ਅੱਜ ਤੋਂ MacBook, iMac ਲਈ ਮਿਲੇਗੀ macOS Big Sur ਦੀ ਅਪਡੇਟ

Thursday, Nov 12, 2020 - 12:27 AM (IST)

ਗੈਜੇਟ ਡੈਸਕ—ਐਪਲ ਮੈਕ ਕੰਪਿਊਟਰ ਜਾਂ ਮੈਕਬੁੱਕ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਵਧੀਆ ਖਬਰ ਹੈ। MacOS Big Surr ਦੀ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਨਵੇਂ ਵਰਜ਼ਨ ਦੇ ਆਪਰੇਟਿੰਗ ਸਿਸਟਮ ਦਾ ਐਲਾਨ ਕੰਪਨੀ ਨੇ ਜੂਨ 'ਚ ਕੀਤਾ ਸੀ। 12 ਨਵੰਬਰ ਤੋਂ ਨਵਾਂ ਸਾਫਟਵੇਅਰ ਅਪਡੇਟ ਤੁਹਾਨੂੰ ਮਿਲੇਗਾ। ਇਸ ਤੋਂ ਪਹਿਲਾਂ ਇਸ ਦਾ ਬੀਟਾ ਵਰਜ਼ਨ ਉਪਲੱਬਧ ਸੀ, ਹੁਣ ਫਾਈਨਲ ਵਰਜ਼ਨ ਮਿਲੇਗਾ। ਇਸ ਯੋਗ 'ਚ ਮੈਕ 'ਚ ਡਾਊਨਲੋਡ ਕਰਕੇ ਅਪਡੇਟ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ 'ਚ ਹੀਰੋ ਨੇ BS-6 ਇੰਜਣ ਨਾਲ ਲਾਂਚ ਕੀਤੀ ਨਵੀਂ Xtreme 200S

ਐਪਲ ਨੇ ਵਨ ਮੋਰ ਥਿੰਗ ਈਵੈਂਟ ਦੌਰਾਨ ਇਨਹਾਊਸ ਪ੍ਰੋਸੈਸਰ ਐਪਲ ਐੱਮ1 ਨਾਲ ਮੈਕਬੁੱਕ ਪ੍ਰੋ ਲਾਂਚ ਕੀਤੇ ਹਨ। ਇਸ ਈਵੈਂਟ 'ਚ ਕੰਪਨੀ ਨੇ ਐਪਲ ਐੱਮ1 ਪ੍ਰੋਸੈਸਰ ਨਾਲ ਮੈਕਬੁੱਕ ਏਅਰ, ਮੈਕਬੁੱਕ ਪ੍ਰੋ ਅਤੇ ਮੈਕ ਮਿਨੀ ਲਾਂਚ ਕੀਤਾ ਹੈ। macOS Big Sur ਨੂੰ ਕੰਪਨੀ ਨੇ WWDC 2020 ਦੌਰਾਨ ਜੂਨ 'ਚ ਪੇਸ਼ ਕੀਤਾ ਸੀ।

ਇਹ macOS Catalina ਦਾ ਅਗਲਾ ਵਰਜ਼ਨ ਹੈ। ਇਸ ਦੇ ਨਾਲ ਹੀ ਹੁਣ OS X ਵਰਜ਼ਨ ਖਤਮ ਹੋ ਚੁੱਕਿਆ ਹੈ। macOS Big Sur 'ਚ ਕਈ ਵੱਡੇ ਬਦਲਾਅ ਕੀਤੇ ਗਏ ਹਨ ਅਤੇ ਜੇਕਰ ਤੁਸੀਂ macOS 10.5 Catalina ਯੂਜ਼ ਕਰਦੇ ਹੋ ਤਾਂ ਇਸ ਦੇ ਮੁਕਾਬਲੇ ਇਸ 'ਚ ਕਈ ਤਰ੍ਹਾਂ ਦੇ ਵਿਜ਼ੁਅਲ ਚੇਂਜ ਅਤੇ ਫੀਚਰਸ 'ਚ ਬਦਲਾਅ ਦਿਖਣਗੇ।

ਇਹ ਵੀ ਪੜ੍ਹੋ :ਵਟਸਐਪ 'ਚ ਸ਼ਾਮਲ ਹੋਇਆ ਨਵਾਂ ਸ਼ਾਪਿੰਗ ਬਟਨ, ਜਾਣੋ ਕਿਵੇਂ ਕਰਦਾ ਹੈ ਕੰਮ

ਕੀ ਤੁਹਾਡੇ ਮੈਕ 'ਚ ਮਿਲੇਗੀ ਨਵੀਂ ਅਪਡੇਟ?
ਜੇਕਰ ਤੁਹਾਡੇ ਮੈਕਬੁੱਕ 'ਚ macOS 10.5 Catalina ਹੈ ਤਾਂ ਮੁਮਕਿਨ ਹੈ ਤੁਸੀਂ macOS Big Sur 'ਚ ਆਪਣਾ ਮੈਕ ਅਪਡੇਟ ਕਰ ਸਕੋਗੇ। ਮੈਕਬੁੱਕ ਏਅਰ 2013 ਜਾਂ ਇਸ ਤੋਂ ਬਾਅਦ ਦੇ ਵੈਰੀਐਂਟ 'ਚ ਅਪਡੇਟ ਮਿਲੇਗੀ। ਮੈਕਬੁੱਕ ਪ੍ਰੋ ਨਾਲ ਵੀ ਅਜਿਹਾ ਹੀ ਹੈ। 2013 ਦੇ ਆਖਿਰ ਅਤੇ ਬਾਅਦ ਵਾਲੇ ਲੈਪਟਾਪ 'ਚ ਨਵੇਂ ਆਪਰੇਟਿੰਗ ਸਿਸਟਮ ਦੀ ਅਪਡੇਟ ਮਿਲੇਗੀ। 2014 ਜਾਂ ਇਸ ਤੋਂ ਬਾਅਦ ਵਾਲੇ Mac mini ਅਤੇ iMac 'ਚ ਵੀ ਤੁਸੀਂ macOS big Sur ਅਪਡੇਟ ਕਰ ਸਕਦੇ ਹੋ। iMac Pro ਦੀ ਗੱਲ ਕਰੀਏ ਤਾਂ 2017 ਜਾਂ ਇਸ ਤੋਂ ਬਾਅਦ ਦੇ ਵੈਰੀਐਂਟ 'ਚ ਇਸ ਦੀ ਅਪਡੇਟ ਮਿਲੇਗੀ।

ਇਹ ਵੀ ਪੜ੍ਹੋ : ਜਲਦ ਲਾਂਚ ਹੋਵੇਗਾ 5 ਦਿਨ ਦੀ ਬੈਟਰੀ ਲਾਈਫ ਵਾਲਾ ਪਲੈਟੀਨਮ ਦਾ ਫੋਨ, ਕੀਮਤ 3 ਲੱਖ ਰੁਪਏ


Karan Kumar

Content Editor

Related News