5 ਸਾਲਾਂ ਬਾਅਦ ਵਾਪਸੀ ਕਰਨ ਜਾ ਰਹੀ LML, ਆਟੋ ਐਕਸਪੋ ''ਚ ਪੇਸ਼ ਕਰੇਗੀ ਇਲੈਕਟ੍ਰਿਕ ਸਕੂਟਰ
Wednesday, Jan 04, 2023 - 06:44 PM (IST)
ਆਟੋ ਡੈਸਕ- LML 5 ਸਾਲਾਂ ਬਾਅਦ ਇਕ ਵਾਰ ਫਿਰ ਵਾਪਸੀ ਕਰਨ ਜਾ ਰਹੀ ਹੈ। LML ਇਸ ਸਾਲ ਹੋਣ ਜਾ ਰਹੇ ਆਟੋ ਐਕਸਪੋ 'ਚ ਆਪਣੇ ਇਲੈਕਟ੍ਰਿਕ ਸਕੂਟਰ ਨੂੰ ਪੇਸ਼ ਕਰੇਗੀ ਜੋ LML Star ਹੋਵੇਗਾ। ਕੰਪਨੀ ਜਿਸ ਸਟਾਰ ਇਲੈਕਟ੍ਰਿਕ ਸਕੂਟਰ ਨੂੰ ਸ਼ੋਅਕੇਸ ਕਰੇਗੀ, ਇਹ ਵਾਪਸੀ ਤੋਂ ਬਾਅਦ ਬ੍ਰਾਂਡ ਦਾ ਪ੍ਰੋਡਕਟ ਹੋਵੇਗਾ। LML Star ਇਸੇ ਸਾਲ ਲਾਂਚ ਹੋ ਸਕਦਾ ਹੈ ਅਤੇ ਕੰਪਨੀ ਜਲਦ ਹੀ ਇਸਦਾ ਪ੍ਰੋਡਕਸ਼ਨ ਵੀ ਸ਼ੁਰੂ ਕਰ ਦੇਵੇਗੀ।
ਬੁਕਿੰਗ
LML Star ਦੀ ਬੁਕਿੰਗ ਪਿਛਲੇ ਸਾਲ ਨਵੰਬਰ 'ਚ ਸ਼ੁਰੂ ਕਰ ਦਿੱਤੀ ਗਈ ਸੀ। ਇਸਨੂੰਜ਼ੀਰੋ ਕਾਸਟ 'ਚ ਬੁੱਕ ਕੀਤਾ ਜਾ ਸਕਦਾ ਹੈ। ਇਸਨੂੰ ਬਜਾਜ ਚੇਤਕ ਦੇ ਰਾਈਵਲ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।
ਡਿਜ਼ਾਈਨ
LML 'ਚ ਡੀ.ਆਰ.ਐੱਲ. ਦੇ ਨਾਲ ਐੱਲ.ਈ.ਡੀ. ਪ੍ਰਾਜੈਕਟਰ ਹੈੱਡਲੈਂਪ, ਟੈਲੀਸਕੋਪਿਕ ਫੋਰਕਸ ਫਰੰਟ ਸਸਪੈਂਸ਼ਨ ਦੇ ਨਾਲ ਰੀਅਰ 'ਚ ਮੋਨੋਸ਼ਾਕ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਰਾਈਡ ਮੋਡਸ, ਡਿਊਲ ਡਿਸਕ ਬਰੇਕ, ਰਿਵਰਸ ਮੋਡ ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਟੀ.ਪੀ.ਐੱਮ.ਐੱਸ. ਵਰਗੇ ਫੀਚਰਜ਼ ਮਿਲਣਗੇ।