Jio, Airtel ਤੇ Vi ਦਾ ਗਾਹਕਾਂ ਨੂੰ ਤੋਹਫਾ, ਲਾਂਚ ਕੀਤੇ ਸਸਤੇ ਰਿਚਾਰਜ ਪਲਾਨ
Tuesday, Feb 04, 2025 - 05:34 PM (IST)
ਗੈਜੇਟ ਡੈਸਕ- ਭਾਰਤੀ ਟੈਲੀਕਾਮ ਰੈਗੁਲੇਟਰ ਟਰਾਈ ਦੇ ਮੈਂਡੇਟ ਤੋਂ ਬਾਅਦ ਭਾਰਤ 'ਚ ਟੈਲੀਕਾਮ ਕੰਪਨੀਆਂ ਨੇ ਨਵੇਂ ਰਿਚਾਰਜ ਪਲਾਨ ਪੇਸ਼ ਕੀਤੇ ਹਨ। ਇਹ ਕਿਫਾਇਤੀ ਰਿਚਾਰਜ ਪਲਾਨ ਹਨ ਅਤੇ ਬਹੁਤ ਸਾਰੇ ਯੂਜ਼ਰਜ਼ ਲਈ ਯੂਜ਼ਫੁਲ ਵੀ ਹਨ। ਆਓ ਜਾਣਦੇ ਹਾਂ ਇਨ੍ਹਾਂ ਪਲਾਨਜ਼ ਦੀ ਕੀਮਤ ਅਤੇ ਫਾਇਦਿਆਂ ਬਾਰੇ।
Jio, Airtel ਅਤੇ Vi ਨੇ ਨਵੇਂ ਰਿਚਾਰਜ ਪਲਾਨ ਲਾਂਚ ਕਰ ਦਿੱਤੇ ਹਨ। ਤਿੰਨਾਂ ਕੰਪਨੀਆਂ ਨੇ ਸਿਰਫ ਦੋ-ਦੋ ਰਿਚਾਰਜ ਪਲਾਨ ਲਾਂਚ ਕੀਤੇ ਹਨ, ਜਿਨ੍ਹਾਂ 'ਚ 84 ਦਿਨ ਅਤੇ ਕਰੀਬ 1 ਸਾਲ ਦੀ ਮਿਆਦ ਮਿਲਦੀ ਹੈ। ਸਮਾਰਟਫੋਨ ਅਤੇ ਹੋਰ ਰਿਚਾਰਜ ਦੇ ਮੁਕਾਬਲੇ ਇਨ੍ਹਾਂ ਦੀ ਕੀਮਤ ਘੱਟ ਹੈ। ਆਓ ਇਕ-ਇਕ ਕਰਕੇ ਇਨ੍ਹਾਂ ਬਾਰੇ ਜਾਣਦੇ ਹਾਂ।
Jio ਦੇ ਨਵੇਂ ਰੀਚਾਰਜ ਪਲਾਨ
ਜੀਓ ਨੇ ਟਰਾਈ ਦੇ ਮੈਂਡੇਟ ਤੋਂ ਬਾਅਦ ਦੋ ਨਵੇਂ ਰਿਚਾਰਜ ਪਲਾਨ ਲਾਂਚ ਕੀਤੇ ਹਨ। ਜੀਓ ਨੇ ਇਸ ਲਈ ਵੈਲਿਊ ਕੈਟਾਗਰੀ 'ਚ Voice only Plans ਦੀ ਨਵੀਂ ਕੈਟਾਗਰੀ ਤਿਆਰ ਕੀਤੀ ਹੈ, ਜਿਸ ਵਿਚ ਦੋ ਰਿਚਾਰਜ ਨੂੰ ਲਿਸਟਿਡ ਕੀਤਾ ਹੈ।
Jio ਦੇ ਸਸਤੇ ਰਿਚਾਰਜ ਦੀ ਕੀਮਤ
ਜੀਓ ਦੇ ਇਨ੍ਹਾਂ ਦੋਵਾਂ ਰਿਚਾਰਜ ਦੀ ਕੀਮਤ 448 ਰੁਪਏ ਅਤੇ 1748 ਰੁਪਏ ਹੈ। ਜਿਥੇ ਯੂਜ਼ਰਜ਼ ਨੂੰ 448 ਰੁਪਏ 'ਚ 84 ਦਿਨਾਂ ਦੀ ਮਿਆਦ ਮਿਲਦੀ ਹੈ, ਉਥੇ ਹੀ 1748 ਰੁਪਏ ਦੇ ਰਿਚਾਰਜ 'ਚ 336 ਦਿਨਾਂ ਦੀ ਮਿਆਦ ਮਿਲਦੀ ਹੈ।
ਮਿਲਦਾ ਹੈ ਅਨਲਿਮਟਿਡ ਕਾਲਿੰਗ ਦਾ ਫਾਇਦਾ
ਜੀਓ ਦੇ ਇਨ੍ਹਾਂ ਦੋਵਾਂ ਰਿਚਾਰਜ ਪਲਾਨਾਂ 'ਚ ਯੂਜ਼ਰਜ਼ ਨੂੰ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ। ਹਾਲਾਂਕਿ, SMS ਦੀ ਗਿਣਤੀ ਵੱਖ-ਵੱਖ ਹੈ। ਜਿਥੇ 448 ਰੁਪਏ ਦੇ ਪਲਾਨ 'ਚ 1000 ਅਤੇ 1748 ਰੁਪਏ ਦੇ ਰਿਚਾਰਜ ਪਲਾਨ 'ਚ ਗਾਹਕਾਂ ਨੂੰ 3600 SMS ਮਿਲਦੇ ਹਨ। ਦੋਵਾਂ ਹੀ ਪਲਾਨਾਂ 'ਚ ਕੰਪਲੀਮੈਂਟਰੀ ਐਪਸ ਦਾ ਐਕਸੈਸ ਮਿਲਦਾ ਹੈ, ਜਿਸ ਵਿਚ Jio TV, Jio Cinema, Jio Cloud ਦਾ ਐਕਸੈਸ ਸ਼ਾਮਲ ਹੈ।
Airtel ਦੇ ਨਵੇਂ ਰਿਚਾਰਜ ਪਲਾਨ
ਜੀਓ ਦੀ ਤਰ੍ਹਾਂ ਹੀ ਏਅਰਟੈੱਲ ਨੇ ਟਰਾਈ ਦੇ ਮੈਂਡੇਟ ਤੋਂ ਬਾਅਦ ਦੋ ਨਵੇਂ ਰਿਚਾਰਜ ਪੇਸ਼ ਕੀਤੇ ਹਨ। 1849 ਰੁਪਏ ਦੇ ਰਿਚਾਰਜ 'ਚ 365 ਦਿਨਾਂ ਦੀ ਮਿਆਦ ਮਿਲਦੀ ਹੈ, ਜਦੋਂਕਿ 469 ਰੁਪਏ ਦੇ ਪਲਾਨ 'ਚ ਗਾਹਕਾਂ ਨੂੰ 84 ਦਿਨਾਂ ਦੀ ਮਿਆਦ ਮਿਲਦੀ ਹੈ।
Airtel ਦੇ ਰਿਚਾਰਜ ਦੇ ਫਾਇਦੇ
ਏਅਰਟੈੱਲ ਦੇ ਇਨ੍ਹਾਂ ਦੋਵਾਂ ਹੀ ਪਲਾਨਾਂ 'ਚ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ। ਹਾਲਾਂਕਿ, SMS ਦੀ ਗਿਣਤੀ ਵੱਖ-ਵੱਖ ਹੈ। ਜਿਥੇ 469 ਰੁਪਏ ਦੇ ਰਿਚਾਰਜ ਪਲਾਨ 'ਚ 900 SMS ਮਿਲਦੇ ਹਨ, ਉਥੇ ਹੀ 1849 ਰੁਪਏ ਦੇ ਪਲਾਨ 'ਚ 3600 SMS ਮਿਲਦੇ ਹਨ।
Vi ਦੇ ਨਵੇਂ ਰਿਚਾਰਜ ਪਲਾਨ
ਜੀਓ ਅਤੇ ਏਅਰਟੈੱਲ ਦੀ ਤਰ੍ਹਾਂ Vi ਨੇ ਟਰਾਈ ਦੇ ਮੈਂਡੇਟ ਦੇ ਦੋ ਨਵੇਂ ਰੀਚਾਰਜ ਪਲਾਨ ਪੇਸ਼ ਕੀਤੇ ਹਨ। ਇਹ ਪਲਾਨ 470 ਰੁਪਏ (84 ਦਿਨਾਂ ਦੀ ਮਿਆਦ) ਅਤੇ 1849 ਰੁਪਏ (365 ਦਿਨਾਂ ਦੀ ਮਿਆਦ) ਨਾਲ ਆਉਂਦੇ ਹਨ।
Vi ਦੇ ਦੋਵਾਂ ਹੀ ਰਿਚਾਰਜ ਪਲਾਨਾਂ 'ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ, ਜਿਸ ਵਿਚ ਲੋਕਲ ਅਤੇ STD ਕਾਲ ਸ਼ਾਮਲ ਹੈ। 84 ਦਿਨਾਂ ਦੇ ਰਿਚਾਰਜ 'ਚ 900 SMS ਮਿਲਦੇ ਹਨ, ਉਥੇ ਹੀ ਐਨੁਅਲ ਰਿਚਾਰਜ ਪਲਾਨ 'ਚ 3600 SMS ਮਿਲਦੇ ਹਨ।