ਜਿਓ ਫਾਈਬਰ ’ਚ ਮਿਲੇਗੀ 100Mbps ਸਪੀਡ, 700 ਰੁਪਏ ਤੋਂ ਸ਼ੁਰੂ ਹੋਵੇਗਾ ਪਲਾਨ
Monday, Aug 12, 2019 - 01:32 PM (IST)

ਗੈਜੇਟ ਡੈਸਕ– ਰਿਲਾਇੰਸ ਜਿਓ ਗੀਗਾ ਫਾਈਬਰ ਦਾ ਇੰਤਜ਼ਾਰ ਆਖਿਰਕਾਰ ਖਤਮ ਹੋ ਗਿਆ ਹੈ। ਰਿਲਾਇੰਸ ਨੇ ਅੱਜ ਹੋਈ ਆਪਣੀ ਸਾਲਾਨਾ ਜਨਰਲ ਮੀਟਿੰਗ ’ਚ ਜਿਓ ਗੀਗਾ ਫਾਈਬਰ ਦੇ ਲਾਂਚ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਜਿਓ ਗੀਗਾ ਫਾਈਬਰ ਨੂੰ ਜਿਓ ਦੀ ਤੀਜੀ ਵਰ੍ਹੇਗੰਢ ਮੌਕੇ ਯਾਨੀ 5 ਸਤੰਬਰ ਤੋਂ ਉਪਲੱਬਧ ਕਰਵਾਉਣ ਵਾਲੀ ਹੈ। ਆਓ ਤੁਹਾਨੂੰ ਦੱਸਦੇ ਹਾਂ ਰਿਲਾਇੰਸ ਨੇ ਜਿਓ ਗੀਗਾ ਫਾਈਬਰ ਨੂੰ ਲੈ ਕੇ ਕੀ-ਕੀ ਐਲਾਨ ਕੀਤੇ ਹਨ...
700 ਰੁਪਏ ’ਚ 100Mbps ਦੀ ਸਪੀਡ
ਕੰਪਨੀ ਨੇ ਅੱਜ ਦੱਸਿਆ ਕਿ ਜਿਓ ਗੀਗਾ ਫਾਈਬਰ ਦੇ ਪਲਾਨ ਦੀ ਸ਼ੁਰੂਆਤ 700 ਰੁਪਏ ਤੋਂ ਹੋ ਰਹੀ ਹੈ। ਜਿਓ ਗੀਗਾ ਫਾਈਬਰ ਦੇ ਇਸ ਸਭ ਤੋਂ ਘੱਟ ਕੀਮਤ ਵਾਲੇ ਪਲਾਨ ’ਚ ਗਾਹਕਾਂ ਨੂੰ 100Mbps ਸਪੀਡ ਮਿਲੇਗੀ।
ਸਭ ਤੋਂ ਮਹਿੰਗਾ ਪਲਾਨ ਕਿੰਨੇ ਦਾ
ਜਿਓ ਗੀਗਾ ਫਾਈਬਰ ਦਾ ਸਭ ਤੋਂ ਸਸਤਾ ਪਲਾਨ 700 ਰੁਪਏ ਦਾ ਹੈ, ਤਾਂ ਪੈਕੇਜ ਮੁਤਾਬਕ, ਸਭ ਤੋਂ ਮਹਿੰਗਾ ਪਲਾਨ 10,000 ਰੁਪਏ ਦਾ ਹੋਵੇਗਾ। ਕੰਪਨੀ ਇਸ ਕੀਮਤ ’ਚ ਵੱਖ-ਵੱਖ ਗਾਹਕਾਂ ਲਈ ਕਈ ਪਲਾਨ ਆਫਰ ਕਰੇਗੀ। ਪ੍ਰੀਮੀਅਮ ਪੈਕ ’ਚ ਇਹ ਸਪੀਡ 1GBps ਤਕ ਹੋਵੇਗੀ।
ਕਿੰਨੇ ਸ਼ਹਿਰਾਂ ’ਚ ਮਿਲੇਗਾ ਸਰਵਿਸ
ਕੰਪਨੀ ਇਸ ਸਰਵਿਸ਼ ਦੀ ਸ਼ੁਰੂਆਤ ਭਾਰਤ ਦੇ 1600 ਸ਼ਹਿਰਾਂ ’ਚ ਕਰੇਗੀ। ਕੰਪਨੀ ਨੂੰ ਉਮੀਦ ਹੈ ਕਿ ਜਿਓ ਗੀਗਾ ਫਾਈਬਰ ਭਾਰਤ ਦੇ ਬ੍ਰਾਡਬੈਂਡ ਸੈਕਟਰ ਨੂੰ ਪੂਰੀ ਤਰ੍ਹਾਂ ਬਦਲਣ ਵਾਲਾ ਹੈ।