KTM ਨੇ ਗਲੋਬਲ ਪੱਧਰ ’ਤੇ ਪੇਸ਼ ਕੀਤੀ RC 8C ਲਿਮਟਿਡ ਐਡੀਸ਼ਨ ਬਾਈਕ
Friday, Oct 28, 2022 - 07:27 PM (IST)
ਆਟੋ ਡੈਸਕ– ਸਪੋਰਟਸ ਬਾਈਕ ਨਿਰਮਾਤਾ ਕੇ.ਟੀ.ਐੱਮ. ਨੇ ਆਪਣੀ ਨਵੀਂ ਬਾਈਕ RC 8C ਲਿਮਟਿਡ ਐਡੀਸ਼ਨ ਨੂੰ ਗਲੋਬਲ ਪੱਧਰ ’ਤੇ ਪੇਸ਼ਕਰ ਦਿੱਤਾ ਹੈ। ਕੰਪਨੀ ਇਸ ਬਾਈਕ ਦੀਆਂ ਸਿਰਫ 200 ਇਕਾਈਆਂ ਲੈ ਕੇ ਆਏਗੀ। RC 8C ਲਿਮਟਿਡ ਐਡੀਸ਼ਨ ’ਚ ਸ਼ਾਨਦਾਰ ਫੀਚਰਜ਼ ਦਿੱਤੇ ਗਏ ਹਨ। ਆਓ ਜਾਣਦੇ ਹਾਂ ਇਸ ਬਾਈਕ ਬਾਰੇ ਵਿਸਤਾਰ ਨਾਲ...
ਪਾਵਰਟ੍ਰੇਨ
ਨਵੀਂ KTM RC 8C ’ਚ ਜ਼ਿਆਦਾ ਪਾਵਰਫੁਲ ਇੰਜਣ ਦਿੱਤਾ ਗਿਆ ਹੈ, ਜੋ 135bhp ਦੀ ਪਾਵਰ ਅਤੇ 98Nm ਦਾ ਟਾਰਕ ਜਨਰੇਟ ਕਰੇਗਾ।
ਫੀਚਰਜ਼
RC 8C ਲਿਮਟਿਡ ਐਡੀਸ਼ਨ ’ਚ ਟ੍ਰੈਕਸ਼ਨ ਕੰਟਰੋਲ, ਇੰਜਣ ਮੈਪਿੰਗ, ਇੰਜਣ ਬ੍ਰੇਕਿੰਗ, ਡਾਟਾ ਲਾਗਰ ਅਤੇ ਲੈਪ ਟਾਈਮਰ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਬਾਈਕ ਦਾ ਭਾਰ 142 ਕਿਲੋਗ੍ਰਾਮ ਹੈ।
ਭਾਰਤ ’ਚ ਇਹ ਬਾਈਕ ਹੋ ਸਕਦੀ ਹੈ ਲਾਂਚ
ਭਾਰਤ ’ਚ ਕੇ.ਟੀ.ਐੱਮ. ਦੀ 790 ਐਡਵੈਂਚਰ ਬਾਈਕ ਲਾਂਚ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਬਾਈਕ ਨੂੰ 15 ਨਵੰਬਰ ਨੂੰ ਭਾਰਤੀ ਬਾਜ਼ਾਰ ’ਚ ਉਤਾਰ ਸਕਦੀ ਹੈ। ਇਸ ਵਿਚ 799cc ਦਾ ਪੈਰੇਲਲ-ਟਵਿਨ ਇੰਜਣ ਦਿੱਤਾ ਗਿਆ ਹੈ, ਜੋ 94bhp ਦੀ ਪਾਵਰ ਅਤੇ 88Nm ਦਾ ਪੀਕ ਟਾਰਕ ਜਨਰੇਟ ਕਰ ਸਕਦਾ ਹੈ।