Auto Expo 2020: ਨਵੀਂ ਟੈਕਨਾਲੋਜੀ ਤੇ ਫੀਚਰਜ਼ ਨਾਲ ਲੈਸ Kia Sonet Concept ਹੋਈ ਪੇਸ਼

02/05/2020 2:49:39 PM

ਆਟੋ ਡੈਸਕ– ਕੀਆ ਮੋਟਰਸ ਇੰਡੀਆ ਨੇ ਆਟੋ ਐਕਸਪੋ 2020 ’ਚ ਆਪਣੀ ਨਵੀਂ ਕਾਰ Kia Sonet Concept ਨੂੰ ਪੇਸ਼ ਕੀਤਾ ਹੈ। Kia Sonet ਪਹਿਲੀ ਵਾਰ ਪੇਸ਼ ਕੀਤੀ ਗਈ ਹੈ ਜੋ ਕਿ ਕੰਪਨੀ ਦੀ ਫਿਊਚਰ ਗਲੋਬਲ ਕੰਪੈਕਟ ਐੱਸ.ਯੂ.ਵੀ. ਹੈ। ਨਵੀਂ ਕੰਪੈਕਟ ਕਾਰ ਨੂੰ ਭਾਰਤੀ ਬਾਜ਼ਾਰ ’ਚ ਇਸ ਸਾਲ ਦੀ ਦੂਜੀ ਛਮਾਹੀ ’ਚ ਪੇਸ਼ ਕੀਤਾ ਜਾਵੇਗਾ, ਜਿਸ ਦੇ ਫੀਚਰਜ਼ ਕੁਝ ਇਸ ਤਰ੍ਹਾਂ ਹੋ ਸਕਦੇ ਹਨ। 

Kia Sonet ਇਕ ਮਾਡਰਨ, ਡਾਇਨਾਮਿਕ ਅਤੇ ਬੋਲਡ ਕੰਪੈਕਟ ਐੱਸ.ਯੂ.ਵੀ. ਕੰਸੈਪਟ ਹੈ। Kia Sonet Concept ਨੂੰ ਅੱਜ ਪਹਿਲੀ ਵਾਰ ਪੇਸ਼ ਕੀਤਾ ਗਿਆ ਹੈ ਅਤੇ ਇਹ ਕੀਆ ਮੋਟਰਸ ਦਾ ਭਾਰਤੀ ਬਾਜ਼ਾਰ ’ਚ ਆਉਣ ਵਾਲਾ ਤੀਜਾ ਪ੍ਰੋਡਕਟ ਹੈ। ਇਹ ਇਕ ਸਮਾਰਟ ਅਰਬਨ ਐੱਸ.ਯੂ.ਵੀ. ਹੈ ਜੋ ਕਿ ਨੌਜਵਾਨ, ਡਾਇਨਾਮਿਕ ਭਾਰਤੀ ਗਾਹਕਾਂ ਲਈ ਹੈ, ਜਿਸ ਨੂੰ ਮੈੱਟਵਰਕਿੰਗ ਦੇ ਐਡਵਾਂਸ ਵਰਲਡ ਲਈ ਤਿਆਰ ਕੀਤਾ ਗਿਆ ਹੈ। 

ਜਿਸ ਤਰ੍ਹਾਂ ਦੇਸ਼ ’ਚ ਜ਼ਿਆਦਾ ਟੈਕਨਾਲੋਜੀ ਵਾਲੀਆਂ ਕਾਰਾਂ ਆ ਰਹੀਆਂ ਹਨ ਤਾਂ ਅਜਿਹੇ ’ਚ ਭਾਰਤੀ ਗਾਹਕਾਂ ਦੀਆਂ ਉਮੀਦਾਂ ਹੁਣ ਵਧਦੀ ਜਾ ਰਹੀਆਂ ਹਨ। ਹੁਣ ਅਜਿਹੇ ਹੀ ਗਾਹਕਾਂ ਨੂੰ ਧਿਆਨ ’ਚ ਰੱਖਦੇ ਹੋਏ ਕੀਆ ਆਪਣੀ ਨਵੀਂ ਐੱਸ.ਯੂ.ਵੀ. ਨੂੰ ਸ਼ਾਨਦਾਰ ਫੀਚਰਜ਼ ਨਾਲ ਲੈਸ ਕਰਕੇ ਲਿਆ ਰਹੀ ਹੈ ਜੋ ਕਿ ਲਾਈਫਸਟਾਈਲ ਅਤੇ ਟੈਕਨਾਲੋਜੀ ਨਾਲ ਜੁੜੇ ਗਾਹਕਾਂ ਦੀਆਂ ਉਮੀਦਾਂ ਨੂੰ ਪੂਰਾ ਕਰੇਗੀ। 

PunjabKesari

ਡਿਜ਼ਾਈਨ ਅਤੇ ਲੁਕ
ਡਿਜ਼ਾਈਨ ਅਤੇ ਲੁਕ ਦੀ ਗੱਲ ਕਰੀਏ ਤਾਂ Kia Sonet ਮਾਡਰਨ, ਡਾਇਨਾਮਿਕ ਅਤੇ ਬੋਲਡ ਡਿਜ਼ਾਈਨ ਵਾਲੀ ਹੈ ਜੋ ਕਿ ਨਵੀਂ ਫਰਸਟ-ਇਨ-ਕਲਾਸ ਫੀਚਰਜ਼ ਨਾਲ ਲੈਸ ਹੈ। ਇਹ ਹੈੱਡ-ਟਰਨਿੰਗ ਲੁਕ ਨਾਲ ਲੈਸ ਹੈ, ਕੀਆ ਸਿਗਨੇਚਰ ਵਾਲੀ ‘ਟਾਈਗਰ-ਨੌਜ਼’ ਗਰਿੱਲ, ਸਟੈਪਵੈਲ ਜਿਓਮੈਟ੍ਰੀ ਗਰਿੱਲ ਮੈਸ਼, ਟਾਈਗਰ ਆਈਲਾਈਨ ਡੇਟਾਈਮ ਰਨਿੰਗ ਲਾਈਟਾਂ ਅਤੇ ਜ਼ਿਆਦਾ ਚੌੜੀ ਸਿਗਨੇਚਰ ਲਾਈਟਿੰਗ ਨਾਲ ਲੈਸ ਹੈ। 

ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ Kia Sonet ਨੂੰ ਨੌਜਵਾਨਾਂ, ਸੋਸ਼ਲ, ਕੁਨੈਕਟਿਡ ਅਤੇ ਟੈੱਕ-ਸੇਵੀ ਭਾਰਤੀ ਲੋਕਾਂ ਲਈ ਤਿਆਰ ਕੀਤਾ ਗਿਆਹੈ। ਇਸ ਐੱਸ.ਯੂ.ਵੀ. ’ਚ 10.25 ਇੰਜ ਦਾ ਇੰਫੋਟੇਨਮੈਂਟ ਸਿਸਟਮ, ਨੈਵਿਗੇਸ਼ਨ ਸਿਸਟਮ, ਯੂ.ਵੀ.ਓ. ਕੁਨੈਕਟ, ਬੌਸ ਦਾ ਪ੍ਰੀਮੀਅਮ ਆਡੀਓ ਸਿਸਟਮ, ਇੰਟੈਲੀਜੈਂਟ ਮੈਨੁਅਲ ਟ੍ਰਾਂਸਮਿਸ਼ਨ ਵਰਗੇ ਫੀਚਰਜ਼ ਦਿੱਤੇ ਹਨ। ਇੰਟੀਰੀਅਰ ਦੀ ਗੱਲ ਕਰੀਏ ਤਾਂ Kia Sonet Concept ’ਚ ਬੈਸਟ-ਇਨ-ਕਲਾਸ ਇੰਟੀਰੀਅਰ ਸਪੇਸ ਅਤੇ ਭਾਰਤੀ ਗਾਹਕਾਂ ਲਈ ਖਾਸਤੌਰ ’ਤੇ ਅਲੱਗ ਫੀਚਰਜ਼ ਦਿੱਤੇ ਗਏ ਹਨ। ਕਾਰ ਦਾ ਇੰਟੀਰੀਅਰ ਕਾਫੀ ਲਗਜ਼ਰੀ ਅਤੇ ਸ਼ਾਨਦਾਰ ਹੈ। 


Related News