26 ਦਿਨਾਂ ਦੀ ਜ਼ਬਦਸਤ ਬੈਟਰੀ ਲਾਇਫ ਦੇ ਨਾਲ ਆਉਂਦੇ ਹਨ ਇਹ ਬਲੂਟੁੱਥ ਹੈਡਫੋਨਸ

Thursday, May 05, 2016 - 03:29 PM (IST)

26 ਦਿਨਾਂ ਦੀ ਜ਼ਬਦਸਤ ਬੈਟਰੀ ਲਾਇਫ ਦੇ ਨਾਲ ਆਉਂਦੇ ਹਨ ਇਹ ਬਲੂਟੁੱਥ ਹੈਡਫੋਨਸ

ਜਲੰਧਰ : leeco ਨੇ ਭਾਰਤ ਵਿੱਚ ਆਨਲਾਈਨ ਸਟੋਰ ਦੇ ਜ਼ਰੀਏ ਨਵੀਂ ਅਸੈਸਰੀ ਵੇਚਣ ਦੀ ਸ਼ੁਰੂਆਤ ਕੀਤੀ ਹੈ ਜਿਸ ''ਚ ਲੇਮੇ ਬਲੂਟੁੱਥ ਹੈੱਡਫੋਨਸ, ਲੀ.ਟੀ. ਵੀ ਆਲ ਮੇਟਲ ਈਅਰਫੋਨਸ ਅਤੇ ਲੀ. ਟੀ. ਵੀ ਰਿਵਰਸ ਇਸ-ਈਅਰ ਹੈੱਡਫੋਨਸ ਸ਼ਾਮਿਲ ਹਨ। ਲੇਮੇ ਬਲੂਟੁੱਥ ਹੈੱਡਫੋਨਸ ਦੀ ਕੀਮਤ 2,499 ਰੁਪਏ ਹੈ ਅਤੇ ਇਹ ਲਾਲ, ਸੰਤਰੀ,  ਗੁਲਾਬੀ ਅਤੇ ਸਫੈਦ ਰੰਗ ''ਚ ਆਉਣਗੇ।

 

leme ਬਲੂਟੁੱਥ ਹੈੱਡਫੋਨਸ 40ਐੱਮ. ਐੱਮ ਕਾਇਲ ਡ੍ਰਾਇਵ ਦੇ ਨਾਲ ਆਉਂਦੇ ਹਨ ਜੋ ਦਮਦਾਰ ਬਾਸ ਦਿੰਦੇ ਹਨ।  ਇਸ ''ਚ ਬਲੁਟੁੱਥ 4.1 ਕਨੈੱਕਟੀਵਿਟੀ ਅਤੇ 195 ਏਮਏਏਚ ਦੀ ਬੈਟਰੀ ਦਿੱਤੀ ਗਈ ਹੈ ਜੋ 10 ਘੰਟਿਆਂ ਦਾ ਪਲੇਬੈਕ ਅਤੇ 26 ਦਿਨਾਂ ਤੱਕ ਸਟੈਂਡ-ਬਾਏ ਟਾਇਮ ਦਿੰਦੀ ਹੈ।  ਇਨ੍ਹਾਂ ਨੂੰ ਚਾਰਜ ਕਰਨ ''ਚ 2 ਘੰਟਿਆਂ ਦਾ ਸਮਾਂ ਲਗਦਾ ਹੈ। ਲਗਭਗ 240 ਗ੍ਰਾਮ ਵਜਨੀ ਇਸ ਬਲੂਟੁੱਥ ਹੈੱਡਫੋਨਸ ''ਚ ਬਿਲਟ ਇਸ ਮਾਇਕ੍ਰੋ ਫੋਨ ਵੀ ਦਿੱਤਾ ਗਿਆ ਹੈ।

 

ਲੀਟੀਵੀ ਆਲ ਮੇਟਲ ਈਅਰਫੋਨਸ ਦੀ ਕੀਮਤ 1,499 ਰੁਪਏ ਹੈ ਅਤੇ ਇਹ ਗਨਮੈਟਲ ਬਲੈਕ ਰੰਗ ''ਚ ਉਪਲੱਬਧ ਹਨ।  ਕੰਪਨੀ ਮੁਤਾਬਕ ਇਸ ਈਅਰਫੋਨਸ ''ਚ ਇੰਡਸਟਰੀਅਲ ਗਰੇਡ ਸਟੀਲ ਡ੍ਰਾਈਵਰ ਦੀ ਕਾਸਟਿੰਗ ਕੀਤੀ ਗਈ ਹੈ। ਇਹ ਈਅਰਫੋਨਸ ਗੋਲਡ ਪਲੈਟੇਡ 3.5 ਐੱਮ. ਐੱਮ ਪਲਗ ਨਾਲ ਆਉਂਦੇ ਹਨ ਅਤੇ ਇਨ੍ਹਾਂ ਦਾ ਭਾਰ 15 ਗ੍ਰਾਮ ਹੈ।

 

ਰਿਵਰਸ ਇਸ-ਈਅਰ ਹੈੱਡਫੋਨਸ ਦੀ ਕੀਮਤ 899 ਰੁਪਏ ਹੈ ਅਤੇ ਇਹ ਗੁਲਾਬੀ, ਕਾਲੇ,  ਨੀਲੇ ਅਤੇ ਸਫੇਦ ਰੰਗਾ ''ਚ ਉਪਲੱਬਧ ਹਨ।


Related News