Lenovo ਨੇ ਲਾਂਚ ਕੀਤੀ ਸਸਤੀ Smart Clock, ਮਿਲੇਗੀ ਗੂਗਲ ਅਸਿਸਟੈਂਟ ਦੀ ਸੁਪੋਰਟ
Thursday, Sep 03, 2020 - 11:50 AM (IST)
ਗੈਜੇਟ ਡੈਸਕ– ਲੇਨੋਵੋ ਨੇ ਆਪਣੀ Smart Clock ਦੇ ਛੋਟੇ ਅਤੇ ਸਸਤੇ ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ Lenovo Smart Clock Essential ਨਾਂ ਨਾਲ ਲਿਆਇਆ ਗਿਆ ਹੈ ਜੋ ਕਿ ਬਿਲਟ-ਇਨ ਗੂਗਲ ਅਸਿਸਟੈਂਟ ਨੂੰ ਸੁਪੋਰਟ ਕਰਦੀ ਹੈ। ਸੈਟਿੰਗ ਅਲਾਰਮ ਤੋਂ ਇਲਾਵਾ ਸਮਾਰਟ ਕਲਾਕ ਇਸੈਂਸ਼ਲ ’ਚ ਤੁਹਾਨੂੰ ਰਿਮਾਇੰਡਰ ਸੈੱਟ ਕਰਨ ਦੀ, ਸ਼ਾਪਿੰਗ ਲਿਸਟ ਤਿਆਰ ਕਰਨ ਦੀ, ਤਾਪਮਾਨ ਅਤੇ ਮੌਸਮ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਅਤੇ ਘਰ ਦੇ ਹੋਰ ਸਮਾਰਟ ਡਿਵਾਈਸਿਜ਼ ਨੂੰ ਕੰਟਰੋਲ ਕਰਨ ਦੀ ਵੀ ਸੁਵਿਧਾ ਮਿਲਦੀ ਹੈ।
ਕੀਮਤ ਲੇਨੋਵੋ ਸਮਾਰਟ ਕਲਾਕ ਇਸ਼ੈਂਸ਼ਲ ਦੀ ਕੀਮਤ 59.99 ਯੂਰੋ (ਕਰੀਬ 5,200 ਰੁਪਏ) ਹੈ। ਇਹ ਸਮਾਰਟ ਕਲਾਕ ਸੰਭਾਵਿਤ ਇਸ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਹੀ ਵਿਕਰੀ ਲਈ ਉਪਲੱਬਧ ਹੋ ਜਾਵੇਗੀ।
ਹੋਰ USB ਡਿਵਾਈਸਿਜ਼ ਨੂੰ ਚਾਰਜ ਕਰਨ ’ਚ ਵੀ ਮਿਲੇਗੀ ਮਦਦ
ਸਮਾਰਟ ਕਲਾਕ ਇਸੈਂਸ਼ਲ ਬਿਲਟ-ਇਨ ਨਾਈਟ ਲਾਈਟ ਅਤੇ ਇੰਟੀਗ੍ਰੇਟਿਡ ਯੂ.ਐੱਸ.ਬੀ. ਪੋਰਟ ਨਾਲ ਆਉਂਦੀ ਹੈ ਯਾਨੀ ਤੁਸੀਂ ਆਪਣੇ ਹੋਰ ਡਿਵਾਈਸਿਜ਼ ਨੂੰ ਵੀ ਇਸ ਰਾਹੀਂ ਚਾਰਜ ਕਰ ਸਕਦੇ ਹੋ। ਦੱਸ ਦੇਈਏ ਕਿ ਇਹ ਨਵਾਂ ਪ੍ਰੋਡਕਟ ਲੇਨੋਵੋ ਸਮਾਰਟ ਕਲਾਕ ਦਾ ਹੀ ਅਪਗ੍ਰੇਡਿਡ ਮਾਡਲ ਹੈ ਜੋ ਕਿ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ।
Lenovo Smart Clock Essential ਦੀਆਂ ਖੂਬੀਆਂ
ਡਿਸਪਲੇਅ - 4-ਇੰਚ ਦੀ LED
ਪ੍ਰੋਸੈਸਰ - Amlogic A113X
ਰੈਮ - 4GB
ਸਟੋਰੇਜ - 512MB eMMC
ਸਪੀਕਰ - 1.5-ਇੰਚ ਦਾ 3 ਵਾਟ ਸਪੀਕਰ
ਕੁਨੈਕਟੀਵਿਟੀ - ਵਾਈ-ਫਾਈ 802.11ac ਅਤੇ ਬਲੂਟੂ ਵੀ5.0 ਸੁਪੋਰਟ
ਭਾਰ - 240 ਗ੍ਰਾਮ