5 ਕੈਮਰਿਆਂ ਵਾਲਾ LG ਦਾ ਨਵਾਂ ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼
Monday, Oct 26, 2020 - 03:29 PM (IST)
ਗੈਜੇਟ ਡੈਸਕ– ਦੱਖਣ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ ਐੱਲ.ਜੀ. ਨੇ ਆਪਣੇ ਨਵੇਂ ਸਮਾਰਟਫੋਨ LG Q52 ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੰਪਨੀ ਕਵਾਡ ਰੀਅਰ ਕੈਮਰਾ ਸੈੱਟਅਪ ਨਾਲ ਲੈ ਕੇ ਆਈ ਹੈ ਜਿਸ ਵਿਚ ਮੇਨ ਕੈਮਰਾ 48 ਮੈਗਾਪਿਕਸਲਦਾ ਹੈ। ਇਸ ਫੋਨ ਨੂੰ 6.6 ਇੰਚ ਦੀ ਵੱਡੀ ਡਿਸਪਲੇਅ ਨਾਲ ਲਿਆਇਆ ਗਿਆ ਹੈ। LG Q52 ਨੂੰ ਫਿਲਹਾਲ ਸਿਰਫ ਦੱਖਣ ਕੋਰੀਆ ’ਚ ਹੀ ਲਾਂਚ ਕੀਤਾ ਗਿਆ ਅਤੇ ਉਥੇ ਇਸ ਦੀ ਕੀਮਤ LG Q52 (ਕਰੀਬ 21,500 ਰੁਪਏ) ਹੈ। LG Q52 ਨੂੰ 28 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ ਫਿਲਹਾਲ ਇਸ ਦੀ ਵਿਕਰੀ ਭਾਰਤ ’ਚ ਕਦੋਂ ਤੋਂ ਸ਼ੁਰੂ ਹੋਵੇਗੀ ਇਸ ਦੀ ਜਾਣਕਾਰੀ ਕੰਪਨੀ ਨੇ ਨਹੀਂ ਦਿੱਤੀ।
LG Q52 ਦੇ ਫੀਚਰਜ਼
ਡਿਸਪਲੇਅ | 6.6 ਇੰਚ ਦੀ HD+ ਪੰਚਹੋਲ |
ਪ੍ਰੋਸੈਸਰ | 2.3GHz ਦਾ ਆਕਟਾ-ਕੋਰ |
ਰੈਮ | 4GB |
ਸਟੋਰੇਜ | 64GB |
ਆਪਰੇਟਿੰਗ ਸਿਸਟਮ | ਐਂਡਰਾਇਡ 10 |
ਰੀਅਰ ਕੈਮਰਾ | 48MP (ਪ੍ਰਾਈਮਰੀ) + 5MP (ਵਾਈਡ ਐਂਗਲ) + 2MP (ਮੈਕ੍ਰੋ ਸੈਂਸਰ) + 2MP (ਡੈਪਥ ਸੈਂਸਰ) |
ਫਰੰਟ ਕੈਮਰਾ | 13MP |
ਬੈਟਰੀ | 4,000mAh |
ਕੁਨੈਕਟੀਵਿਟੀ | 4G LTE, Wi-Fi, ਬਲੂੂਟੂਥ 5.0, NFC, USB ਟਾਈਪ-C ਪੋਰਟ और 3.5mm ਦਾ ਹੈੱਡਫੋਨ ਜੈੱਕ |