LG ਦਾ ਨਵਾਂ ਫੇਸ ਮਾਸਕ, ਇਨਬਿਲਟ ਮਾਈਕ੍ਰੋਫੋਨ ਤੇ ਏਅਰ ਪਿਊਰੀਫਾਇਰ ਨਾਲ ਮਿਲਣਗੇ ਸ਼ਾਨਦਾਰ ਫੀਚਰ

Saturday, Jul 24, 2021 - 12:16 PM (IST)

LG ਦਾ ਨਵਾਂ ਫੇਸ ਮਾਸਕ, ਇਨਬਿਲਟ ਮਾਈਕ੍ਰੋਫੋਨ ਤੇ ਏਅਰ ਪਿਊਰੀਫਾਇਰ ਨਾਲ ਮਿਲਣਗੇ ਸ਼ਾਨਦਾਰ ਫੀਚਰ

ਗੈਜੇਟ ਡੈਸਕ– ਕੋਰੋਨਾ ਕਾਲ ’ਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਮਾਸਕ ਪਹਿਨਣਾ, ਜਿਸ ਕਾਰਨ ਬਾਜ਼ਾਰ ’ਚ ਵੱਖ-ਵੱਖ ਤਰ੍ਹਾਂ ਦੇ ਮਾਸਕ ਆ ਰਹੇ ਹਨ। ਹਾਲਹੀ ’ਚ ਐੱਲ.ਜੀ. ਨੇ ਆਪਣੇ ਇਕ ਅਨੋਖੇ ਪਿਊਰੀ ਕੇਅਰ ਵਿਅਰੇਬਲ ਏਅਰ ਪਿਊਰੀਫਾਇਰ ਹਾਈ-ਟੈੱਕ ਫੇਸ ਮਾਸਕ ਦੀ ਪੇਸ਼ਕਸ਼ ਕੀਤੀ ਹੈ ਜੋ ਨਾ ਸਿਰਫ ਸਾਹ ਲੈਣ ਵਾਲੀ ਹਵਾ ਨੂੰ ਸਾਫ ਕਰਦਾ ਹੈ ਸਗੋਂ ਕਈ ਐਡਵਾਂਸ ਫੀਚਰਜ਼ ਨਾਲ ਵੀ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਆਰਾਮਦਾਇਕ ਅਤੇ ਬਿਨਾਂ ਹੇਠਾਂ ਕੀਤੇ ਗੱਲਬਾਤ ਕਰਨ ਜਾਂ ਮਾਸਕ ਪਹਿਨ ਕੇ ਕਾਲ ’ਤੇ ਗੱਲ ਕਰਨ ਦੇ ਲਿਹਾਜ ਨਾਲ ਤਿਆਰ ਕੀਤਾ ਗਿਆ ਹੈ। 

ਦੱਖਣ ਕੋਰੀਆਈਟੈੱਕ ਦਿੱਗਜ ਦਾ ਕਹਿਣਾ ਹੈ ਕਿ ਇਕ ਜ਼ਰੂਰਤ ਹੋਣ ਦੇ ਬਾਵਜੂਦ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਫੇਸ ਮਾਸਕ ਨਾਲ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ ਜਿਵੇਂ ਕਿ ਐਨਕ ਨੂੰ ਧੁੰਧਲਲਾ ਕਰਨਾ, ਪਸੀਨਾ ਆਉਣਾ ਅਤੇ ਸਾਹ ਲੈਣ ’ਚ ਪਰੇਸ਼ਾਨੀ ਹੋਣਾ। ਇਸ ਲਈ ਐੱਲ.ਜੀ. ਨੇ ਇਕ ਅਜਿਹਾ ਪ੍ਰੋਡਕਟ ਬਣਾਉਣ ਦਾ ਫੈਸਲਾ ਕੀਤਾ ਜੋ ਨਾ ਸਿਰਫ ਸੁਰੱਖਿਅਤ ਰਹੇ ਸਗੋਂ ਅਸੁਵਿਧਾਵਾਂ ਨੂੰ ਵੀ ਘੱਟ ਕਰੇ। 

ਇਕ ਪ੍ਰੈੱਸ ਰਿਲੀਜ਼ ’ਚ ਐੱਲ.ਜੀ ਨੇ ਕਿਹਾ ਕਿ ਉਨ੍ਹਾਂ ਦਾ ਨਵਾਂ ਮਾਸਕ ਬੇਹੱਦ ਹਲਕਾ ਹੈ ਜਿਸ ਨੂੰ ਪੂਰਾ ਦਿਨ ਪਹਿਨਣਾ ਆਸਾਨ ਹੈ। ਇਸ ਦਾ ਭਾਰ ਸਿਰਫ 94 ਗ੍ਰਾਮ ਹੈ। ਇਸ ਵਿਚ 1000mAh ਦੀ ਬੈਟਰੀ ਹੈ ਜੋ ਦੋ ਘੰਟਿਆਂ ’ਚ ਚਾਰਜ ਹੋ ਜਾਂਦੀ ਹੈ। ਕੰਪਨੀ ਨੇ ਕਿਹਾ ਕਿ ਪਿਊਰੀ ਕੇਅਰ ਦਾ ਪਤਲਾ ਐਰਗੋਨੋਮਿਕ ਡਿਜ਼ਾਇਨ ਨੱਕ ਅਤੇ ਠੁੱਡੀ ਨੇੜੇ ਹਵਾ ਦੇ ਰਿਸਾਅ ਨੂੰ ਘੱਟ ਕਰਦਾ ਹੈ। 

ਮਾਸਕ ’ਚ ਇਕ ਇਨਬਿਲਟ ਮਾਈਕ੍ਰੋਫੋਨ ਅਤੇ ਸਪੀਕਰ ਹੈ, ਜੋ ਵੌਇਸ ਆਨ ਤਕਨੀਕ ਨਾਲ ਚਲਦਾ ਹੈ, ਹੁਣ ਪਹਿਨਣ ਵਾਲੇ ਨੂੰ ਮਾਸਕ ਹੇਠਾਂ ਖਿੱਛਣ ਜਾਂ ਗੱਲਬਾਤ ਕਰਨ ਲਈ ਆਪਣੀ ਆਵਾਜ਼ ਉੱਚੀ ਕਰਨ ਦੀ ਲੋੜ ਨਹੀਂ ਹੋਵੇਗੀ। ਡਿਵਾਈਸ ਨੂੰ ਅਗਸਤ ’ਚ ਥਾਈਲੈਂਡ ’ਚ ਪੇਸ਼ ਕੀਤਾ ਜਾਵੇਗਾ, ਕੰਪਨੀ ਨੇ ਅਜੇ ਮਾਸਕ ਦੀ ਕੀਮਤ ਦਾ ਐਲਾਨ ਨਹੀਂ ਕੀਤਾ। 


author

Rakesh

Content Editor

Related News