Jio ਦਾ ਧਮਾਕਾ! ਇਕ ਪਲਾਨ ਨੂੰ 4 ਲੋਕ ਕਰ ਸਕਣਗੇ ਇਸਤੇਮਾਲ, ਡਾਟਾ-ਕਾਲਿੰਗ ਨਾਲ ਮਿਲਣਗੇ ਇਹ ਫਾਇਦੇ
Friday, Jul 08, 2022 - 12:57 PM (IST)
ਗੈਜੇਟ ਡੈਸਕ– ਪ੍ਰੀਪੇਡ ਦੀ ਤਰ੍ਹਾਂ ਜੀਓ ਪੋਸਟਪੇਡ ਪਲਾਨ ਵੀ ਆਫਰ ਕਰਦਾ ਹੈ। ਕੰਪਨੀ ਦੇ ਪੋਰਟਫੋਲੀਓ ’ਚ ਕਈ ਸਪੈਸ਼ਲ ਪੋਸਟਪੇਡ ਪਲਾਨ ਹਨ। ਨਾ ਸਿਰਫ ਇਨ੍ਹਾਂ ਰੀਚਾਰਜ ਪਲਾਨ ’ਚ ਗਾਹਕਾਂ ਨੂੰ ਡਾਟਾ, ਕਾਲਿੰਗ ਅਤੇ ਦੂਜੇ ਫਾਇਦੇ ਮਿਲਣਦੇ ਹਨ ਸਗੋਂ ਇਸ ਪਲਾਨ ’ਚ ਤੁਸੀਂ ਇਕ ਤੋਂ ਜ਼ਿਆਦਾ ਕੁਨੈਕਸ਼ਨ ਇਸਤੇਮਾਲ ਕਰ ਸਕਦੇ ਹਨ।
ਅਸੀਂ ਜਿਸ ਪਲਾਨ ਦੀ ਚਰਚਾ ਕਰ ਰਹੇ ਹਾਂ, ਇਸ ਵਿਚ ਚਾਰ ਲੋਕ ਜੀਓ ਦੀਆਂ ਸੇਵਾਵਾਂ ਦਾ ਇਸਤੇਮਾਲ ਕਰ ਸਕਦੇ ਹਨ। ਜੀਓ ਪੋਸਟਪੇਡ ਪਲੱਸ ਪੋਰਟਫੋਲੀਓ ’ਚ ਕੁੱਲ 5 ਪਲਾਨ ਆਉਂਦੇ ਹਨ। ਜੇਕਰ ਤੁਸੀਂ ਚਾਰ ਲੋਕਾਂ ਲਈ ਇਕ ਪਲਾਨ ਚਾਹੁੰਦੇ ਹੋ ਤਾਂ ਕੰਪਨੀ ਦਾ ਸਭ ਤੋਂ ਸਸਤਾ ਰੀਚਾਰਜ 999 ਰੁਪਏ ’ਚ ਆਉਂਦਾ ਹੈ। ਇਸ ਪਲਾਨ ’ਚ ਗਾਹਕਾਂ ਨੂੰ ਡਾਟਾ, ਕਾਲਿੰਗ ਅਤੇ ਐੱਸ.ਐੱਮ.ਐੱਸ. ਦੇ ਨਾਲ ਕਈ ਦੂਜੇ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਇਸ ਪਲਾਨ ’ਚ ਮਿਲਣ ਵਾਲੀਆਂ ਸੇਵਾਵਾਂ ਦੀ ਡਿਟੇਲਸ।
ਜੀਓ 999 ਰੁਪਏ ਦੇ ਪਲਾਨ ’ਚ ਕੀ ਮਿਲੇਗਾ
999 ਰੁਪਏ ਦੇ ਜੀਓ ਰੀਚਾਰਜ ਪਲਾਨ ’ਚ ਗਾਹਕਾਂ ਨੂੰ 200 ਜੀ.ਬੀ. ਡਾਟਾ ਮਿਲਦਾ ਹੈ। ਡਾਟਾ ਲਿਮਟ ਖ਼ਤਮ ਹੋਣ ਤੋਂ ਬਾਅਦ ਗਾਹਕਾਂ ਨੂੰ ਪ੍ਰਤੀ ਜੀ.ਬੀ. 10 ਰੁਪਏ ਦੇ ਰੇਟ ਨਾਲ ਡਾਟਾ ਮਿਲੇਗਾ। ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਇਸ ਪਲਾਨ ’ਚ ਮੇਨ ਯੂਜ਼ਰ ਤੋਂ ਇਲਾਵਾ ਤਿੰਨ ਹੋਰ ਕੁਨੈਕਸ਼ਨ ਆਪਣਾ ਫੋਨ ਇਸਤੇਮਾਲ ਕਰ ਸਕਦੇ ਹਨ। ਯਾਨੀ ਇਸ ਪਲਾਨ ’ਚ ਕੁੱਲ ਚਾਰ ਲੋਕ ਜੀਓ ਦੀਆਂ ਸੇਵਾਵਾਂ ਇਸਤੇਮਾਲ ਕਰ ਸਕਣਗੇ। ਕੰਪਨੀ ਇਸ ਪਲਾਨ ਦੇ ਨਾਲ ਤਿੰਨ ਹੋਰ ਸਿਮ ਕਾਰਡ ਆਫਰ ਕਰੇਗੀ। ਇਨ੍ਹਾਂ ਸਿਮ ਨੂੰ ਤੁਸੀਂ ਤਿੰਨ ਲੋਕਾਂ ਨੂੰ ਦੇ ਸਕਦੇ ਹੋ।
999 ਰੁਪਏ ਦੇ ਪੋਸਟਪੇਡ ਪਲਾਨ ’ਚ ਗਾਹਕਾਂ ਨੂੰ 100 ਐੱਸ.ਐੱਮ.ਐੱਸ. ਰੋਜ਼ਾਨਾ ਅਤੇ ਅਨਲਿਮਟਿਡ ਵੌਇਸ ਕਾਲਿੰਗ ਮਿਲੇਗੀ। ਰੀਚਾਰਜ ਪਲਾਨ ’ਚ 200 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ’ਚ ਗਾਹਕਾਂ ਨੂੰ500 ਜੀ.ਬੀ. ਤਕ ਡਾਟਾ ਰੋਲਓਵਰ ਮਿਲੇਗਾ।
OTT ਪਲੇਟਫਾਰਮਾਂ ਦਾ ਮਿਲੇਗਾ ਸਬਸਕ੍ਰਿਪਸ਼ਨ
ਹੁਣ ਗੱਲ ਕਰਦੇ ਹਾਂ OTT ਸਬਸਕ੍ਰਿਪਸ਼ਨ ਦੀ। ਇਸ ਰੀਚਾਰਜ ਪਲਾਨ ਦੇ ਨਾਲ ਗਾਹਕਾਂ ਨੂੰ Amazon Prime, Netflix, Disney+ Hotstar, JioTV, Jio Security ਅਤੇ ਜੀਓ ਕਲਾਊਡ ਦਾ ਸਬਸਕ੍ਰਿਪਸ਼ਨ ਮਿਲੇਗਾ। ਜੇਕਰ ਤੁਸੀਂ ਇਹ ਪਲਾਨ ਪਹਿਲੀ ਵਾਰ ਖਰੀਦ ਰਹੇ ਹੋ ਤਾਂ ਜੀਓ 99 ਰੁਪਏ ਵਾਧੂ ਲਵੇਗੀ। ਇਹ ਚਾਰਜ ਜੀਓ ਪ੍ਰਾਈਮ ਮੈਂਬਰਸ਼ਿਪ ਲਈ ਹੈ।
