ਜਿਓ ਗਾਹਕਾਂ ਨੂੰ ਵੱਡੀ ਰਾਹਤ, ਵਾਪਸ ਆਏ ਇਹ ਦੋ ਸਸਤੇ ਪਲਾਨਸ
Monday, Dec 09, 2019 - 10:22 AM (IST)

ਗੈਜੇਟ ਡੈਸਕ– ਭਾਰਤ ਦੀ ਦਿੱਗਜ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੇ ਗਾਹਕਾਂ ਨੂੰ ਤੋਹਫਾ ਦਿੰਦੇ ਹੋਏ ਆਪਣੇ 149 ਰੁਪਏ ਅਤੇ 98 ਰੁਪਏ ਵਾਲੇ ਪਲਾਨਸ ਨੂੰ ਦੁਬਾਰਾ ਲਾਂਚ ਕਰ ਦਿੱਤਾ ਹੈ। ਹੋਰ ਟੈਲੀਕਾਮ ਕੰਪਨੀਆਂ ਨੂੰ ਇਕ ਵਾਰ ਫਿਰ ਸਖਤ ਟੱਕਰ ਦੇਣ ਲਈ ਇਨ੍ਹਾਂ ਪਲਾਨਸ ਨੂੰ ਬਾਜ਼ਾਰ ’ਚ ਉਤਾਰਿਆ ਗਿਆ ਹੈ।
ਜਿਓ ਦਾ 149 ਰੁਪਏ ਵਾਲਾ ਪਲਾਨ
ਜਿਓ ਨੇ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਨਾਲ ਜੋੜਨ ਲਈ 149 ਰੁਪਏ ਵਾਲੇ ਪਲਾਨ ਨੂੰ ਬਾਜ਼ਾਰ ’ਚ ਉਤਾਰਿਆ ਹੈ। ਗਾਹਕਾਂ ਨੂੰ ਇਸ ਪਲਾਨ ’ਚ ਰੋਜ਼ਾਨਾ 1 ਜੀ.ਬੀ. ਡਾਟਾ ਮਿਲੇਗਾ। ਨਾਲ ਹੀ ਕੰਪਨੀ ਗਾਹਕਾਂ ਨੂੰ ਜਿਓ-ਟੂ-ਜਿਓ ਨੈੱਟਵਰਕ ’ਤੇ ਕਾਲ ਕਰਨ ਲਈ ਅਨਲਿਮਟਿਡ ਕਾਲ ਦੀ ਸੁਵਿਧਾ ਵੀ ਦੇਵੇਗੀ। ਉਥੇ ਹੀ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਗਾਹਕਾਂ ਨੂੰ 300 ਐੱਫ.ਯੂ.ਪੀ. ਮਿੰਟ ਮਿਲਣਗੇ। ਇਸ ਪੈਕ ਦੀ ਮਿਆਦ 24 ਦਿਨਾਂ ਦੀ ਹੈ।
98 ਰੁਪਏ ਵਾਲਾ ਜਿਓ ਪਲਾਨ
ਇਸ ਪਲਾਨ ’ਚ ਗਾਹਕਾਂ ਨੂੰ ਕੁਲ ਮਿਲਾ ਕੇ 2 ਜੀ.ਬੀ. ਡਾਟਾ ਅਤੇ 100 ਮੈਸੇਜ ਮਿਲਣਗੇ। ਇਸ ਦੇ ਨਾਲ ਹੀ ਗਾਹਕ ਜਿਓ-ਟੂ-ਜਿਓ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਵੀ ਕਰ ਸਕਣਗੇ। ਹਾਲਾਂਕਿ, ਗਾਹਕਾਂ ਨੂੰ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ ਆਈ.ਯੂ.ਸੀ. ਚਾਰਜ ਦੇਣਾ ਹੋਵੇਗਾ। ਇਸ ਰਿਚਾਰਜ ਪਲਾਨ ਦੀ ਮਿਆਦ 28 ਦਿਨਾਂ ਦੀ ਹੈ।