ਸੈਮਸੰਗ ਨੂੰ ਪਛਾੜਦੇ ਹੋਏ ਲਿਨੋਵੋ ਨੇ ਪੇਸ਼ ਕੀਤੇ ਫੋਲਡੇਬਲ ਫੋਨ ਅਤੇ ਟੈਬਲੇਟ

Friday, Jun 10, 2016 - 01:42 PM (IST)

ਸੈਮਸੰਗ ਨੂੰ ਪਛਾੜਦੇ ਹੋਏ ਲਿਨੋਵੋ ਨੇ ਪੇਸ਼ ਕੀਤੇ ਫੋਲਡੇਬਲ ਫੋਨ ਅਤੇ ਟੈਬਲੇਟ
ਜਲੰਧਰ- ਲਿਨੋਵੋ ਦੇ ਹਾਲ ਹੀ ''ਚ ਸੈਨ ਫਰਾਂਸਿਸਕੋ ''ਚ 9 ਜੂਨ ਤੋਂ ਸ਼ੁਰੂ ਹੋਏ ਲਿਨੋਵੋ ਟੈੱਕ ਵਲਡ 2016  ਦੌਰਾਨ ਆਪਣੇ ਦੋ ਡਿਵਾਈਸਿਜ਼ ਨੂੰ ਪ੍ਰਦਰਸ਼ਿਤ ਕੀਤਾ ਹੈ। ਜਿਵੇਂ ਕਿ ਅਸੀਂ ਕੁਝ ਸਮੇਂ ਤੋਂ ਸੈਮਸੰੰਗ ਦੇ ਫੋਲਡ ਹੋਣ ਵਾਲੇ ਫੋਨ ਬਾਰੇ ਸੁਣਦੇ ਆ ਰਹੇ ਹਾਂ ਜੋ ਕਿ ਹੁਣ ਤੱਕ ਇਕ ਅਫਵਾਹ ਦੀ ਤਰ੍ਹਾਂ ਹੀ ਹੈ। ਲਿਨੋਵੋ ਨੇ ਇਸ ਟੈਕਨਾਲੋਜੀ ਦੀ ਵਰਤੋਂ ਕਰਦੇ ਹੋਏ ਆਪਣਾ ਇਕ ਅਜਿਹਾ ਸਮਾਰਟਫੋਨ ਦਿਖਾਇਆ ਹੈ, ਜਿਸ ਦੀ ਡਿਸਪਲੇ ਨੂੰ ਮੋੜਿਆ ਜਾ ਸਕਦਾ ਹੈ ਅਤੇ ਮੋੜ ਕੇ ਗੁੱਟ ''ਤੇ ਘੜੀ ਦੀ ਤਰ੍ਹਾਂ ਪਹਿਨਿਆ ਜਾ ਸਕਦਾ ਹੈ। ਇਹ ਆਪਣੇ ਆਪ ''ਚ ਇਸ ਤਰ੍ਹਾਂ ਦਾ ਪਹਿਲਾ ਸਮਾਰਟਫੋਨ ਹੈ। 
 
ਇੰਨਾ ਹੀ ਨਹੀਂ ਲਿਨੋਵੋ ਨੇ ਇਸੇ ਤਰ੍ਹਾਂ ਦੀ ਤਕਨੀਕ ਦੀ ਵਰਤੋਂ ਵਾਲਾ ਇਕ ਟੈਬਲੇਟ ਵੀ ਸ਼ੋਅ ਕੀਤਾ ਹੈ। ਮੇਗਨ ਮਕਾਰਥੀ ਵੱਲੋਂ ਦਿਖਾਈ ਗਈ ਇਕ ਡੈਮੋ ''ਚ ਟੈਬਲੇਟ ਨੂੰ ਅੱਧ ''ਚੋਂ ਮੋੜ ਕੇ ਕੰਨ ਨਾਲ ਲਗਾਇਆ ਗਿਆ ਹੈ ਜਿਸ ਨਾਲ ਇਹ ਫੋਨ ਦੇ ਆਕਾਰ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਹਾਲਾਂਕਿ ਲਿਨੋਵੋ ਵੱਲੋਂ ਇਨ੍ਹਾਂ ਪ੍ਰੋਡਕਟਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਪਰ ਦਿਖਣ ''ਚ ਇਹ ਦੋਨੋ ਡਿਵਾਈਸਿਜ਼ ਬੇਹੱਦ ਆਕਰਸ਼ਿਤ ਹਨ।

Related News