ਐਪਲ ਦਾ ਵੱਡਾ ਕਦਮ, ਇਮੋਜੀ ‘ਚ ਸ਼ਾਮਿਲ ਹੋਵੇਗਾ 'ਖੰਡਾ ਸਾਹਿਬ'

Saturday, Feb 18, 2023 - 02:50 PM (IST)

ਐਪਲ ਦਾ ਵੱਡਾ ਕਦਮ,  ਇਮੋਜੀ ‘ਚ ਸ਼ਾਮਿਲ ਹੋਵੇਗਾ 'ਖੰਡਾ ਸਾਹਿਬ'

ਗੈਜੇਟ ਡੈਸਕ- ਐਪਲ ਡਿਵਾਈਸਾਂ ਲਈ ਅਗਲੇ ਇਮੋਜੀ ਅਪਡੇਟ ਵਿਚ ਸਿੱਖ ਧਰਮ ਦਾ ਪ੍ਰਤੀਕ 'ਖੰਡਾ ਸਾਹਿਬ' ਦਾ ਇਮੋਜੀ ਵੀ ਸ਼ਾਮਿਲ ਹੋਵੇਗਾ। ਐਪਲ ਨੇ ਆਈਫੋਨ ਯੂਜ਼ਰਜ਼ ਲਈ iOS 16.3.1 ਅਪਡੇਟ ਰੋਲਆਊਟ ਕਰਨ ਦੇ ਕੁਝ ਦਿਨਾਂ ਬਾਅਦ ਹੀ ਡਿਵੈਲਪਰਾਂ ਲਈ iOS 16.4 ਦੀ ਬੀਟਾ ਅਪਡੇਟ ਜਾਰੀ ਕਰ ਦਿੱਤੀ ਗਈ ਹੈ। ਆਈ.ਓ.ਐੱਸ. ਦੀ ਪਿਛਲੀ ਅਪਡੇਟ 'ਚ ਕੁਝ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲੇ ਪਰ ਨਵੀਂ iOS 16.4 ਅਪਡੇਟ ਕਈ ਖਾਸ ਅਪਗ੍ਰੇਡਾਂ ਨਾਲ ਆਏਗੀ ਜੋ ਆਈਫੋਨ ਯੂਜ਼ਰਜ਼ ਲਈ ਕਾਫੀ ਮਦਦਗਾਰ ਹੋਣਗੇ। 

ਇਹ ਵੀ ਪੜ੍ਹੋ– ਪਾਸਪੋਰਟ ਬਣਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਚੁੱਕਿਆ ਵੱਡਾ ਕਦਮ

PunjabKesari

ਇਹ ਵੀ ਪੜ੍ਹੋ– ਇਨ੍ਹਾਂ ਮੋਬਾਇਲ ਐਪਸ 'ਚ ਮਿਲਿਆ ਖ਼ਤਰਨਾਕ ਵਾਇਰਸ, ਤੁਰੰਤ ਕਰੋ ਡਿਲੀਟ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

iOS 16.4 ਅਪਡੇਟ 'ਚ ਆਈਫੋਨ ਯੂਜ਼ਰਜ਼ ਲਈ ਸਭ ਤੋਂ ਖਾਸ ਗੱਲ ਹੈ ਕਿ ਇਸ ਵਿਚ ਨਵੇਂ ਇਮੋਜੀ ਦੀ ਰੇਂਜ ਮਿਲੇਗੀ ਜਿਨ੍ਹਾਂ ਨੂੰ ਪਹਿਲੀ ਵਾਰ ਸਤੰਬਰ 2022 ਮਨਜ਼ੂਰੀ ਮਿਲੀ ਸੀ। ਆਈ.ਓ.ਐੱਸ. ਦੀ ਨਵੀਂ ਅਪਡੇਟ ਤੋਂ ਬਾਅਦ ਆਈਫੋਨ ਯੂਜ਼ਰਜ਼ ਨੂੰ ਜੋ ਨਵੇਂ ਇਮੋਜੀ ਮਿਲਣਗੇ ਉਨ੍ਹਾਂ 'ਚ ਸਿੱਖ ਧਰਮ ਦਾ ਪ੍ਰਤੀਕ 'ਖੰਡਾ ਸਾਹਿਬ' ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੰਘੀ, ਹਿਲਦਾ ਹੋਇਆ ਸਿਰ, ਗੁਲਾਬੀ ਦਿਲ, ਨੀਲਾ ਦਿਲ, ਸਲੇਟੀ ਰੰਗ ਦਾ ਦਿਲ, ਗਧਾ, ਮੂਜ਼, ਕਾਲਾ ਪੰਛੀ, ਹੰਸ, ਖੰਭ, ਜੈਲੀਫਿਸ਼, ਹਾਈਕਿੰਥ, ਮਟਰ ਪੌਡ, ਅਦਰਕ, ਪੱਖਾ, ਬੰਸਰੀ, ਮਾਰਕਾਸ ਅਤੇ ਖੱਬੇ ਅਤੇ ਸੱਜੇ ਹੱਥਾਂ ਦੇ ਇਮੋਜੀ ਮਿਲਣਗੇ। 

ਇਹ ਵੀ ਪੜ੍ਹੋ– ਟਵਿਟਰ ਨੇ ਭਾਰਤ 'ਚ ਆਪਣੇ 2 ਦਫ਼ਤਰ ਕੀਤੇ ਬੰਦ, ਕਰਮਚਾਰੀਆਂ ਨੂੰ ਭੇਜਿਆ ਘਰ


author

Rakesh

Content Editor

Related News