Jio ਦਾ ਧਮਾਕਾ, ਲਾਂਚ ਕੀਤੇ 6 ਨਵੇਂ ਪਲਾਨ, ਮੁਫ਼ਤ ਮਿਲੇਗਾ ਡਾਟਾ
Wednesday, Mar 29, 2023 - 04:54 PM (IST)
ਗੈਜੇਟ ਡੈਸਕ- ਆਈ.ਪੀ.ਐੱਲ. ਯਾਨੀ ਇੰਡੀਅਨ ਪ੍ਰੀਮੀਅਰ ਲੀਗ ਸ਼ੁਰੂ ਹੋਣ ਵਾਲੀ ਹੈ। ਕ੍ਰਿਕੇਟ ਦੇ ਇਸ ਟੂਰਨਾਮੈਂਟ ਨੂੰ ਤੁਸੀਂ ਜੀਓ ਸਿਨੇਮਾ 'ਤੇ ਲਾਈਵ ਦੇਖ ਸਕਦੇ ਹੋ। ਆਈ.ਪੀ.ਐੱਲ. ਦਾ ਨਵਾਂ ਸੀਜ਼ਨ ਇਸ ਮਹੀਨੇ ਦੇ ਅਖੀਰ 'ਚ ਸ਼ੁਰੂ ਹੋਣ ਵਾਲਾ ਹੈ ਅਤੇ ਉਸ ਤੋਂ ਪਹਿਲਾਂ ਕੰਪਨੀ ਨੇ ਨਵੇਂ ਪਲਾਨਜ਼ ਦਾ ਐਲਾਨ ਕਰ ਦਿੱਤਾ ਹੈ। ਜਓ ਦੇ ਨਵੇਂ ਆਫਰ ਮੌਜੂਦਾ ਅਤੇ ਨਵੇਂ ਦੋਵਾਂ ਗਾਹਕਾਂ ਲਈ ਹਨ।
ਜੀਓ ਕ੍ਰਿਕੇਟ ਪਲਾਨਜ਼ ਦੀ ਮਦਦ ਨਾਲ ਗਾਹਕ ਲਾਈਵ ਮੈਚ ਦੇਖ ਸਕਦੇ ਹਨ। ਇਸ ਵਿਚ ਗਾਹਕਾਂ ਨੂੰ ਵੱਖ-ਵੱਖ ਕੈਮਰਾ ਐਂਗਲ ਸੈੱਟ ਕਰਨ ਦੀ ਵੀ ਸੁਵਿਧਾ ਮਿਲੇਗੀ। ਇਸ ਤਰ੍ਹਾਂ ਤੁਸੀਂ ਮਲਟੀਪਲ ਕੈਮਰਾ ਐਂਗਲ ਰਾਹੀਂ 4ਕੇ ਕੁਆਲਿਟੀ 'ਚ ਕੰਟੈਂਟ ਦੇਖ ਸਕੋਗੇ। ਜੀਓ ਨੇ ਨਵੇਂ ਪਲਾਨਜ਼ ਦੀ ਜਾਣਕਾਰੀ ਪ੍ਰੈੱਸ ਰਿਲੀਜ਼ ਜਾਰੀ ਕਰਕੇ ਦਿੱਤੀ ਹੈ।
ਇਹ ਵੀ ਪੜ੍ਹੋ– ਜੀਓ ਨੇ ਲਾਂਚ ਕੀਤਾ ਸਭ ਤੋਂ ਸਸਤਾ ਇੰਟਰਨੈੱਟ ਪਲਾਨ, 198 ਰੁਪਏ 'ਚ ਇਕ ਮਹੀਨੇ ਤਕ ਅਨਲਿਮਟਿਡ ਡਾਟਾ
ਜੀਓ ਨੇ ਤਿੰਨ ਨਵੇਂ ਕ੍ਰਿਕੇਟ ਪਲਾਨ ਲਾਂਚ ਕੀਤੇ ਹਨ, ਜਿਸ ਵਿਚ ਗਾਹਕਾਂ ਨੂੰ ਡੇਲੀ 3 ਜੀ.ਬੀ. ਡਾਟਾ ਅਤੇ ਐਡੀਸ਼ਨ ਫ੍ਰੀ ਡਾਟਾ ਵਾਊਚਰ ਦੀ ਸੁਵਿਧਾ ਮਿਲ ਰਹੀ ਹੈ। ਆਈ.ਪੀ.ਐੱਲ. ਦੀ ਸ਼ੁਰੂਆਤ 31 ਮਾਰਚ ਨੂੰ ਹੋ ਰਹੀ ਹੈ।
ਸਭ ਤੋਂ ਪਹਿਲਾਂ 999 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ ਡੇਲੀ 3 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਨਾਲ ਹੀ ਗਾਹਕਾਂ ਨੂੰ 241 ਰੁਪਏ ਦਾ ਵਾਊਚਰ ਫ੍ਰੀ ਮਿਲ ਰਿਹਾ ਹੈ, ਜਿਸ ਵਿਚ ਗਾਹਕਾਂ ਨੂੰ 40 ਜੀ.ਬੀ. ਫ੍ਰੀ ਡਾਟਾ ਮਿਲੇਗਾ। ਇਸਦੀ ਮਿਆਦ 84 ਦਿਨਾਂ ਦੀ ਹੈ।
ਇਹ ਵੀ ਪੜ੍ਹੋ– Airtel ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੰਪਨੀ ਨੇ ਦਿੱਤੇ ਇਹ ਸੰਕੇਤ
399 ਰੁਪਏ ਅਤੇ 219 ਰੁਪਏ ਦਾ ਪਲਾਨ
ਉੱਥੇ ਹੀ 399 ਰੁਪਏ ਅਤੇ 219 ਰੁਪਏ ਦੇ ਪਲਾਨ 'ਚ ਗਾਹਕਾਂ ਨੂੰ ਡੇਲੀ 3 ਜੀ.ਬੀ. ਡਾਟਾ ਅਤੇ ਅਨਲਿਮਟਿਡ ਵੌਇਸ ਕਾਲਿੰਗ ਮਿਲਦੀ ਹੈ। ਦੋਵੇਂ ਪਲਾਨਜ਼ ਦੀ ਮਿਆਦ ਅਤੇ ਵਾਊਚਰ ਆਫਰ ਦੇ ਮਾਮਲੇ 'ਚ ਇਕ-ਦੂਜੇ ਤੋਂ ਵੱਖ ਹਨ। 399 ਰੁਪਏ ਦੇ ਪਲਾਨ 'ਚ ਗਾਹਕਾਂ ਨੂੰ 61 ਰੁਪਏ ਦਾ ਵਾਊਚਰ ਫ੍ਰੀ ਮਿਲਦਾ ਹੈ, ਜੋ 6 ਜੀ.ਬੀ. ਐਡੀਸ਼ਨਲ ਡਾਟਾ ਆਫਰ ਕਰਦਾ ਹੈ।
ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। 219 ਰੁਪਏ ਵਾਲੇ ਪਲਾਨ 'ਚ ਗਾਹਕਾਂ ਨੂੰ 14 ਦਿਨਾਂ ਦੀ ਮਿਆਦ ਮਿਲਦੀ ਹੈ। ਇਸਦੇ ਨਾਲ ਹੀ ਗਾਹਕਾਂ ਨੂੰ 2 ਜੀ.ਬੀ. ਡਾਟਾ ਮਿਲਦਾ ਹੈ। ਇਸਤੋਂ ਇਲਾਵਾ ਕੰਪਨੀ ਨੇ ਤਿੰਨ ਨਵੇਂ ਡਾਟਾ ਐਡ-ਆਨ ਵੀ ਪੇਸ਼ ਕੀਤੇ ਹਨ।
3 ਡਾਟਾ ਵਾਊਚਰ ਵੀ ਹੋਏ ਲਾਂਚ
ਜੀਓ ਦੇ 222 ਰੁਪਏ ਵਾਲੇ ਵਾਊਚਰ 'ਚ 50 ਜੀ.ਬੀ. ਡਾਟਾ ਮਿਲਦਾ ਹੈ। ਇਸਦੀ ਮਿਆਦ ਮੌਜੂਦਾ ਪਲਾਨ ਦੀ ਮਿਆਦ ਤਕ ਰਹੇਗੀ। ਉੱਥੇ ਹੀ 444 ਰੁਪਏ ਦੇ ਡਾਟਾ ਵਾਊਚਰ 'ਚ ਗਾਹਕਾਂ ਨੂੰ 100 ਜੀ.ਬੀ. ਡਾਟਾ ਮਿਲਦਾ ਹੈ। ਇਸਦੀ ਮਿਆਦ 60 ਦਿਨਾਂ ਦੀ ਹੈ। ਤੀਜਾ ਪਲਾਨ 667 ਰੁਪਏ ਦਾ ਹੈ, ਜਿਸ ਵਿਚ ਗਾਹਕਾਂ ਨੂੰ 150 ਜੀ.ਬੀ. ਡਾਟਾ ਮਿਲਦਾ ਹੈ। ਇਸਦੀ ਮਿਆਦ 90 ਦਿਨਾਂ ਦੀ ਹੈ।
ਇਹ ਵੀ ਪੜ੍ਹੋ– ਹੁਣ ਡੈਸਕਟਾਪ ਯੂਜ਼ਰਜ਼ ਵੀ ਕਰ ਸਕਣਗੇ WhatsApp 'ਤੇ ਗਰੁੱਪ ਵੀਡੀਓ ਤੇ ਆਡੀਓ ਕਾਲ