ਨਵੀਂ Jeep Wrangler ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

Saturday, Aug 10, 2019 - 04:59 PM (IST)

ਨਵੀਂ Jeep Wrangler ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ– ਜੀਪ ਨੇ ਫੋਰਥ ਜਨਰੇਸ਼ਨ ਰੈਂਗਲਰ ਲਾਂਚ ਕਰ ਦਿੱਤੀ ਹੈ। ਭਾਰਤ ’ਚ ਇਸ ਦੀ ਕੀਮਤ 63.94 ਲੱਖ ਰੁਪਏ (ਐਕਸ-ਸ਼ੋਅਰੂਮ, ਪੈਨ ਇੰਡੀਆ) ਹੈ। ਨਵੀਂ ਰੈਂਗਲਰ ਸਿਰਫ 5 ਡੋਰ ਰੈਂਗਲਰ ਅਨਲਿਮਟਿਡ ਵਰਜ਼ਨ ’ਚ ਉਪਲੱਬਧ ਹੈ। ਭਾਰਤ ’ਚ ਐੱਸ.ਯੂ.ਵੀ. ਕੰਪਲੀਟ ਬਿਲਟ ਯੂਨਿਟ ਮਾਡਲ ਦੇ ਤੌਰ ’ਤੇ ਸੇਲ ਕੀਤੀ ਜਾਵੇਗੀ। ਕਾਰ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਕਾਫੀ ਹੱਦ ਤਕ ਪਹਿਲਾਂ ਦੀ ਜਰੇਸ਼ਨ ਵਰਗਾ ਹੀ ਹੈ। ਹਾਲਾਂਕਿ ਨਵੀਂ ਰੈਂਗਲਰ ’ਚ ਕੁਝ ਮਾਡਰਨ ਐਲੀਮੈਂਟਸ ਜੋੜੇ ਗਏ ਹਨ। 

ਫੀਚਰਜ਼
ਗੱਡੀ ਦੇ ਫਰੰਟ ’ਚ ਆਈਕਾਨਿਕ 7 ਸਲਾਟ ਗ੍ਰਿੱਲਸ ਦਿੱਤੇ ਗਏ ਹਨ ਜਿਸ ਦੇ ਨਾਲ ਕਲਾਸਿਕ ਰਾਊਂਡ ਹੈੱਡਲੈਂਪਸ ਐੱਲ.ਈ.ਡੀ. ਯੂਨਿਟਸ ਦਿੱਤੇ ਗਏ ਹਨ। ਨਵੀਂ ਰੈਂਗਲਰ ’ਚ ਅਪਡੇਟਿਡ ਕੈਬਿਨ ਅਤੇ ਨਵਾਂ ਡੈਸ਼ਬੋਰਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਰ ’ਚ ਯੂ-ਕੁਨੈਕਟ 4C NAV 8.4 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦੇ ਨਾਲ ਨੈਵਿਗੇਸ਼ਨ, ਐਪਲ ਕਾਰ-ਪਲੇਅ ਅਤੇ ਐਂਡਰਾਇਡ ਆਟੋ, ਡਿਊਲ ਜੋਨ ਆਟੋਮੈਟਿਕ ਕਲਾਈਮੇਟ ਕੰਟਰੋਲ ਦਿੱਤਾ ਗਿਆ ਹੈ। 

ਇਸ ਤੋਂ ਇਲਾਵਾ ਨਵੀਂ ਰੈਂਗਲਰ ’ਚ ਪੈਸਸਿਵ ਕੀਲੈੱਸ ਐਂਟਰੀ, ਪੁੱਸ਼ ਬਟਨ ਸਟਾਰਟ ਵਰਗੇ ਫੀਚਰਜ਼ ਦਿੱਤੇ ਗਏ ਹਨ। FCA ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਕੈਵਿਨ ਫਲਿਨ ਨੇ ਕਿਹਾ ਕਿ ਸਾਨੂੰ ਬੇਹੱਦ ਖੁਸ਼ੀ ਹੈ ਕਿ ਅਸੀਂ ਆਪਣੇ ਭਾਰਤੀ ਗਾਹਕਾਂ ਲਈ ਨਵੀਂ ਜੀਪ ਰੈਂਗਲਰ ਪੇਸ਼ਕਰ ਰਹੇ ਹਾਂ ਜੋ ਇਸ ਦੀ ਲਾਂਚਿੰਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਆਈਕਾਨਿਕ ਰੈਂਗਲਰ ਸਾਡੇ ਪੋਰਟਫੋਲੀਓ ਦਾ ਇਕ ਮਹੱਤਵਪੂਰਨ ਵ੍ਹੀਕਲ ਹੈ ਜੋ ਕਰੀਬ 80 ਸਾਲਾਂ ਤੋਂ ਸਾਡੇ ਇਤਿਹਾਸ ਦਾ ਹਿੱਸਾ ਰਿਹਾ ਹੈ ਅਤੇ ਭਾਰਤ ’ਚ 2016 ਤੋਂ ਇਹ ਲਾਂਚ ਕੀਤਾ ਗਿਆ ਸੀ। 

ਨਵੀਂ ਰੈਂਗਲਰ ਪੁਰਾਣੀ ਦੇ ਮੁਕਾਬਲੇ ਹਲਕੀ ਹੈ। ਹਾਲਾਂਕਿ ਬਾਡੀ ਪਾਰਟਸ ਸਟੀਲ ਦੇ ਹੀ ਬਣੇ ਹਨ ਪਰ ਡੋਰ, ਬੋਨਟ ਅਤੇ ਫੈਂਡਰਸ ਨੂੰ ਬਣਾਉਣ ’ਚ ਐਲਮੀਨੀਅਮ ਦਾ ਇਸਤੇਮਾਲ ਕੀਤਾ ਗਿਆ ਹੈ। ਪਹਿਲਾਂ ਦੀ ਤਰ੍ਹਾਂ ਇਸ ਜਨਰੇਸ਼ਨ ’ਚ ਵੀ 4 ਵ੍ਹੀਲ ਡਰਾਈਵ ਹਾਈ ਅਤੇ 4 ਵ੍ਹੀਲ ਡਰਾਈਵ ਲੋਅ ਮੋਡ ਮੌਜੂਦ ਹਨ। 


Related News