ਚੰਗੀ ਖਬਰ! Tax Free ਹੋਈ ਮਹਿੰਦਰਾ ਦੀ ਇਹ ਸ਼ਾਨਦਾਰ ਕਾਰ, ਗਾਹਕਾਂ ਦੇ ਬਚਣਗੇ ਲੱਖਾਂ ਰੁਪਏ
Wednesday, Nov 20, 2024 - 03:01 PM (IST)
ਵੈੱਬ ਡੈਸਕ- ਨਵੰਬਰ ਦੇ ਮਹੀਨੇ ਵਿੱਚ ਇੱਕ ਵਾਰ ਫਿਰ ਵਾਹਨਾਂ ਦੇ ਟੈਕਸ ਮੁਕਤ ਹੋਣ ਦਾ ਸਿਲਸਿਲਾ ਜਾਰੀ ਹੈ। ਕਾਰ ਕੰਪਨੀਆਂ ਆਪਣੀ ਵਿਕਰੀ ਵਧਾਉਣ ਲਈ ਡਿਸਕਾਊਂਟਸ ਦਾ ਸਹਾਰਾ ਲੈ ਰਹੀਆਂ ਹਨ। ਮਹਿੰਦਰਾ ਨੇ ਵੀ ਆਪਣੇ ਗਾਹਕਾਂ ਨੂੰ ਬਹੁਤ ਵਧੀਆ ਆਫਰ ਦਿੱਤਾ ਹੈ। ਮਹਿੰਦਰਾ ਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ ਐੱਸਯੂਵੀ ਸਕਾਰਪੀਓ ਨੂੰ ਟੈਕਸ ਮੁਕਤ ਕਰ ਦਿੱਤਾ ਹੈ। ਹੁਣ ਇਹ ਐੱਸਯੂਵੀ ਆਮ ਗਾਹਕਾਂ ਦੇ ਨਾਲ-ਨਾਲ ਕੰਟੀਨ ਸਟੋਰ ਵਿਭਾਗ ਯਾਨੀ CSD ‘ਤੇ ਵੀ ਉਪਲਬਧ ਹੈ। ਪਰ CSD ‘ਤੇ ਇਹ ਘੱਟ ਕੀਮਤ ਉਤੇ ਮਿਲੇਗੀ ਕਿਉਂਕਿ ਓਥੇ ਟੈਕਸ ਘੱਟ ਹੈ, ਯਾਨੀ 28% ਟੈਕਸ ਦੀ ਬਜਾਏ ਸਿਰਫ 14% ਟੈਕਸ ਦੇਣਾ ਪਵੇਗਾ। ਸਕਾਰਪੀਓ ਦੇ ਕੁੱਲ 19 ਵੇਰੀਐਂਟ ਇੱਥੇ ਉਪਲਬਧ ਹਨ।
ਇਹ ਵੀ ਪੜ੍ਹੋ-'Dust' ਨਾਲ ਹੋਣ ਵਾਲੀ ਐਲਰਜੀ ਤੋਂ ਰਾਹਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
ਸਕਾਰਪੀਓ ‘ਤੇ 1.80 ਲੱਖ ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਵੇਰੀਐਂਟ ਦੇ ਆਧਾਰ ‘ਤੇ ਬਚਤ ਘੱਟ ਜਾਂ ਜ਼ਿਆਦਾ ਰਹੇਗੀ। Scorpio Classic S 9 ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 13,86,600 ਰੁਪਏ ਹੈ। ਜਦਕਿ, ਇਸਦੀ CSD ਐਕਸ-ਸ਼ੋਰੂਮ ਕੀਮਤ 12,06,045 ਲੱਖ ਰੁਪਏ ਹੈ। ਇਸ ਤੋਂ ਇਲਾਵਾ, Scorpio N Z8 D AT 2WD 7 STR ਵੇਰੀਐਂਟ ਦੀ CSD ਐਕਸ-ਸ਼ੋਅਰੂਮ ਕੀਮਤ 19,25,807 ਰੁਪਏ ਅਤੇ CSD ਆਨਰੋਡ ਕੀਮਤ 22,84,232 ਰੁਪਏ ਹੈ। ਜਦਕਿ ਇਸ ਦੀ ਸਿਵਲ ਐਕਸ-ਸ਼ੋਅਰੂਮ ਕੀਮਤ 20,73,000 ਰੁਪਏ ਹੈ। ਯਾਨੀ ਇਸ ਵੇਰੀਐਂਟ ‘ਤੇ ਟੈਕਸ ‘ਚ 147,193 ਰੁਪਏ ਦੀ ਬਚਤ ਹੋਵੇਗੀ।
ਇਹ ਵੀ ਪੜ੍ਹੋ-ਸਬਜ਼ੀਆਂ ਖਰੀਦਦੇ ਸਮੇਂ ਵਰਤੋਂ ਇਹ ਸਾਵਧਾਨੀਆਂ, ਨਹੀਂ ਹੋਣਗੀਆਂ ਬੀਮਾਰੀਆਂ
ਗੱਲ ਕਰੀਏ ਸਕਾਰਪੀਓ ਦੇ Scorpio Classic S ਵੇਰੀਐਂਟ ਦੀ ਇਸ ਦੀ CSD ਐਕਸ-ਸ਼ੋਅਰੂਮ ਕੀਮਤ 11,83,032 ਰੁਪਏ ਹੈ, ਜਦੋਂ ਕਿ ਇਸਦੀ ਐਕਸ-ਸ਼ੋਅਰੂਮ ਕੀਮਤ 13,61,600 ਰੁਪਏ ਹੈ। ਯਾਨੀ ਇਸ ਵੇਰੀਐਂਟ ‘ਤੇ ਟੈਕਸ ‘ਚ 178,568 ਰੁਪਏ ਦੀ ਬਚਤ ਹੋਵੇਗੀ। Scorpio Classic S 11 ਵੇਰੀਐਂਟ ਦੀ CSD ਐਕਸ-ਸ਼ੋਰੂਮ ਕੀਮਤ 15,56,450 ਰੁਪਏ ਹੈ ਅਤੇ CSD ਆਨਰੋਡ ਕੀਮਤ 18,61,547 ਰੁਪਏ ਹੈ। ਜਦਕਿ ਇਸ ਦੀ ਸਿਵਲ ਐਕਸ-ਸ਼ੋਅਰੂਮ ਕੀਮਤ 17,34,800 ਰੁਪਏ ਹੈ। ਮਤਲਬ ਕਿ ਇਸ ਵੇਰੀਐਂਟ ‘ਤੇ ਟੈਕਸ ‘ਚ 17,83,50 ਰੁਪਏ ਦੀ ਬਚਤ ਹੋਵੇਗੀ। ਇਸ ਦੇ Scorpio Classic S 9 ਵੇਰੀਐਂਟ ਦੀ CSD ਐਕਸ-ਸ਼ੋਅਰੂਮ ਕੀਮਤ 12,06,045 ਰੁਪਏ ਹੈ। ਜਦਕਿ ਇਸ ਦੀ ਐਕਸ-ਸ਼ੋਅਰੂਮ ਕੀਮਤ 13,86,600 ਰੁਪਏ ਹੈ। ਮਤਲਬ ਕਿ ਇਸ ਵੇਰੀਐਂਟ ‘ਤੇ ਟੈਕਸ ‘ਚ 180,555 ਰੁਪਏ ਦੀ ਬਚਤ ਹੋਵੇਗੀ।
ਇਹ ਵੀ ਪੜ੍ਹੋ-ਰਹਿਮਾਨ ਨੇ ਪਤਨੀ ਸਾਇਰਾ ਦੇ ਸਾਹਮਣੇ ਰੱਖੀਆਂ ਸਨ ਇਹ 3 ਸ਼ਰਤਾਂ
ਮਹਿੰਦਰਾ ਸਕਾਰਪੀਓ ਐੱਨ ਦੇ ਫੀਚਰਸ
ਸਕਾਰਪੀਓ N ਨੂੰ ਗਲੋਬਲ NCAP ਕਰੈਸ਼ ਟੈਸਟ ਵਿੱਚ 5 ਸਟਾਰ ਰੇਟਿੰਗ ਮਿਲੀ ਹੈ। ਇਸ SUV ਵਿੱਚ 1997cc ਤੋਂ 2184cc ਤੱਕ ਦੇ ਇੰਜਣ ਵਿਕਲਪ ਹਨ। ਇਸ ਗੱਡੀ ਨੂੰ ਸੁਰੱਖਿਆ ਲਈ 6 ਏਅਰਬੈਗ ਅਤੇ ਹਿੱਲ ਹੋਲਡ ਅਸਿਸਟ ਦਿੱਤੇ ਗਏ ਹਨ। ਹਿੱਲ ਹੋਲਡ ਢਲਾਣਾਂ ‘ਤੇ ਕਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਕਾਰ ਅਲਾਏ ਵ੍ਹੀਲਸ ਅਤੇ ਡਿਜੀਟਲ ਡਰਾਈਵਰ ਡਿਸਪਲੇਅ ਦੇ ਨਾਲ ਆਉਂਦੀ ਹੈ। ਇਹ ਕਾਰ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ‘ਚ ਆਉਂਦੀ ਹੈ। ਇਸ ਗੱਡੀ ਦੀ ਕੀਮਤ 13.85 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ