ਲਿਨੋਵੋ ਨੇ ਲਾਂਚ ਕੀਤਾ 4 ਕੈਮਰਿਆਂ ਨਾਲ ਲੈਸ ਫੈਬ 2 ਪ੍ਰੋ ਟੈਂਗੋ ਸਮਾਰਟਫੋਨ
Friday, Jun 10, 2016 - 12:17 PM (IST)

ਜਲੰਧਰ— ਸੈਨ ਫਰਾਂਸੀਸਕੋ ''ਚ ਚੱਲ ਰਹੇ ਲਿਨੋਵੋ ਟੈੱਕ ਵਰਲਡ 2016 ''ਚ ਕੰਪਨੀ ਦੇ ਚੇਅਰਮੈਨ ਅਤੇ ਸੀ. ਈ. ਓ ਨੇ ਵੀਰਵਾਰ ਨੂੰ ਪਹਿਲਾ ਕੰਜ਼ੂਮਰ ਫੇਸਿੰਗ ਪ੍ਰੋਜਕੇਟ ਟੈਂਗੋ ਸਮਾਰਟਫੋਨ ਦੀ ਘੋਸ਼ਣਾ ਕੀਤੀ। ਇਸ ਲਾਂਚ ਦੇ ਨਾਲ ਹੀ ਗੂਗਲ ਨੇ ਇਸ ਪ੍ਰੋਜ਼ੈਕਟ ਨੂੰ ਟੈਂਗੋ ਨਾਮ ਦਿੱਤਾ ਹੈ। ਗੂਗਲ ਨਾਲ ਮਿਲ ਕੇ ਵਿਕਸਿਤ ਕੀਤੇ ਗਏ ਲਿਨੋਵੋ ਫੈਬ 2 ਪ੍ਰੋ ਸਮਾਰਟਫੋਨ ''ਚ ਏ. ਆਰ ਅਤੇ ਵੀ. ਆਰ ਨੂੰ ਯੂਜ਼ਰ ਦੇ ਜੀ. ਪੀ. ਐੱਸ ਦੀ ਤਰ੍ਹਾਂ ਬਣਾਇਆ ਗਿਆ ਹੈ। ਇਹ ਸਮਾਰਟਫੋਨ ਰਿਟੇਲ ਸਟੋਰ ''ਚ ਸਿਤੰਬਰ ਤੋਂ ਦੁਨੀਆ ਭਰ ''ਚ ਵਿਕਰੀ ਲਈ ਉਪਲੱਬਧ ਹੋਵੇਗਾ ਜਦਕਿ ਇਹ ਸਮਾਰਟਫੋਨ ਅਗਸਤ ''ਚ ਆਨਲਾਈਨ ਸਟੋਰ ''ਤੇ ਮਿਲਣਾ ਸ਼ੁਰੂ ਹੋ ਜਾਵੇਗਾ। ਲੇਨੋਵੋ ਫੈਬ 2 ਪ੍ਰੋ ਦੀ ਕੀਮਤ 499 ਡਾਲਰ (33,500 ਰੁਪਏ) ਰੱਖੀ ਗਈ ਹੈ।
ਸਪੈਸੀਫਿਕੇਸ਼ਨਸ
ਡਿਸਪਲੇ— ਲਿਨੋਵੋ ਫੈਬ 2 ਪ੍ਰੋ ''ਚ 6.4 ਇੰਚ ਕਿਊ. ਐੱਚ. ਡੀ ਆਈ. ਪੀ. ਐੱਸ ਡਿਸਪਲੇ ਦਿੱਤੀ ਗਈ ਹੈ ।
ਕੈਮਰਾ ਸੈੱਟਅਪ— ਕੁੱਲ 4 ਕੈਮਰਾ ਦਿੱਤੇ ਗਏ ਹਨ। 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ, ਇਕ 16 ਮੈਗਾਪਿਕਸਲ ਰਿਅਰ ਆਰ. ਜੀ. ਬੀ ਕੈਮਰਾ, ਇਕ ਇਮੇਜਰ ਅਤੇ ਇਕ ਏ.ਮੀਟਰ ਨਾਲ ਡੇਪਥ ਸੈਸਿੰਗ ਇੰਫ੍ਰਾਰੈੱਡ ਕੈਮਰਾ ਅਤੇ ਇਕ ਮੋਸ਼ਨ ਟ੍ਰੈਕਿੰਗ ਕੈਮਰਾ ਦਿੱਤਾ ਗਿਆ ਹੈ।
ਪ੍ਰੋਸੈਸਰ— ਇਸ ਫੋਨ ''ਚ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 652 ਪ੍ਰੋਸੈਸਰ ਦਿੱਤਾ ਗਿਆ £ੈ
ਐਂਡ੍ਰਾਇਡ ਵਰਜਨ— ਇਹ ਸਮਾਰਟਫੋਨ ਐਂਡ੍ਰਆਇਡ ਮਾਰਸ਼ਮੈਲੋ 6.0 ਤੇ ਚੱਲਦਾ ਹੈ।
ਮੈਮਰੀ— ਫੋਨ ''ਚ 4 ਜੀ. ਬੀ ਰੈਮ ਮੈਮਰੀ ਅਤੇ ਇਨਬਿਲਟ 64 ਜੀ ਬੀ ਸਟੋਰੇਜ ਹੈ।
ਬੈਟਰੀ— ਫੈਬ 2 ਪ੍ਰੋ ''ਚ 4050 ਐੱਮ. ਏ. ਐੱਚ ਬੈਟਰੀ ਹੈ ਜਿਸ ਦੇ 15 ਘੰਟੇ ਤੱਕ ਦੀ ਬੈਟਰੀ ਲਾਈਫ ਦੇਣ ਦਾ ਦਾਅਵਾ ਕੀਤਾ ਗਿਆ ਹੈ
ਸਾਊਂਡ ਸੈੱਟਅਪ— ਫੈਬ 2 ਪ੍ਰੋ ''ਚ ਸਪੀਕਰ ਲਈ ਡਾਲਬੀ ਏਟਮਾਸ ਆਡੀਓ, 3ਡੀ ਸਾਊਂਡ ਰਿਕਾਰਡਿੰਗ ਲਈ ਡਾਲਬੀ 5.1 ਕੈਪਚਰ ਟੈਕਨਾਲੋਜੀ ਵੀ ਦਿੱਤੀ ਗਈ ਹੈ।
ਕੁਝ ਹੋਰ ਖਾਸ ਫੀਚਰਸ— ਪ੍ਰੋਜੈਕਟ ਟੈਂਗੋ ਨੂੰ ਮਸ਼ੀਨ ਨਿਰਜਨ ''ਤੇ ਕੇਂਦਰਿਤ ਹੈ। ਇਕ ਕੈਮਰਾ ਅਤੇ ਸੈਂਸਰ ਸੈੱਟਅਪ ਨਾਲ ਇਹ ਮੋਸ਼ਨ ਟ੍ਰੈਕਿੰਗ, ਡੇਪਥ ਪਰਸੇਪਸ਼ਨ ਅਤੇ ਏਰੀਆ ਲਰਨਿੰਗ ਪ੍ਰੋਵਾਇਡ ਕਰਵਾਉਂਦਾ ਹੈ। ਇਹ ਰਿਆਲਿਟੀ ਐਪਲੀਕੇਸ਼ਨ ਜਿਹੇ ਇੰਡੋਰ ਨੈਵੀਗੇਸ਼ਨ, ਸਰਚ ਅਤੇ ਗੇਮਿੰਗ ਵੀ ਇਨੇਬਲ ਕਰ ਸਕਦਾ ਹੈ। ਡੇਪਥ ਸੈਂਸਿੰਗ ਨਾਲ ਇਸ ਨੂੰ ਵਰਚੁਅਲ ਰਿਆਲਿਟੀ ''ਚ ਗੇਸਚਰ ਟ੍ਰੈਕਿੰਗ ਦੇ ਤੌਰ ''ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।