Jio ਜਲਦ ਲਾਂਚ ਕਰ ਸਕਦਾ ਹੈ ''Locate My Device'' ਫੀਚਰ
Saturday, Dec 17, 2016 - 02:31 PM (IST)

ਜਲੰਧਰ- ਟੈਲੀਕਾਮ ਇੰਡਸਟਰੀ ''ਚ ਪ੍ਰੀਵੀਓ ਆਫਰ, ਵੈੱਲਕਮ ਆਫਰ ਅਤੇ ਸਸਤੇ ਟ੍ਰੈਫਿਕ ਪਲਾਨ ਨਾਲ ਧਮਾਕੇਦਾਰ ਐਂਟਰੀ ਕਰਨ ਵਾਲੀ ਰਿਲਾਇੰਸ ਜਿਓ ਜਲਦ ਹੀ ਅਜਿਹੇ ਫੀਚਰ ਨੂੰ ਲਿਆਉਣ ਵਾਲਾ ਹੈ, ਜਿਸ ਨਾਲ ਤੁਸੀਂ ਆਪਣੇ ਗਵਾਚੇ ਹੋਏ ਫੋਨ ਦੀ ਲੋਕੇਸ਼ਨ ਆਸਾਨੀ ਨਾਲ ਜਾਣ ਸਕਦੇ ਹਨ। ਇਸ ਫੀਚਰ ਨੂੰ ''ਲੋਕੇਟ ਮਾਈ ਡਿਵਾਈਸ'' ਨਾਂ ਦਿੱਤਾ ਜਾਵੇਗਾ। ਇਹ ਫੀਚਰ ਡਿਵਾਈਸ ''ਚ ਜੀ. ਪੀ. ਐੱਸ. ਦੀ ਮਦਦ ਨਾਲ ਕੰਮ ਕਰੇਗਾ। ਇਹ ਫੀਚਰ ਉਨ੍ਹਾਂ ਯੂਜ਼ਰਸ ਲਈ ਫਾਇਦੇਮੰਦ ਹੋਵੇਗਾ, ਜੋ ਕਾਫੀ ਜਲਦੀ-ਜਲਦੀ ਆਪਣੇ ਸਮਾਰਟਫੋਨ ਨੂੰ ਗਵਾ ਦਿੰਦੇ ਹਨ।
ਜਾਣਕਾਰੀ ਦੇ ਮੁਤਾਬਕ ''ਲੋਕੇਟ ਮਾਈ ਡਿਵਾਈਸ'' ਫੀਚਰ ਸਮਾਰਟਫੋਨ ਦੀ ਲੋਕੇਸ਼ਨ ਹਿਸਟਰੀ ਦੇ ਬਾਰੇ ''ਚ ਯੂਜ਼ਰਸ ਜਾਣਕਾਰੀ ਪ੍ਰਦਾਨ ਕਰੇਗਾ। ਯੂਜ਼ਰਸ, ਮੈਪ ਵਿਊ ਦੇ ਰਾਹੀ ਫੋਨ ਕਿੱਥੇ-ਕਿੱਥੇ ਸੀ, ਨੂੰ ਦੇਖ ਸਕਦਾ ਹੈ ਅਤੇ ਉਸ ਤੋਂ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ, ਕਿਸ ਸਮੇਂ ਉਸ ਦਾ ਫੋਨ ਕਿੱਥੇ ਸੀ। ਇਸ ਫੀਚਰ ਦੀ ਮਦਦ ਨਾਲ ਚੋਰੀ ਕੀਤੇ ਗਏ ਫੋਨ ਨੂੰ ਵੀ ਲੱਭਣ ''ਚ ਆਸਾਨੀ ਰਹੇਗੀ।
ਜ਼ਿਕਰਯੋਗ ਹੈ ਕਿ ਇਹ ਫੀਚਰ ਹੁਣ ਲਾਈਵ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਯੂਜ਼ਰਸ ਆਪਣੇ ਫੋਨ ਦੀ ਲੋਕੇਸ਼ਨ ਨੂੰ ਵੈੱਬਸਾਈਟ ''ਤੇ ਹੀ ਟ੍ਰੇਕ ਕਰ ਸਕਦੇ ਹਨ। ਨਾਲ ਹੀ ਯੂਜ਼ਰਸ ਦਾ ਸਮਾਰਟਫੋਨ ਚੋਰੀ ਹੋ ਜਾਣ ''ਤੇ ਜਿਓ ਸਕਿਉਰਿਟੀ ਐਪ ਦੀ ਮਦਦ ਨਾਲ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਕਰ ਸਕਦੇ ਹਨ। ਇਸ ਐਪ ਦੀ ਮਦਦ ਨਾਲ, ਯੂਜ਼ਰਸ ਰਿਮੋਟਲੀ ਡੇਟਾ ਨੂੰ ਹਟਾਉਣ ਜਾਂ ਸਮਾਰਟਫੋਨ ਨੂੰ ਲਾਕ ਵੀ ਕਰਨ ਦੇ ਯੋਗ ਹੋਣਗੇ। ਇਸ ਦੇ ਉਲਟ ਰਿਪੋਰਟ ''ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕੋਈ ਵੀ ਜਾਣਕਾਰੀ ਜੇਕਰ ਇਸ ਬਾਰੇ ''ਚ ਆਉਂਦੀ ਹੈ ਤਾਂ ਇਸ ਨੂੰ ਸਰਵਜਨਿਕ ਤੌਰ ''ਤੇ ਐਲਾਨ ਕੀਤਾ ਜਾਵੇਗਾ।