ਵੱਡੇ ਪੱਧਰ 'ਤੇ ਸਾਈਬਰ ਹਮਲੇ ਦਾ ਖ਼ਦਸ਼ਾ, ਸਰਕਾਰੀ ਏਜੰਸੀ ਦੀ ਚਿਤਾਵਨੀ

06/22/2020 2:03:07 PM

ਗੈਜੇਟ ਡੈਸਕ—ਭਾਰਤ 'ਚ ਲਾਕਡਾਊਨ ਦੇ ਦੌਰਾਨ ਅਤੇ ਉਸ ਤੋਂ ਬਾਅਦ ਇੰਟਰਨੈੱਟ ਯੂਜ਼ਰਸ ਅਤੇ ਇੰਟਰਨੈੱਟ ਦਾ ਇਸਤੇਮਾਲ ਦੋਵੇਂ ਵਧੇ ਹਨ ਪਰ ਇਸ ਦੇ ਨਾਲ ਹੀ ਸਾਈਬਰ ਹਮਲੇ ਵੀ ਵਧ ਗਏ ਹਨ। ਭਾਰਤ ਸਰਕਾਰ ਦੀ ਸਾਈਬਰ ਸਕਿਓਰਟੀ ਨੋਡਲ ਏਜੰਸੀ CERT-In ਵੱਲੋਂ ਇਸ ਨਾਲ ਜੁੜੀ ਇਕ ਚਿਤਾਵਨੀ ਦਿੱਤੀ ਗਈ ਹੈ। CERT-In ਦਾ ਕਹਿਣਾ ਹੈ ਕਿ ਭਾਰਤ 'ਚ ਵੱਡੇ ਪੱਧਰ 'ਤੇ ਸਾਈਬਰਅਟੈਕ ਕੀਤਾ ਜਾ ਸਕਦਾ ਹੈ ਅਤੇ ਇਸ 'ਚ ਇੰਡੀਵਿਜ਼ੁਅਲਸ ਤੋਂ ਇਲਾਵਾ ਬਿਜ਼ਨੈੱਸ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ।

ਸੈਂਟਰ ਵੱਲੋਂ ਕਿਹਾ ਗਿਆ ਹੈ ਕਿ ਅਟੈਕਰਸ ਕੋਰੋਨਾ ਵਾਇਰਸ ਦਾ ਨਾਂ ਇਸਤੇਮਾਲ ਕਰਦੇ ਹੋਏ ਅਤੇ ਇਸ ਨਾਲ ਜੁੜੀ ਈਮੇਲਸ ਭੇਜ ਕੇ ਪਰਸਨਲ ਅਤੇ ਫਾਈਨੈਂਸ਼ਲ ਇਨਫਾਰਮੇਸ਼ਨ ਚੋਰੀ ਕਰ ਸਕਦੇ ਹਨ। CERT-In ਵੱਲੋਂ ਕਿਹਾ ਗਿਆ ਹੈ ਕਿ ਅਜਿਹੇ ਫਿਸ਼ਿੰਗ ਅਟੈਕਸ 'ਚ ਸਰਕਾਰੀ ਏਜੰਸੀਆਂ, ਡਿਪਾਰਟਮੈਂਟਸ ਜਾਂ ਫਿਰ ਟ੍ਰੇਡ ਬਿਜ਼ਨੈੱਸ ਦਾ ਨਾਂ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਫੇਕ ਈਮੇਲ ਜਾਂ ਮੈਸੇਜ ਭੇਜੇ ਜਾ ਸਕਦੇ ਹਨ। ਏਜੰਸੀ ਵੱਲੋਂ ਕਿਹਾ ਗਿਆ ਹੈ ਕਿ ਅਜਿਹੇ ਮੈਸੇਜਸ 'ਚ ਯੂਜ਼ਰਸ ਨੂੰ ਸਰਕਾਰੀ ਸਹਾਇਤਾ ਰਾਸ਼ੀ ਦੇਣ ਦੀ ਗੱਲ ਕੀਤੀ ਜਾਵੇਗੀ, ਜਿਸ ਨਾਲ ਉਹ ਆਪਣੀ ਡੀਟੇਲਸ ਆਸਾਨੀ ਨਾਲ ਸ਼ੇਅਰ ਕਰ ਦੇਣ।

ਕੋਰੋਨਾ ਵਾਇਰਸ ਨਾਲ ਜੁੜਿਆ ਫਿਸ਼ਿੰਗ ਅਟੈਕ ਜਲਦ ਸ਼ੁਰੂ ਹੋ ਸਕਦਾ ਹੈ ਅਤੇ ਇਸ ਦੇ ਲਈ  'ncov2019@gov.in' ਵਰਗੀ ਈਮੇਲ ਅਡਰੈੱਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅਟੈਕਰਸ ਲੋਕਲ ਅਥਾਰਿਟੀਜ਼ ਦੇ ਤੌਰ 'ਤੇ ਫੇਕ ਈਮੇਲ ਕਰ ਸਕਦੇ ਹਨ। ਯੂਜ਼ਰਸ ਨੂੰ ਅਲਰਟ ਕੀਤਾ ਗਿਆ ਹੈ ਕਿ ਅਜਿਹੀਆਂ ਈਮੇਲਸ 'ਤੇ ਭਰੋਸਾ ਨਾ ਕਰੇ। ਇਨ੍ਹਾਂ 'ਚ ਕੋਰੋਨਾ ਵਾਇਰਸ ਸਪਾਰਟ ਜਾਂ ਫਿਰ ਸਰਕਾਰੀ ਮਦਦ ਦੀ ਗੱਲ ਕਹਿ ਕੇ ਯੂਜ਼ਰਸ ਨੂੰ ਮੈਲਿਸ਼ਸ ਲਿੰਕ 'ਤੇ ਰਿਡਾਇਰੈਕਟ ਕੀਤਾ ਜਾਵੇਗਾ। ਇਥੇ ਯੂਜ਼ਰਸ ਨਾਲ ਪਰਸਨਲ ਇਨਫਾਰਮੇਸ਼ਨ ਅਤੇ ਬੈਂਕਿੰਗ ਡੀਟੇਲਸ ਐਂਟਰ ਕਰਨ ਨੂੰ ਕਿਹਾ ਜਾਵੇਗਾ ਅਤੇ ਡਾਟਾ ਚੋਰੀ ਕਰਨਾ ਹੀ ਇਸ ਅਟੈਕ ਦਾ ਮਕਸੱਦ ਹੈ।

CERT-In ਵੱਲੋਂ ਕਈ ਤਰੀਕੇ ਦੱਸੇ ਗਏ ਹਨ, ਜਿਨ੍ਹਾਂ ਨਾਲ ਯੂਜ਼ਰਸ ਆਪਣੇ-ਆਪ ਨੂੰ ਸੁਰੱਖਿਅਤ ਰੱਖ ਸਕਦੇ ਹਨ। ਏਜੰਸੀ ਨੇ ਕਿਹਾ ਕਿ ਅਜਿਹੀ ਕਿਸੇ ਵੀ ਈਮੇਲ 'ਤੇ ਯੂਜ਼ਰਸ ਨੂੰ ਭਰੋਸਾ ਨਹੀਂ ਕਰਨਾ ਚਾਹੀਦਾ ਅਤੇ ਕਾਨਟੈਕਟ ਲਿਸਟ ਦੇ ਬਾਹਰ ਤੋਂ ਆਈ ਈਮੇਲ 'ਚ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਨ ਦੀ ਗਲਤੀ ਯੂਜ਼ਰਸ ਨੂੰ ਨਹੀਂ ਕਰਨੀ ਹੈ। ਨਾਲ ਹੀ ਏਜੰਸੀ ਨੇ ਯੂਜ਼ਰਸ ਨਾਲ ਐਂਟੀ ਵਾਇਰਸ ਟੂਲ ਦੀ ਮਦਦ ਲੈਣ ਅਤੇ ਫਾਇਰਵਾਲ ਦਾ ਇਸਤੇਮਾਲ ਕਰਨ ਨੂੰ ਕਿਹਾ ਹੈ। ਇਸ ਤੋਂ ਇਲਾਵਾ ਯੂਜ਼ਰਸ ਆਪਣੇ ਸੈਂਸਿਟਿਵ ਡਾਕੀਊਮੈਂਟਸ ਐਨਕ੍ਰਿਪਟ ਕਰਕੇ ਵੀ ਅਟੈਕਸ ਤੋਂ ਬਚ ਸਕਦੇ ਹਨ।


Karan Kumar

Content Editor

Related News