ਪਿੰਡਾਂ 'ਚ ਜਲਦ ਧੁੰਮ ਮਚਾਏਗੀ ਨਵੀਂ ਬਲੇਰੋ, 5 ਡੋਰ ਵਾਲੀ ਥਾਰ ਵੀ ਹੋਵੇਗੀ ਲਾਂਚ

05/30/2021 5:31:10 PM

ਨਵੀਂ ਦਿੱਲੀ- ਸਵਦੇਸ਼ੀ ਕਾਰ ਨਿਰਮਾਤਾ ਕੰਪਨੀ ਮਹਿੰਦਰਾ ਭਾਰਤ ਵਿਚ 9 ਨਵੀਆਂ ਐੱਸ. ਯੂ. ਵੀ. ਅਤੇ ਐੱਮ. ਪੀ. ਵੀ. ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਨਵੇਂ ਮਾਡਲਾਂ ਨੂੰ 2026 ਤੱਕ ਲਾਂਚ ਕੀਤਾ ਜਾਵੇਗਾ। ਇਸ ਵਿਚਕਾਰ ਐਕਸ. ਯੂ. ਵੀ. 700 ਅਤੇ ਨਵੀਂ ਪੀੜ੍ਹੀ ਦੀ ਸਕਾਰਪੀਓ ਇਸ ਸਾਲ ਦੇ ਅੰਤ ਵਿਚ ਜਾਂ 2022 ਦੇ ਸ਼ੁਰੂ ਵਿਚ ਲਾਂਚ ਹੋਵੇਗੀ। ਇਸ ਤੋਂ ਇਲਾਵਾ 5 ਡੋਰ ਮਹਿੰਦਰਾ ਥਾਰ ਵੀ ਆ ਰਹੀ ਹੈ। ਮਹਿੰਦਰਾ ਆਪਣੀ ਮਸ਼ਹੂਰ ਐੱਸ. ਯੂ. ਵੀ. ਬਲੇਰੋ ਨੂੰ ਲਾਂਚ ਕਰਨ ਦੀ ਵੀ ਤਿਆਰੀ ਕਰ ਰਹੀ ਹੈ।

ਬਲੇਰੋ ਕੰਪਨੀ ਦੀ ਸਭ ਤੋਂ ਪ੍ਰਸਿੱਧ ਗੱਡੀਆਂ ਵਿਚੋਂ ਇਕ ਹੈ। ਇਹ ਪੇਂਡੂ ਖੇਤਰਾਂ ਵਿਚ ਕਾਫ਼ੀ ਮਸ਼ਹੂਰ ਹੈ। ਬਲੇਰੋ ਦੀ ਅਗਲੀ ਪੀੜ੍ਹੀ ਦੇ ਮਾਡਲ ਨੂੰ 2023 ਤੱਕ ਲਾਂਚ ਕੀਤਾ ਜਾਣਾ ਹੈ।

ਨਵੀਂ ਸਕਾਰਪੀਓ, ਥਾਰ ਅਤੇ ਬਲੇਰੋ ਸਾਰੇ ਇਕੋ ਪਲੇਟਫਾਰਮ 'ਤੇ ਆਧਾਰਿਤ ਹੋਣਗੇ। ਨਵੀਂ ਬਲੋਰੇ ਵਿਚ ਦਮਦਾਰ ਫੀਚਰ ਮਿਲਣਗੇ।

ਇਹ ਵੀ ਪੜ੍ਹੋ- APPLE ਲਾਂਚ ਕਰੇਗਾ ਇਹ ਫੋਨ, 35 ਤੋਂ 40 ਹਜ਼ਾਰ ਰੁ: ਹੋ ਸਕਦੀ ਹੈ ਕੀਮਤ

ਇਸ ਵਿਚ ਬਾਹਰੀ ਤੇ ਅੰਦਰੂਨੀ ਦਿਖ ਸ਼ਾਨਦਾਰ ਹੋਵੇਗੀ। ਨਵੀਂ ਗ੍ਰਿਲ ਅਤੇ ਨਵਾਂ ਫਰੰਟ ਬੰਪਰ ਵੀ ਮਿਲੇਗਾ। ਨਵੀਂ ਬਲੋਰੋ ਵਿਚ ਸੇਫਟੀ ਲਈ ਡਿਊਲ ਏਅਰਬੈਗਸ, ਹਾਈ ਸਪੀਡ ਦਾ ਅਲਰਟ, ਡਰਾਈਵਰ ਅਤੇ ਉਸ ਦੇ ਨਾਲ ਵਾਲੀ ਸੀਟ ਲਈ ਸੀਟਬੈਲਟ ਰੀਮਾਈਂਡਰ ਅਤੇ ਰਿਵਰਸ ਪਾਰਕਿੰਗ ਸੈਂਸਰ ਵਰਗੇ ਹੋਰ ਕਈ ਸ਼ਾਨਦਾਰ ਫੀਚਰਜ਼ ਦਿੱਤੇ ਜਾਣਗੇ। ਪਿਛਲੇ 20 ਸਾਲਾਂ ਤੋਂ ਬਲੇਰੋ ਮਹਿੰਦਰਾ ਦੀ ਬੇਸਟ ਸੇਲਿੰਗ ਗੱਡੀ ਰਹੀ ਹੈ, ਖ਼ਾਸਕਰ ਪਿੰਡਾਂ ਵਿਚ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਡੀਜ਼ਲ ਇੰਜਣ ਦੇ ਨਾਲ ਹੀ 7 ਅਤੇ 9 ਸੀਟਰ ਮਾਡਲ ਵਿਚ ਬਾਜ਼ਾਰ ਵਿਚ ਉਤਾਰੇਗੀ। ਨਵੀਂ ਬਲੇਰੋ 4 ਜਾਂ 5 ਸਟਾਰ ਕ੍ਰੈਸ਼ ਟੈਸਟਿੰਗ ਨਾਲ ਆਵੇਗੀ। ਇਸ ਤੋਂ ਇਲਾਵਾ ਕੀਮਤ ਮੌਜੂਦਾ ਮਾਡਲ ਤੋਂ ਜ਼ਿਆਦਾ ਹੋਵੇਗੀ।

ਇਹ ਵੀ ਪੜ੍ਹੋ- 7 ਜੂਨ ਨੂੰ ਲਾਂਚ ਹੋਵੇਗਾ ਨਵਾਂ IT ਪੋਰਟਲ, ਮੋਬਾਇਲ ਤੋਂ ਵੀ ਭਰ ਸਕੋਗੇ ਰਿਟਰਨ


Sanjeev

Content Editor

Related News