ਮਾਰੂਤੀ CNG ਕਾਰਾਂ ਨਾਲ ਭਰੇਗੀ ਛੋਟੀਆਂ ਡੀਜ਼ਲ ਗੱਡੀਆਂ ਦੀ ਜਗ੍ਹਾ

Tuesday, Aug 27, 2019 - 12:42 PM (IST)

ਮਾਰੂਤੀ CNG ਕਾਰਾਂ ਨਾਲ ਭਰੇਗੀ ਛੋਟੀਆਂ ਡੀਜ਼ਲ ਗੱਡੀਆਂ ਦੀ ਜਗ੍ਹਾ

ਆਟੋ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਅਪ੍ਰੈਲ 2020 ਤੋਂ ਡੀਜ਼ਲ ਕਾਰਾਂ ਦੀ ਵਿਕਰੀ ਬੰਦ ਕਰਨ ਦਾ ਐਲਾਨ ਕਰ ਚੁੱਕੀ ਹੈ। ਅਜਿਹੇ ’ਚ ਛੋਟੀਆਂ ਡੀਜ਼ਲ ਕਾਰਾਂ ਦੀ ਜਗ੍ਹਾ ਨੂੰ ਭਰਨ ਲਈ ਕੰਪਨੀ ਦੀ ਨਜ਼ਰ ਹੁਣ ਸੀ.ਐੱਨ.ਜੀ. ਕਾਰਾਂ ’ਤੇ ਹੈ। ਮਾਰੂਤੀ ਨੇ ਅਪ੍ਰੈਲ ’ਚ ਐਲਾਨ ਕੀਤਾ ਸੀ ਕਿ ਉਹ ਅਪ੍ਰੈਲ 2020 ਤੋਂ ਡੀਜ਼ਲ ਕਾਰਾਂ ਦੀ ਵਿਕਰੀ ਬੰਦ ਕਰ ਦੇਵੇਗੀ। ਡੀਜ਼ਲ ਇੰਜਣ ਨੂੰ ਬੀ.ਐੱਸ.6 ਐਮਿਸ਼ਨ ਨੋਰਮਸ ਦੇ ਅਨੁਰੂਪ ਅਪਡੇਟ ਕਰਨ ਦੀ ਲਾਗਤ ਦਾ ਆਕਲਨ ਕਰਨ ਤੋਂ ਬਾਅਦ ਅਜਿਹਾ ਕੀਤਾ ਗਿਆ। ਉਸ ਸਮੇਂ ਕੰਪਨੀ ਦੀ ਕੁਲ ਵਿਕਰੀ ’ਚ ਕਰੀਬ 23 ਫੀਸਦੀ ਡੀਜ਼ਲ ਕਾਰਾਂ ਸਨ। 

ਮਾਰੂਤੀ ਹੁਣ ਅਲਟੋ, ਅਲਟੋ ਕੇ10, ਸਿਲੇਰੀਓ, ਵੈਗਨਆਰ, ਡਿਜ਼ਾਇਰ, ਅਰਟਿਗਾ ਅਤੇ ਹਲਕੇ ਕਮਰਸ਼ਲ ਵ੍ਹੀਕਲ ਸੁਪਰ ਕੈਰੀ ਨੂੰ ਸੀ.ਐੱਨ.ਜੀ. ਆਪਸ਼ਨ ’ਚ ਮੁਹੱਈਆ ਕਰਵਾਉਂਦੀ ਹੈ। ਕੰਪਨੀ ਦੇ ਸੀਨੀਅਨ ਐਗਜ਼ੀਕਿਊਟਿਵ ਡਾਇਰੈਕਟਰ (ਇੰਜੀਨੀਅਰਿੰਗ) ਸੀਵੀ ਰਮਨ ਨੇ ਦੱਸਿਆ ਕਿ ਭੱਵਿਖ ’ਚ ਮਾਰੂਤੀ ਸੁਜ਼ੂਕੀ ਲਈ ਸੀ.ਐੱਨ.ਜੀ. ਕਾਰਾਂ ਛੋਟੀਆਂ ਡੀਜ਼ਲ ਗੱਡੀਆਂ ਦੀ ਖਾਲੀ ਜਗ੍ਹੀ ਭਰਨ ਦਾ ਕਾਰਗਰ ਆਪਸ਼ਨ ਹੋਣਗੀਆਂ। 


Related News