iPhone ਯੂਜ਼ਰਜ਼ ਨੂੰ ਪਰੇਸ਼ਾਨ ਕਰ ਰਿਹੈ ਫੇਸਬੁੱਕ ’ਚ ਆਇਆ ਇਹ ਬਗ

11/13/2019 5:22:06 PM

ਗੈਜੇਟ ਡੈਸਕ– ਯੂਜ਼ਰਜ਼ ਦੀ ਸੁਰੱਖਿਆ ਅਤੇ ਪ੍ਰਾਈਵੇਸੀ ਨੂੰ ਲੈ ਕੇ ਫੇਸਬੁੱਕ ਇਕ ਵਾਰ ਫਿਰ ਸਵਾਲਾਂ ਦੇ ਘੇਰੇ ’ਚ ਹੈ। ਦੁਨੀਆ ਭਰ ਦੇ ਕੁਝ ਆਈਫੋਨ ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਫੋਨ ਦਾ ਕੈਮਰਾ ਬੈਕਗ੍ਰਾਊਂਡ ’ਚ ਆਪਣੇ-ਆਪ ਉਸ ਸਮੇਂ ਆਨ ਹੋ ਜਾਂਦਾ ਹੈ ਜਦੋਂ ਉਹ ਫੇਸਬੁੱਕ ਨਿਊਜ਼ ਫੀਡ ਨੂੰ ਸਕਰੋਲ ਕਰ ਰਹੇ ਹੁੰਦੇ ਹਨ। ਯੂਜ਼ਰਜ਼ ਇਸ ਬਾਰੇ ਸੋਚ ਹੀ ਰਹੇ ਸਨ ਕਿ ਉਨ੍ਹਾਂ ਨੂੰ ਫੇਸਬੁੱਕ ’ਚ ਇਕ ਹੋਰ ਅਜੀਬ ਗੱਲ ਦਿਸੀ। ਕੁਝ ਯੂਜ਼ਰਜ਼ ਨੇ ਦੱਸਿਆ ਕਿ ਜਦੋਂ ਵੀ ਉਹ ਫੇਸਬੁੱਕ ਐਪ ਨੂੰ ਓਪਨ ਕਰ ਰਹੇ ਹਨ, ਉਨ੍ਹਾਂ ਦੇ ਫੋਨ ਦਾ ਕੈਮਰਾ ਵੀ ਆਟੋਮੈਟਿਕਲੀ ਬੈਕਗ੍ਰਾਊਂਡ ’ਚ ਆਨ ਹੋ ਰਿਹਾ ਹੈ। ਜੋਸ਼ੁਆ ਮੈਡਕਸ ਨਾਂ ਦੇ ਇਕ ਟਵਿਟਰ ਯੂਜ਼ਰ ਨੇ ਇਸ ਬਗ ਬਾਰੇ ਦੱਸਦੇ ਹੋਏ ਟਵੀਟ ਕੀਤਾ ਕਿ ਇਹ ਬਗ ਫੇਸਬੁੱਕ ਯੂਜ਼ ਕਰਨ ਦੌਰਾਨ ਕਾਫੀ ਤੇਜ਼ੀ ਨਾਲ ਕੈਮਰੇ ਦਾ ਇਸਤੇਮਾਲ ਕਰ ਰਿਹਾ ਹੈ। ਮੈਡਕਸ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਹ ਬਗ ਐਪ ’ਚ ਮਿਲਿਆ, ਜੋ ਦਿਖਾਉਂਦਾ ਹੈ ਕਿ ਨਿਊਜ਼ ਫੀਡ ਦੇ ਬੈਕਗ੍ਰਾਊਂਡ ’ਚ ਕੈਮਰਾ ਓਪਨ ਹੈ। 

 

ਫੇਸਬੁੱਕ ਨੇ ਯੂਜ਼ਰਜ਼ ਨੂੰ ਆ ਰਹੀ ਇਸ ਸਮੱਸਿਆ ਨੂੰ ਇਕ ਬਗ ਦੱਸਿਆ ਹੈ। ਕੰਪਨੀ ਦੇ ਇੰਟੀਗ੍ਰਿਟੀ ਦੇ ਵਾਈਸ ਪ੍ਰੈਜ਼ੀਡੈਂਟ ਗਾਈ ਰਾਜਨ ਨੇ ਇਕ ਟਵੀਟ ਕਰਕੇ ਕਿਹਾ ਕਿ ਇਹ ਇਕ ਬਗ ਵਰਗਾ ਲੱਗ ਰਿਹਾ ਹੈ ਅਤੇ ਕੰਪਨੀ ਇਸ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਬਗ ਵੱਲ ਕੰਪਨੀ ਦਾ ਧਿਆਨ ਆਕਰਸ਼ਿਤ ਕਰਨ ਲਈ ਉਨ੍ਹਾਂ ਨੇ ਆਈਫੋਨ ਯੂਜ਼ਰਜ਼ ਦਾ ਧੰਨਵਾਦ ਵੀ ਕੀਤਾ। 

 

ਉਨ੍ਹਾਂ ਕਿਹਾ ਕਿ ਇਹ ਬਗ ਉਨ੍ਹਾਂ ਹੀ ਯੂਜ਼ਰਜ਼ ਨੂੰ ਪਰੇਸ਼ਾਨ ਕਰ ਰਿਹਾ ਹੈ ਜੋ iOS 13 ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਪਾਇਆ ਕਿ ਸਾਡਾ ਆਈ.ਓ.ਐੱਸ. ਐਪ ਗਲਤੀ ਨਾਲ ਲੈਂਡਸਕੇਪ ’ਚ ਲਾਂਚ ਹੋ ਰਿਹਾ ਹੈ। ਪਿਛਲੇ ਹਫਤੇ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ’ਚ ਅਸੀਂ ਗਲਤੀ ਨਾਲ ਇਕ ਬਗ ਨੂੰ ਇੰਟਰੋਡਿਊਸ ਕਰ ਦਿੱਤਾ ਜੋ ਫੋਟੋ ਟੈਪ ਕੀਤੇ ਜਾਣ ’ਤੇ ਐਪ ਕੁਝ ਹੱਦ ਤੱਕ ਕੈਮਰਾ ਸਕਰੀਨ ’ਤੇ ਚਲਾ ਜਾਂਦਾ ਹੈ। ਸਾਡੇ ਕੋਲ ਇਸ ਦਾ ਕੋਈ ਸਬੂਤ ਨਹੀਂ ਹੈ ਜਿਸ ਨਾਲ ਇਹ ਸਾਬਿਤ ਹੋ ਸਕੇ ਕਿ ਇਸ ਬਗ ਕਾਰਣ ਕੋਈ ਫੋਟੋ ਜਾਂ ਵੀਡੀਓ ਅਪਲੋਡ ਹੋਈ ਹੋਵੇ। 


Related News