ਜਨਵਰੀ ''ਚ ਲਾਂਚ ਹੋਣ ਜਾ ਰਿਹੈ ਮਹਿੰਦਰਾ ਥਾਰ ਦਾ ਐਂਟਰੀ ਲੈਵਲ ਮਾਡਲ, ਦੇਖੋ ਪੂਰੀ ਡਿਟੇਲ

Monday, Dec 26, 2022 - 06:12 PM (IST)

ਅਟੋ ਡੈਸਕ- ਭਾਰਤ ਦੀ ਪ੍ਰਸਿੱਧ ਵਾਹਨ ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ ਦੇਸ਼ 'ਚ ਆਪਣੀ ਆਫ-ਰੋਡ ਐੱਸ.ਯੂ.ਵੀ. ਥਾਰ ਦੇ ਕਿਫਾਇਤੀ ਵਰਜ਼ਨ ਨੂੰ ਲਾਂਚ ਕਰਨ ਵਾਲੀ ਹੈ। ਇਸ ਐੱਸ.ਯੂ.ਵੀ. ਨੂੰ ਅਧਿਕਾਰਤ ਤੌਰ 'ਤੇ ਲਾਂਚ ਤੋਂ ਪਹਿਲਾਂ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਅਨੁਮਾਨ ਹੈ ਕਿ ਅਗਲੇ ਸਾਲ ਦੇਸ਼ 'ਚ ਇਸਨੂੰ ਲਾਂਚ ਕੀਤਾ ਜਾਵੇਗਾ। ਇਸ ਅਪਕਮਿੰਗ ਥਾਰ ਨੂੰ ਬਿਨਾਂ ਕਿਸੇ ਕਵਰ ਦੇ ਟੈਸਟਿੰਗ ਦੌਰਾਨ ਸਪਾਟ ਕੀਤਾ ਗਿਆ ਹੈ। 

ਅਪਕਮਿੰਗ ਥਾਰ ਨੂੰ ਟੂ-ਵ੍ਹੀਲ ਡਰਾਈਵ ਆਪਸ਼ਨ 'ਚ ਪੇਸ਼ ਕੀਤਾ ਜਾਵੇਗਾ ਅਤੇ ਇਸਨੂੰ ਮੌਜੂਦਾ 4-ਵ੍ਹੀਲ ਡਰਾਈਵ ਮਾਡਲ ਦੇ ਹੇਠਾਂ ਪਲੇਟ ਕੀਤਾ ਜਾਵੇਗਾ। ਇਸ ਵਿਚ .20 ਲੀਟਰ ਪੈਟਰੋਲ ਅਤੇ 1.5 ਲੀਟਰ ਡੀਜ਼ਲ ਇੰਜਣ ਮਿਲੇਗਾ। ਇਸ ਤੋਂ ਇਲਾਵਾ ਇਸਦੀ ਲੁੱਕ ਅਤੇ ਫੀਚਰਜ਼ ਮੌਜੂਦਾ 4X4 ਵਰਜ਼ਨ ਵਰਗੇ ਹੀ ਹੋਣਗੇ। Thar 2WD 'ਚ ਸਿਰਫ ਰੀਅਰ ਵ੍ਹੀਲ ਡਰਾਈਵ ਸਿਸਟਮ ਹੀ ਦਿੱਤਾ ਗਿਆ ਹੈ। ਇੰਜਣ ਦੀ ਗੱਲ ਕਰੀਏ ਤਾਂ ਮੌਜੂਦਾ ਥਾਰ 'ਚ 1.5 ਲੀਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 3,500rpm 'ਤੇ 116 bhp ਅਤੇ 1,750-2,500 rpm  'ਤੇ 300 nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਅਜਿਹਾ ਅਨੁਮਾਨ ਹੈ ਕਿ ਮੌਜੂਦਾ ਮਾਡਲ ਦੇ ਮੁਕਾਬਲੇ 2WD ਥਾਰ 'ਚ ਛੋਟਾ ਇੰਜਣ ਦਿੱਤਾ ਜਾਵੇਗਾ।

ਨਵੀਂ ਥਾਰ 'ਚ ਸਾਰੇ ਟੈਕਸ ਬੈਨੀਫਿਟਸ ਵੀ ਦਿੱਤੇ ਜਾਣਗੇ। 2WD ਥਾਰ ਡੀਜ਼ਲ ਦੀ ਕੀਮਤ ਲਗਭਗ 10 ਲੱਖ ਰੁਪਏ ਹੋਵੇਗੀ। ਉਮੀਦ ਹੈ ਕਿ ਜਨਵਰੀ 2023 'ਚ ਇਸਦੀ ਵਿਕਰੀ ਸ਼ੁਰੂ ਕੀਤੀ ਜਾਵੇਗੀ।


Rakesh

Content Editor

Related News