ਪਹਿਲੀ ਵਾਰ ਮਿਲਣਗੇ ਅਹਿਜੇ ਸ਼ਾਨਦਾਰ ਫੀਚਰਸ, ਮਾਰੂਤੀ ਦੀ ਨਵੀਂ ਬਲੇਨੋ ਲਾਂਚ; ਕੀਮਤ ਵੀ ਬਹੁਤ ਘੱਟ

Saturday, Sep 05, 2026 - 09:42 PM (IST)

ਪਹਿਲੀ ਵਾਰ ਮਿਲਣਗੇ ਅਹਿਜੇ ਸ਼ਾਨਦਾਰ ਫੀਚਰਸ, ਮਾਰੂਤੀ ਦੀ ਨਵੀਂ ਬਲੇਨੋ ਲਾਂਚ; ਕੀਮਤ ਵੀ ਬਹੁਤ ਘੱਟ

ਨਵੀਂ ਦਿੱਲੀ : ਮਾਰੂਤੀ ਸੁਜ਼ੂਕੀ ਨੇ ਭਾਰਤੀ ਬਾਜ਼ਾਰ ਵਿੱਚ ਬਲੇਨੋ ਫੇਸਲਿਫਟ ਨੂੰ ਲਾਂਚ ਕਰ ਦਿੱਤਾ ਹੈ। ਸਾਲ 2026 ਦੇ ਇਸ ਨਵੇਂ ਮਾਡਲ ਦੇ ਡਿਜ਼ਾਈਨ ਵਿੱਚ ਕੁਝ ਬਦਲਾਅ ਕਰਨ ਦੇ ਨਾਲ-ਨਾਲ ਸੁਰੱਖਿਆ (ਸੇਫਟੀ), ਫੀਚਰਸ ਅਤੇ ਪਾਵਰਟ੍ਰੇਨ ਦੇ ਮਾਮਲੇ ਵਿੱਚ ਕਈ ਵੱਡੇ ਅਪਡੇਟਸ ਦਿੱਤੇ ਗਏ ਹਨ। 

ਇਸ ਨਵੀਂ ਕਾਰ ਵਿੱਚ ਗਾਹਕਾਂ ਨੂੰ ਕਈ ਅਜਿਹੇ ਫੀਚਰਸ ਦੇਖਣ ਨੂੰ ਮਿਲਣਗੇ ਜੋ ਇਸ ਸੈਗਮੈਂਟ ਵਿੱਚ ਪਹਿਲੀ ਵਾਰ ਪੇਸ਼ ਕੀਤੇ ਗਏ ਹਨ, ਜਿਸ ਵਿੱਚ ਫਰੰਟ ਵੈਂਟੀਲੇਟਿਡ ਸੀਟਾਂ ਸ਼ਾਮਲ ਹਨ। ਇਸ ਤੋਂ ਇਲਾਵਾ ਗਾਹਕਾਂ ਦੀ ਸਹੂਲਤ ਲਈ ਵਾਇਰਲੈੱਸ ਚਾਰਜਰ, ਕਲੈਰੀਅਨ ਸਾਊਂਡ ਸਿਸਟਮ ਅਤੇ ਟੀਪੀਐਮਐਸ (ਟਾਇਰ ਪ੍ਰੈਸ਼ਰ ਮੋਨੀਟਰਿੰਗ ਸਿਸਟਮ) ਵਰਗੇ ਫੀਚਰਸ ਵੀ ਦਿੱਤੇ ਗਏ ਹਨ। ਕਾਰ ਦਾ ਕੇਬਿਨ ਬਲੂ ਅਤੇ ਬਲੈਕ ਰੰਗ ਦੇ ਡੁਅਲ-ਟੋਨ ਲੇਆਉਟ ਨਾਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਸੈਂਟਰ ਵਿੱਚ ਫਲੋਟਿੰਗ ਇੰਫੋਟੇਨਮੈਂਟ ਸਕ੍ਰੀਨ, ਬੇਸਿਕ ਕੰਟਰੋਲਸ ਲਈ ਫਿਜ਼ੀਕਲ ਬਟਨ ਅਤੇ ਸਟੀਅਰਿੰਗ ਵ੍ਹੀਲ 'ਤੇ ਪਹਿਲਾਂ ਵਾਂਗ ਹੀ ਮਾਊਂਟਡ ਕੰਟਰੋਲਸ ਮਿਲਣਗੇ।

ਮਾਰੂਤੀ ਸੁਜ਼ੂਕੀ ਨੇ ਨਵੀਂ ਬਲੇਨੋ ਵਿੱਚ ਛੇ ਏਅਰਬੈਗਸ ਅਤੇ ਲੈਵਲ 2 ਏਡੀਏਐਸ ਦੇ ਕੇ ਸੁਰੱਖਿਆ ਨੂੰ ਬਹੁਤ ਜ਼ਿਆਦਾ ਮਜ਼ਬੂਤ ਬਣਾ ਦਿੱਤਾ ਹੈ। ਇਸ ਏਡੀਏਐਸ ਪ੍ਰਣਾਲੀ ਦੇ ਤਹਿਤ ਗਾਹਕਾਂ ਨੂੰ ਐਡੈਪਟਿਵ ਕਰੂਜ਼ ਕੰਟਰੋਲ, ਲੇਨ ਕੀਪ ਅਸਿਸਟ, ਲੇਨ ਡਿਪਾਰਚਰ ਪ੍ਰੀਵੈਂਸ਼ਨ, ਲੇਨ ਡਿਪਾਰਚਰ ਵਾਰਨਿੰਗ, ਹਾਈ ਬੀਮ ਅਸਿਸਟ ਅਤੇ ਫਾਰਵਰਡ ਕੋਲੀਜ਼ਨ ਵਾਰਨਿੰਗ ਵਰਗੇ ਆਧੁਨਿਕ ਸੁਰੱਖਿਆ ਫੀਚਰਸ ਮਿਲਣਗੇ।

ਹਾਲਾਂਕਿ ਇਸ ਪ੍ਰੀਮੀਅਮ ਹੈਚਬੈਕ ਦਾ ਬਾਹਰੀ ਢਾਂਚਾ ਪੁਰਾਣੇ ਮਾਡਲ ਵਰਗਾ ਹੀ ਹੈ, ਪਰ ਇਸ ਵਿੱਚ ਪ੍ਰੋਜੈਕਟਰ ਐਲਈਡੀ ਹੈਡਲੈਂਪਸ ਅਤੇ ਡੀਆਰਐਲ ਦਾ ਡਿਜ਼ਾਈਨ ਥੋੜ੍ਹਾ ਬਦਲਿਆ ਗਿਆ ਹੈ। ਇਸ ਦੇ ਨਾਲ ਹੀ ਕਾਰ ਦੇ ਫਰੰਟ ਗ੍ਰਿਲ ਅਤੇ ਬੰਪਰ ਨੂੰ ਨਵਾਂ ਲੁੱਕ ਦਿੱਤਾ ਗਿਆ ਹੈ। ਪਿਛਲੇ ਪਾਸੇ ਇੱਕ ਨਵਾਂ ਸ਼ਾਰਕ ਫਿਨ ਐਂਟੀਨਾ ਜੋੜਿਆ ਗਿਆ ਹੈ ਅਤੇ ਸਾਈਡ ਪ੍ਰੋਫਾਈਲ ਵਿੱਚ ਨਵੇਂ ਅਲੌਏ ਵ੍ਹੀਲਜ਼ ਦਾ ਸੈੱਟ ਦਿੱਤਾ ਗਿਆ ਹੈ। ਕੰਪਨੀ ਨੇ ਇਸ ਹੈਚਬੈਕ ਦੇ ਨਾਲ ਇੱਕ ਨਵਾਂ ਰੰਗ 'ਐਨਿਗਮੈਟਿਕ ਟੀਲ' (Enigmatic Teal) ਵੀ ਪੇਸ਼ ਕੀਤਾ ਹੈ। ਮਾਰੂਤੀ ਸੁਜ਼ੂਕੀ ਨੇ ਭਾਰਤੀ ਬਾਜ਼ਾਰ ਵਿੱਚ ਬਲੇਨੋ ਫੇਸਲਿਫਟ ਨੂੰ 6.10 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ।


author

Inder Prajapati

Content Editor

Related News