Auto Expo 2023: ਦੂਜੇ ਦਿਨ ਭਾਰਤ ''ਚ ਨਵੇਂ ਅਵਤਾਰ ''ਚ ਪੇਸ਼ ਹੋਈ JIMNY
Thursday, Jan 12, 2023 - 05:29 PM (IST)

ਆਟੋ ਡੈਸਕ- ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਵਲੋਂ ਆਟੋ ਐਕਸਪੋ 2023 ਦੌਰਾਨ ਦੋ ਨਵੀਆਂ ਐੱਸ.ਯੂ.ਵੀ. ਜਿਮਨੀ ਅਤੇ ਫਰਾਨਕਸ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਗਿਆ। ਜਿਮਨੀ ਨੂੰ 5 ਦਰਵਾਜ਼ਿਆਂ ਨਾਲ ਪੇਸ਼ ਕੀਤਾ ਗਿਆ ਹੈ।
ਕਿਹੋ ਜਿਹੀ ਹੈ ਜਿਮਨੀ
ਜਿਮਨੀ ਦੀ ਗੱਲ ਕਰੀਏ ਤਾਂ ਇਹ ਕਾਰ ਪਹਿਲਾਂ ਵੀ ਕਈ ਵਾਰ ਟੈਸਟਿੰਗ ਦੌਰਾਨ ਭਾਰਤੀ ਸੜਕਾਂ ਨੇ ਦਿਖਾਈ ਦੇ ਚੁੱਕੀ ਹੈ। ਜਿਮਨੀ ਨੂੰ ਕੰਪਨੀ ਨੇ 5-ਡੋਰ ਅਤੇ ਐੱਸ.ਯੂ.ਵੀ. ਦੇ ਤੌਰ 'ਤੇ ਪੇਸ਼ ਕੀਤਾ ਹੈ। ਇਸ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਟੂ-ਡੋਰ ਵਾਲੀ ਐੱਸ.ਯੂ.ਵੀ. 'ਚ ਸਫਰ ਦੌਰਾਨ ਪਰੇਸ਼ਾਨੀ ਹੁੰਦੀ ਹੈ।
ਇੰਜਣ
ਜਿਮਨੀ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਵਿਚ 1.5 ਲੀਟਰ ਦਾ ਕੇ-ਸੀਰੀਜ਼ ਇੰਜਣ ਦਿੱਤਾ ਹੈ। ਇਸਦੇ ਨਾਲ ਆਈਡਲ ਸਟਾਰ/ਸਟਾਪ ਤਕਨੀਕ ਨੂੰ ਵੀ ਦਿੱਤਾ ਗਿਆ ਹੈ। ਐੱਸ.ਯੂ.ਵੀ. 'ਚ 4-ਸਪੀਡ ਆਟੋਮੈਟਿਕ ਅਤੇ 5-ਸਪੀਡ ਮੈਨੁਅਲ ਗਿਅਰਬਾਕਸ ਦਾ ਆਪਸ਼ਨ ਦਿੱਤਾ ਗਿਆ ਹੈ।
ਫੀਚਰਜ਼
ਜਿਮਨੀ 'ਚ ਮਿਲਣ ਵਾਲੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਐੱਲ.ਈ.ਡੀ. ਡੀ.ਆਰ.ਐੱਲ. ਅਤੇ ਹੈੱਡਲੈਂਡ ਵਾਸ਼ਰਸ ਦਿੱਤੇ ਗਏ ਹਨ। ਹੈੱਡਲੈਂਪ ਵਾਸ਼ਰਸ ਫੀਚਰ ਨਾਲ ਆਉਣ ਵਾਲੇ ਇਹ ਐੱਸ.ਯੂ.ਵੀ. ਸੈਗਮੈਂਟ ਦੀ ਪਹਿਲੀ ਐੱਸ.ਯੂ.ਵੀ. ਹੈ। ਐੱਸ.ਯੂ.ਵੀ. ਦਾ ਇੰਟੀਰੀਅਰ ਵੀ ਪੂਰੀ ਤਰ੍ਹਾਂ ਕਾਲੇ ਰੰਗ 'ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਯੂ.ਐੱਸ.ਬੀ. ਪੋਰਟ, ਆਟੋ ਐੱਲ.ਈ.ਡੀ. ਹੈੱਡਲੈਂਪ ਦਿੱਤੇ ਗਏ ਹਨ।
ਸੇਫਟੀ ਫੀਚਰ
ਜਿਮਨੀ 'ਚ ਸੁਰੱਖਿਆ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਕੰਪਨੀ ਨੇ ਇਸ ਵਿਚ ਸਾਈਡ ਅਤੇ ਕਾਰਟੇਨ ਏਅਰਬੈਗਸ ਵੀ ਦਿੱਤੇ ਹਨ। ਇਸ ਤੋਂ ਇਲਾਵਾ ਹਿੱਲ ਡੀਸੈਂਟ ਕੰਟਰੋਲ, ਏ.ਬੀ.ਐੱਸ., ਈ.ਬੀ.ਡੀ. ਵਰਗੇ ਕਈ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ।
ਜਿਮਨੀ ਨੂੰ ਕੰਪਨੀ ਡਿਊਲ ਟੋਨ ਅਤੇ ਸਿੰਗਲ ਟੋਨ ਕਲਰਸ ਦੇ ਆਪਸ਼ਨ ਦੇ ਨਾਲ ਬਾਜ਼ਾਰ 'ਚ ਉਪਲੱਬਧ ਕਰਵਾਏਗੀ। ਸਿੰਗਲ ਟੋਨ 'ਚ ਐੱਸ.ਯੂ.ਵੀ. ਨੂੰ ਪਰਲ ਆਰਕਟਿਕ ਵਾਈਟ, ਬਲੱਸ਼ ਬਲੈਕ, ਨੈਕਸਾ ਬਲਿਊ, ਗ੍ਰੇਨਾਈਟ ਗ੍ਰੇਅ, ਸਿਜਲਿੰਗ ਰੈੱਡ ਹਨ। ਜਦਕਿ ਇਸਨੂੰ ਸਿਜਲਿੰਗ ਰੈੱਡ ਅਤੇ ਬਲੂਇਸ਼ ਬਲੈਕ ਰੂਫ ਦੇ ਨਾਲ ਡਿਊਲ ਟੋਨ ਆਪਸ਼ਨ 'ਚ ਵੀ ਆਫਰ ਕੀਤਾ ਜਾਵੇਗਾ।