HTC Wildfire E2 ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਤੇ ਫੀਚਰਸ
Saturday, Aug 08, 2020 - 12:47 AM (IST)

ਗੈਜੇਟ ਡੈਸਕ—HTC ਨੇ ਆਪਣਾ ਨਵਾਂ ਸਮਾਰਟਫੋਨ Wildfire E2 ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਇਹ ਲੇਟੈਸਟ ਮਿਡ-ਰੇਂਜ ਸਮਾਰਟਫੋਨ ਵੱਡੇ ਆਸਪੈਕਟ ਰੇਸ਼ੀਓ ਵਾਲੇ ਡਿਸਪਲੇਅ, ਦਮਦਾਰ ਪ੍ਰੋਸੈਸਰ, ਵੱਡੀ ਬੈਟਰੀ ਅਤੇ ਸ਼ਾਨਦਾਰ ਡਿਊਲ ਰੀਅਰ ਕੈਮਰਾ ਸੈਟਅਪ ਨਾਲ ਆਉਂਦਾ ਹੈ। ਕੰਪਨੀ ਨੇ ਇਸ ਫੋਨ ਨੂੰ ਸਿਰਫ ਇਕ ਹੀ ਵੇਰੀਐਂਟ 'ਚ ਲਾਂਚ ਕੀਤਾ ਹੈ।
ਐੱਚ.ਟੀ.ਸੀ. ਵਾਇਲਡ ਫਾਇਰ ਈ2 ਦੇ ਫੀਚਰਜ਼
ਫੋਨ 'ਚ 720x1560 ਪਿਕਸਲ ਰੈਜੋਲਿਉਸ਼ਨ ਨਾਲ 6.2 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ.+ਡਿਸਪਲੇਅ ਦਿੱਤੀ ਗਈ ਹੈ। 4ਜੀ.ਬੀ. ਰੈਮ ਅਤੇ 64ਜੀ.ਬੀ. ਦੇ ਇੰਟਰਨਲ ਸਟੋਰੇਜ਼ ਨਾਲ ਇਸ ਫੋਨ 'ਚ ਮੀਡੀਆਟੇਕ ਹੀਲੀਓ ਪੀ22 ਚਿਪਸੈਟ ਦਿੱਤਾ ਗਿਆ ਹੈ। ਐਂਡ੍ਰਾਇਡ 10 ਓ.ਐੱਸ. 'ਤੇ ਕੰਮ ਕਰਨ ਵਾਲੇ ਇਸ ਫੋਨ 'ਚ ਫੋਟੋਗ੍ਰਾਫੀ ਲਈ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ ਐੱਲ.ਈ.ਡੀ. ਫਲੈਸ਼ ਨਾਲ 16 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਲੱਗਿਆ ਹੈ।
ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਚਾਰਜ ਹੋਣ 'ਤੇ ਬੈਟਰੀ 20 ਘੰਟੇ ਤੱਕ ਦਾ ਟਾਕ ਟਾਈਮ, 25 ਘੰਟੇ ਤੱਕ ਦਾ ਮਿਊਜ਼ਿਕ ਪਲੇਅਬੈਕ ਅਤੇ 6 ਘੰਟੇ ਤੱਕ ਦਾ ਵੀਡੀਓ ਪਲੇਅਬੈਕ ਦਿੰਦੀ ਹੈ। ਫੋਨ 'ਚ ਰੀਅਰ-ਮਾਊਂਟੇਡ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
ਕੰਪਨੀ ਨੇ ਇਸ ਫੋਨ ਨੂੰ ਅਜੇ ਸਿਰਫ ਰੂਸ 'ਚ ਲਾਂਚ ਕੀਤਾ ਹੈ। ਰੂਸ 'ਚ ਇਸ ਫੋਨ ਦੀ ਕੀਮਤ 10 ਹਜ਼ਾਰ ਰੁਪਏ ਦੇ ਕਰੀਬ ਹੈ। ਬਲੈਕ ਅਤੇ ਬਲੂ ਕਲਰ ਆਪਸ਼ਨ 'ਚ ਆਉਣ ਵਾਲਾ ਇਹ ਫੋਨ ਬਾਕੀ ਦੇਸ਼ਾਂ 'ਚ ਕਦੋਂ ਤਕ ਲਾਂਚ ਕੀਤਾ ਜਾਵੇਗਾ ਇਸ ਦੇ ਬਾਰੇ 'ਚ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।