ਕੋਨਿਗਸੇਗ ਬਣਾ ਰਹੀ ਹੈ ਛੋਟਾ ਪਰ ਬੇਹੱਦ ਪਾਵਰਫੁੱਲ ਇੰਜਣ

Monday, May 23, 2016 - 10:28 AM (IST)

ਕੋਨਿਗਸੇਗ ਬਣਾ ਰਹੀ ਹੈ ਛੋਟਾ ਪਰ ਬੇਹੱਦ ਪਾਵਰਫੁੱਲ ਇੰਜਣ

ਨਵੀਂ ਸੁਪਰਕਾਰ ''ਤੇ ਕੰਮ ਕਰ ਰਹੀ ਹੈ ਕੋਨਿਗਸੇਗ, ਖਰੀਦ ਸਕਣਗੇ ਵੱਧ ਤੋਂ ਵੱਧ ਲੋਕ 

 

1.6 ਲਿਟਰ ਇੰਜਣ ਜੋ ਪੈਦਾ ਕਰੇਗਾ 400 ਹਾਰਸਪਾਵਰ ਤਾਕਤ

ਜਲੰਧਰ : ਕੋਨਿਗਸੇਗ ਆਟੋਮੋਬਾਇਲ ਏ. ਬੀ. ਸੰਸਾਰ ਦੀ ਮਸ਼ਹੂਰ ਸੁਪਰਕਾਰ ਕੰਪਨੀ ਹੈ। ਆਪਣੇ ਸਟਾਈਲਿਸ਼ ਡਿਜ਼ਾਈਨ, ਪਾਵਰਫੁੱਲ ਇੰਜਣ ਅਤੇ ਵਧੀਆ ਪ੍ਰਫਾਰਮੈਂਸ ਵਾਲੀਆਂ ਕਾਰਾਂ ਲਈ ਜਾਣੀ ਜਾਂਦੀ ਇਸ ਸਵੀਡਿਸ਼ ਨਿਰਮਾਤਾ ਨੇ ਆਪਣੇ ਸਫਰ (ਬਨੀ) ਦੀ ਸ਼ੁਰੂਆਤ 1994 ਵਿਚ ਕੀਤੀ ਸੀ ਅਤੇ ਬੇਹੱਦ ਘੱਟ ਸਮੇਂ ਵਿਚ ਇਹ ਕੰਪਨੀ ਦੁਨੀਆ ਦੀਆਂ ਵਧੀਆ ਸੁਪਰਕਾਰ ਬਣਾਉਣ ਵਾਲੀਆਂ ਕੰਪਨੀਆਂ ਵਿਚ ਸ਼ਾਮਿਲ ਹੋ ਗਈ। ਹੁਣ ਕੰਪਨੀ ਇਕ ਵਾਰ ਫਿਰ ਕੁਝ ਕਮਾਲ ਕਰਨ ਵਾਲੀ ਹੈ। ਫਿਲਹਾਲ ਕੋਨਿਗਸੇਗ ਦੀ ਕਿਸੇ ਵੀ ਕਾਰ ਨੂੰ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਪਰ ਕੰਪਨੀ ਇਕ ਅਜਿਹੀ ਕਾਰ ਬਣਾਉਣ ਵਿਚ ਲੱਗੀ ਹੋਈ ਹੈ, ਜਿਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕ ਖਰੀਦ ਸਕਣਗੇ ।
 
 
ਸੀ. ਐੱਲ. ਏ. 45 ਦੇ ਛੋਟੇ ਇੰਜਣ ਵਿਚ ਵੀ ਹੈ ਪਾਵਰ
ਕੋਨਿਗਸੇਗ ਨੇ ਛੋਟਾ ਪਰ ਬੇਹੱਦ ਹੀ ਪਾਵਰਫੁੱਲ ਇੰਜਣ ਬਣਾਉਣ ਬਾਰੇ ਸੋਚਿਆ ਤਾਂ ਹੈ ਪਰ ਅਜਿਹਾ ਨਹੀਂ ਹੈ ਕਿ ਇਹ ਕੰਮ ਨਾਮੁਮਕਿਨ ਹੈ ਕਿਉਂਕਿ ਮਰਸਿਡੀਜ਼- ਏ. ਐੱਮ. ਜੀ. ਸੀ. ਐੱਲ. ਏ. 45 ਅਤੇ ਏ45 ਵਿਚ 2.0-ਲਿਟਰ ਟਰਬੋਚਾਰਜਡ 4 ਸਿਲੰਡਰ ਇੰਜਣ ਲੱਗਾ ਹੈ ਅਤੇ ਇਹ 375 ਹਾਰਸਪਾਵਰ (280 ਕਿਲੋਵਾਟ ਦੀ ਪਾਵਰ) ਅਤੇ 475 ਦਾ ਟਾਰਕ ਪੈਦਾ ਕਰਦਾ ਹੈ ।
 
ਘੱਟ ਨਹੀਂ ਹੋਵੇਗੀ ਪਾਵਰ 
ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਕੋਨਿਗਸੇਗ ਦੀ ਕਾਰ ਨੂੰ ਜ਼ਿਆਦਾ ਲੋਕ ਖਰੀਦ ਸਕਣਗੇ ਤਾਂ ਇਸ ਦੀ ਪਾਵਰ ਘੱਟ ਹੋਵੇਗੇ ਤਾਂ ਤੁਸੀਂ ਗਲਤ ਸੋਚ ਰਹੇ ਹੋ ਕਿਉਂਕਿ ਇਸ ਕਾਰ ਦੀ ਪਾਵਰ ਕਿਸੇ ਸਪੋਰਟਸ ਕਾਰ ਦੀ ਤਰ੍ਹਾਂ ਹੀ ਹੋਵੇਗੀ।  
ਕੰਪਨੀ ਦੇ ਫਾਊਂਡਰ ਕਰਿਸਚਿਅਨ ਵੋਨ ਕੋਨਿਗਸੇਗ ਨੇ ਕਾਰਬਜ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਸਵੀਡਿਸ਼ ਕਾਰ ਮੇਕਰ ਚਾਇਨੀਜ਼ ਆਟੋਮੇਕਰ Qoros ਦੇ ਨਾਲ ਮਿਲ ਕੇ ਇਕ ਹਾਈ ਪ੍ਰਫਾਰਮੈਂਸ ਇੰਜਣ ''ਤੇ ਕੰਮ ਕਰ ਰਹੀ ਹੈ ।  
ਕੋਨਿਗਸੇਗ ਦਾ ਕਹਿਣਾ ਹੈ ਕਿ ਅਸੀਂ ਚਾਈਨੀਜ਼ ਕਾਰ ਮੇਕਰ ਦੇ ਨਾਲ ਮਿਲ ਕੇ 1.6 ਲਿਟਰ ਇੰਜਣ ਇੰਜਣ ਉੱਤੇ ਕੰਮ ਕਰ ਰਹੇ ਹਾਂ, ਜੋ 400 ਹਾਰਸਪਾਵਰ (298 ਕਿਲੋਵਾਟ) ਅਤੇ ਉਸ ਤੋਂ ਜ਼ਿਆਦਾ ਦੀ ਪਾਵਰ ਦੇਣ ਵਿਚ ਸਮਰੱਥ ਹੋਵੇਗਾ। ਇਸ ਇੰਜਣ ਨੂੰ ਬਣਾਉਣ ਲਈ ਉਨ੍ਹਾਂ ਸਿਧਾਂਤਾਂ ਨੂੰ ਅਪਣਾਇਆ ਜਾਵੇਗਾ, ਜਿਨ੍ਹਾਂ ''ਤੇ ਚੱਲ ਕੇ ਕੰਪਨੀ ਨੇ ਅਗੇਰਾ (Agera) ਅਤੇ ਰੇਗੇਰਾ (Regera) ਦੇ ਇੰਜਣਾਂ ਨੂੰ ਬਣਾਇਆ ਹੈ ।
 
 
ਕੋਰੋਸ ਦੇ ਬਾਰੇ ਜਾਣਕਾਰੀ
ਕੋਰੋਸ ਆਟੋ ਕਾਰਪੋਰੇਸ਼ਨ ਲਿਮਟਿਡ (Qoros) ਇਕ ਚਾਈਨੀਜ਼ ਆਟੋਮੋਟਿਵ ਨਿਰਮਾਤਾ ਕੰਪਨੀ ਹੈ, ਜਿਸ ਦਾ ਹੈੱਡਕੁਆਰਟਰ ਸ਼ਿੰਘਾਈ ਵਿਚ ਹੈ । ਸਾਲ 2007 ਵਿਚ ਬਣੀ ਇਸ ਕੰਪਨੀ ਦਾ ਮਕਸਦ ਕੋਰੋਸ ਮਾਰਕ ਤਹਿਤ ਵਿਕਣ ਵਾਲੀਆਂ ਪੈਸੇਂਜਰ ਕਾਰਾਂ ਲਈ ਡਿਜ਼ਾਈਨ, ਵਿਕਾਸ, ਪ੍ਰੋਡਕਸ਼ਨ ਅਤੇ ਇਨ੍ਹਾਂ ਦੀ ਵਿਕਰੀ ਕਰਨਾ ਹੈ ।
 
 
ਜ਼ਿਕਰਯੋਗ ਹੈ ਕਿ ਦੁਨੀਆ ਦੀ ਸਭ ਤੋਂ ਨਾਮੀ ਸੁਪਰਕਾਰ ਕੰਪਨੀ ਬੁਗਾਟੀ ਦੀ ਹਾਲ ਹੀ ''ਚ ਪੇਸ਼ ਕੀਤੀ ਗਈ ਸ਼ਿਰੋਨ (chironus) ਵਿਚ 8 ਲਿਟਰ 16 ਸਿਲੰਡਰ ਇੰਜਣ ਲੱਗਾ ਹੈ ਜੋ 1,500 ਹਾਰਸਪਾਵਰ ਦੀ ਤਾਕਤ ਪੈਦਾ ਕਰਦਾ ਹੈ ਜੋ ਬੇਹੱਦ ਪਾਵਰਫੁੱਲ ਇੰਜਣ ਹੈ । ਹੁਣ ਜ਼ਰਾ ਕੋਨਿਗਸੇਗ ਦੀ ਅਗੇਰਾ (1gera) ''ਤੇ ਨਜ਼ਰ ਪਾ ਲਈਏ, ਜਿਸ ਵਿਚ 5.0 ਲਿਟਰ ਵੀ8 ਇੰਜਣ ਲੱਗਾ ਹੈ ਜੋ 1,341 ਹਾਰਸਪਾਵਰ ਪੈਦਾ ਕਰਦਾ ਹੈ ਜਿਸ ਦੇ ਨਾਲ ਫਿਊਲ ਦੀ ਬੱਚਤ ਵੀ ਹੁੰਦੀ ਹੈ ।

Related News