ਮਹਿੰਦਰਾ ਗਰੁੱਪ ਪੇਸ਼ ਕਰੇਗਾ ਇਲੈਕਟ੍ਰਿਕ ਕਿਕ ਸਕੂਟਰ

11/23/2018 11:09:15 AM

ਨਵੀਂ ਦਿੱਲੀ– ਭਾਰਤ ਦੇ ਬਹੁਤ ਸਾਰੇ ਸ਼ਹਿਰ ਖਾਸ ਕਰ ਕੇ ਰਾਸ਼ਟਰੀ ਰਾਜਧਾਨੀ ਖੇਤਰ ਨਵੀਂ ਦਿੱਲੀ ਪ੍ਰਦੂਸ਼ਣ ਦਾ ਸਾਹਮਣਾ ਕਰ ਰਿਹਾ ਹੈ, ਜਿਥੇ ਲੋਕਾਂ ਦਾ ਜੀਵਨ ਮੁਸ਼ਕਲ ਬਣਿਆ ਹੋਇਅਆ ਹੈ। ਅਜਿਹੀ ਸਥਿਤੀ ’ਚ ਮਹਿੰਦਰਾ ਗਰੁੱਪ ਪ੍ਰਦੂਸ਼ਣ ਮੁਕਤ ਇਲੈਕਟ੍ਰਿਕ ਕਿਕ ਸਕੂਟਰ ਲਾਂਚ ਕਰਨ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਇਸ ਦਾ ਪ੍ਰਗਟਾਵਾ ਕਰਦਿਆਂ ਚੇਅਰਮੈਨ ਅਨੰਦ ਮਹਿੰਦਰਾ ਨੇ ਦੱਸਿਆ ਕਿ ਗਰੁੱਪ ਸਾਨ ਫ੍ਰਾਂਸਿਸਕੋ ਦੇ ਤਜਰਬੇ ’ਤੇ ਆਧਾਰਿਤ ਇਲੈਕਟ੍ਰਿਕ ਪੋਬਿਲਟੀ ਫਰਮ ਸਕੂਟ ਨੈੱਵਟਰਕ ਨਾਲ ਸਾਂਝ ਪਾਉਣ ਦੀ ਤਾਕ ’ਚ ਹੈ। ਇਸ ਦਿਸ਼ਾ ’ਚ ਗਰੁੱਪ ਦੇ ਐਕਜ਼ੀਕਿਊਟਿਵ ਅਧਿਕਾਰੀ ਅਤੇ ਸਕੂਟ ਨੈੱਟਵਰਕਸ ਦੇ ਸੀ. ਈ. ਓ. ਮਾਈਕਲ ਕੀਟਿੰਗ ਵੱਲੋਂ ਕੇਂਦਰ ਅਤੇ ਦਿੱਲੀ ਸਰਕਾਰ ਦੇ ਮੰਤਰੀਆਂ ਨਾਲ ਬੈਠਕਾਂ ਕਰ ਕੇ ਇਲੈਕਟ੍ਰਿਕ ਕਿਕ ਸਕੂਟਰ ਦੇ ਪ੍ਰਚਲਣ ਦੀ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਇਕ ਇਲੈਕਟ੍ਰਿਕ ਕਿਕ ਸਕੂਟਰ ’ਚ ਬੈਟਰੀ ਨਾਲ ਚੱਲਣ ਵਾਲੀ ਇਲੈਕਟ੍ਰਿਕ ਮੋਟਰ ਫਿੱਟ ਹੋਵੇਗੀ ਤੇ ਇਹ ਵੱਧ ਤੋਂ ਵੱਧ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੇਗੀ। ਇਸ  ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸ ਨੂੰ ਫੋਲਡ ਕਰਨ ਦੇ ਯੋਗ ਬਣਾਇਆ ਗਿਆ ਹੈ ਤੇ ਇਸ ਨੂੰ ਡਰਾਈਵਰ ਖੜ੍ਹਾ ਹੋ ਕੇ ਆਸਾਨੀ ਨਾਲ ਚਲਾ ਸਕੇਗਾ।


Related News