LG ਅੱਜ ਭਾਰਤ ''ਚ ਲਾਂਚ ਕਰੇਗੀ ਆਪਣਾ ਫਲੈਗਸ਼ਿਪ ਸਮਾਰਟਫੋਨ V20
Monday, Dec 05, 2016 - 12:54 PM (IST)

ਜਲੰਧਰ— ਦੱਖਣੀ ਕੋਰੀਆਈ ਇਲੈਕਟ੍ਰਾਨਿਕ ਕੰਪਨੀ LG ਅੱਜ ਭਾਰਤ ''ਚ ਆਪਣਾ ਫਲੈਗਸ਼ਿਪ ਸਮਾਰਟਫੋਨ V20 ਲਾਂਚ ਕਰਨ ਵਾਲੀ ਹੈ। ਇਸ ਸਮਾਰਟਫੋਨ ਨੂੰ ਨਵੀਂ ਦਿੱਲੀ ''ਚ ਆਯੋਜਿਤ ਇਕ ਇਵੈਂਟ ਦੇ ਦੌਰਾਨ ਲਾਂਚ ਕੀਤਾ ਜਾਵੇਗਾ ਜੋ ਸ਼ਾਮ 6.30 ਵਜੇ ਤੋਂ ਸ਼ੁਰੂ ਹੋਵੇਗਾ। ਇਸ ਲਾਂਚ ''ਚ ਸਮਾਰਟਫੋਨ ਦੀ ਕੀਮਤ ਦੇ ਬਾਰੇ ''ਚ ਅਧਿਕਾਰਿਕ ਰੂਪ ਨਾਲ ਐਲਾਨ ਕੀਤਾ ਜਾਵੇਗਾ। ਫਿਲਹਾਲ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਸ ਨੂੰ 54,999 ਰੁਪਏ ਤੋਂ 60.000 ਰੁਪਏ ਦੀ ਕੀਮਤ ਦੇ ਵਿਚਕਾਰ ਲਾਂਚ ਕੀਤਾ ਜਾਵੇਗਾ।
ਸਮਾਰਟਫੋਨ ਦੇ ਫੀਚਰਸ-
Android 7.0 Nougat ''ਤੇ ਆਧਾਰਿਤ ਕੰਪਨੀ ਨੇ ਇਸ ਪਹਿਲੇ ਸਮਾਰਟਫੋਨ ''ਚ 5.7 ਇੰਚ ਦੀ (1440x2560) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ QHD IPS ਕਵਾਂਟਮ ਡਿਸਪਲੇ ਮੌਜੂਦ ਹੋਵੇਗੀ। ਕੁਆਲਕਮ ਸਨੈਪਡ੍ਰੈਗਨ 820SoCਪ੍ਰੋਸੈਸਰ ''ਤੇ ਆਧਾਰਿਤ ਇਸ ਸਮਾਰਟਫੋਨ ''ਚ 4ਜੀਬੀ ਰੈਮ ਨਾਲ 64ਜੀਬੀ ਅਤੇ 32ਜੀਬੀ ਇਨਬਿਲਟ ਸਟੋਰੇਜ ਦੇ ਵਿਕਲਪ ਮਿਲਣਗੇ। ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 256ਜੀਬੀ ਤੱਕ ਵਧਾਇਆ ਜਾ ਸਕੇਗਾ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਫੋਨ ਦੇ ਰਿਅਰ ''ਚ 13 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਉੱਥੇ ਹੀ ਸੈਲਫੀ ਦੇ ਸ਼ੌਕੀਨਾਂ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੋਵੇਗਾ। ਇਸ ਤੋਂ ਇਲਾਵਾ ਇਸ ''ਚ 3200mAh ਸਮਰੱਥਾ ਨਾਲ ਲੈਸ ਰਿਮੂਵੇਬਲ ਬੈਟਰੀ ਦਿੱਤੀ ਜਾਵੇਗੀ।