪ ਡਿਸਪਲੇਅ, ਸੁਜ਼ੂਕੀ ਕੁਨੈਕਟ, ਕਰੂਜ਼ ਕੰਟਰੋਲ, ਰੀਅਰ ਏਸੀ ਵੈਂਟਸ, ਟਿਲਟ ਐਂਡ ਟੈਲੀਸਕੋਪਿਕ ਸਟੀਅਰਿੰਗ, ਐਂਟੀ ਪਿੰਚ ਵਿੰਡੋ ਵਰਗੇ ਕਈ ਫੀਚਰ ਸ਼ਾਮਲ ਹਨ। ਬਲੈਨੋ ਸਿਗਮਾ, ਡੈਲਟਾ, ਜ਼ੇਟਾ ਅਤੇ ਐਲਫਾ ਵੇਰੀਐਂਟ 'ਚ ਉਪਲੱਬਧ ਹੈ। ਇਨ੍ਹਾਂ ਦੀ ਸ਼ੁਰੂਆਤੀ ਕੀਮਤ 6.49 ਲੱਖ ਰੁਪਏ ਹੈ। 


author

Rakesh

Content Editor

Related News