Kodak ਨੇ ਭਾਰਤੀ ਬਾਜ਼ਾਰ ''ਚ ਪੇਸ਼ ਕੀਤੇ 7 ਨਵੇਂ ਐਂਡ੍ਰਾਇਡ , ਜਾਣੋ ਕੀਮਤ

08/05/2020 8:41:08 PM

ਗੈਜੇਟ ਡੈਸਕ—ਕੋਡੇਕ ਟੀ.ਵੀ. ਇੰਡੀਆ ਨੇ ਆਪਣੇ 7 ਨਵੇਂ ਐਂਡ੍ਰਾਇਡ ਟੀ.ਵੀ. ਵੇਰੀਐਂਟਸ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਨ੍ਹਾਂ 'ਚ XPRO ਅਤੇ ਸੀ.ਏ. ਸੀਰੀਜ਼ ਦੇ ਟੀ.ਵੀ. ਸ਼ਾਮਲ ਹਨ ਅਤੇ ਇਨ੍ਹਾਂ ਦੀ ਸ਼ੁਰੂਆਤੀ ਕੀਮਤ 10,999 ਰੁਪਏ ਹੈ। 7XPRO ਐਂਡ੍ਰਾਇਡ ਟੀ.ਵੀ. ਵੇਰੀਐਂਟਸ 'ਚ ਉਪਲੱਬਧ ਹੋਣਗੇ, ਜਦਕਿ ਨਵੇਂ 75 ਇੰਚ ਸੀ.ਏ. ਸੀਰੀਜ਼ ਦੇ ਟੀ.ਵੀ. ਦੀ ਕੀਮਤ 9,999 ਰੁਪਏ ਹੋਵੇਗੀ। ਕੋਡੇਕ ਦੇ ਇਹ ਸਾਰੇ ਟੈਲੀਵਿਜ਼ਨ 6 ਅਗਸਤ ਤੋਂ ਐਮਾਜ਼ੋਨ ਅਤੇ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਕੀਤੇ ਜਾਣਗੇ।

ਵੇਰੀਐਂਟਸ ਦੇ ਹਿਸਾਬ ਨਾਲ ਰੱਖੀਆਂ ਗਈਆਂ ਕੀਮਤਾਂ
ਕੋਡੇਕ 7X PRO ਸੀਰੀਜ਼ ਦੇ 32 ਇੰਚ ਵਾਲੇ HD ਐਂਡ੍ਰਾਇਡ ਟੀ.ਵੀ. ਦੀ ਕੀਮਤ 10,999 ਰੁਪਏ ਹੈ। ਇਸ ਨੂੰ ਫਲਿੱਪਕਾਰਟ/ਐਮਾਜ਼ੋਨ 'ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
40 ਇੰਚ FHD ਐਂਡ੍ਰਾਇਡ ਟੀ.ਵੀ. ਦੀ ਕੀਮਤ 16,499 ਰੁਪਏ ਹੈ ਅਤੇ ਇਸ ਨੂੰ ਸਿਰਫ ਐਮਾਜ਼ੋਨ 'ਤੇ ਉਪਲੱਬਧ ਕੀਤਾ ਜਾਵੇਗਾ।
ਉੱਥੇ, 43 ਇੰਚ ਵਾਲੇ ਐੱਫ.ਐੱਚ.ਡੀ. ਐਂਡ੍ਰਾਇਡ ਟੀ.ਵੀ. ਦੀ ਕੀਮਤ 18,999 ਰੁਪਏ ਹੈ। ਇਸ ਨੂੰ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
43 ਇੰਚ ਵਾਲੇ 4ਕੇ ਐਂਡ੍ਰਾਇਡ ਟੀ.ਵੀ. ਦੀ ਕੀਮਤ 21,999 ਰੁਪਏ ਰੱਖੀ ਗਈ ਹੈ।
ਉੱਥੇ 50 ਇੰਚ ਵਾਲੇ 4ਕੇ ਐਂਡ੍ਰਾਇਡ ਟੀ.ਵੀ. ਦੀ ਕੀਮਤ 25,999 ਰੁਪਏ ਹੈ।
55 ਇੰਚ ਵਾਲੇ 4ਕੇ ਐਂਡ੍ਰਾਇਡ ਟੀ.ਵੀ. ਦੀ ਕੀਮਤ 29,999 ਰੁਪਏ ਹੈ। ਇਹ ਤਿੰਨੋਂ ਟੈਲੀਵਿਜ਼ਨ ਐਮਾਜ਼ੋਨ 'ਤੇ ਸੇਲ ਲਈ ਉਪਲੱਬਧ ਹੋਣਗੇ।
ਕੋਡੇਕ ਸੀ.ਏ. ਸੀਰੀਜ਼ ਦੇ 75 ਇੰਚ ਵਾਲੇ 4ਕੇ ਐਂਡ੍ਰਾਇਡ ਟੀ.ਵੀ. ਦੀ ਕੀਮਤ 99,999 ਰੁਪਏ ਹੈ। ਇਹ ਟੈਲੀਵਿਜ਼ਨ ਐਮਾਜ਼ੋਨ 'ਤੇ ਵਿਕਰੀ ਲਈ ਉਪਲੱਬਧ ਹੋਣਗੇ।

ਬਿਲਟ-ਇਨ ਗੂਗਲ ਅਸਿਸਟੈਂਟ
ਇਨ੍ਹਾਂ ਟੈਲੀਵਿਜ਼ਨ 'ਚ ਵਾਇਸ ਇਨੇਬਲਡ ਬਲੂਟੁੱਥ ਰਿਮੋਟ ਅਤੇ ਬਿਲਟ-ਇਨ ਗੂਗਲ ਅਸਿਸਟੈਂਟ ਵਰਗੇ ਫੀਚਰਸ ਦਿੱਤੇ ਗਏ ਹਨ।

ਕੁਨੈਕਟੀਵਿਟੀ ਫੀਚਰਸ
ਟੈਲੀਵਿਜ਼ਨ 'ਚ ਕੁਨੈਕਟੀਵਿਟੀ ਲਈ ਕਈ ਆਪਸ਼ਨਸੰ ਜਿਵੇਂ ਕਿ Wi-Fi, ਬਲੂਟੁੱਥ , HDMI ਅਤੇ USB ਮਿਲਣਗੇ।


Karan Kumar

Content Editor

Related News