iPhone 16 ਸੀਰੀਜ਼ ਨੂੰ ਲੈ ਕੇ ਸਾਹਮਣੇ ਆਈ ਨਵੀਂ ਅਪਡੇਟ, ਮਿਲ ਸਕਦੈ ਨਵੇਂ ਡਿਜ਼ਾਈਨ ਦਾ ਕੈਮਰਾ!
Sunday, Feb 25, 2024 - 05:49 PM (IST)
ਗੈਜੇਟ ਡੈਸਕ- ਆਈਫੋਨ 15 ਤੋਂ ਬਾਅਦ ਹੁਣ ਲੋਕ ਆਈਫੋਨ 16 ਸੀਰੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਆਈਫੋਨ 16 ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਹੁਣ ਇਸਨੂੰ ਲੈ ਕੇ ਇਕ ਨਵੀਂ ਅਪਡੇਟ ਆਈ ਹੈ। ਇਹ ਅਪਡੇਟ ਆਈਫੋਨ 16 ਪ੍ਰੋ ਦੇ ਕੈਮਰਾ ਮਾਡਿਊਲ ਨੂੰ ਲੈ ਕੇ ਆਈ ਹੈ। ਇਸ ਫੋਨ ਦੇ ਤਿਕਣੀ ਰੀਅਰ ਕੈਮਰਾ ਮਾਡਿਊਲ ਦਾ ਡਿਜ਼ਾਈਨ ਇਕ ਇਲੈਟ੍ਰਿਕ ਰੇਜ਼ਰ ਦੀ ਤਰ੍ਹਾਂ ਦੇਖਿਆ ਜਾ ਰਿਹਾ ਹੈ।
ਮਸ਼ਹੂਰ ਟਿਪਸਟਰ ਮਾਜਿਨ ਬੂ ਦੇ ਅਨੁਸਾਰ, ਮੈਨੂੰ ਵੱਖ-ਵੱਖ ਸਰੋਤਾਂ ਨਾਲ ਸਲਾਹ ਕਰਨ ਦਾ ਮੌਕਾ ਮਿਲਿਆ ਅਤੇ ਦੋਵਾਂ ਦਾ ਦਾਅਵਾ ਹੈ ਕਿ ਨਵੇਂ ਆਈਫੋਨ 16 ਪ੍ਰੋ ਦੇ ਡਿਜ਼ਾਈਨ ਵਿੱਚ ਬਦਲਾਅ ਹੋਣਗੇ। ਇਹ ਕਿਹਾ ਜਾਂਦਾ ਹੈ ਕਿ ਡਿਜ਼ਾਇਨ ਫਿਜੇਟ ਸਪਿਨਰ ਵਰਗਾ ਨਹੀਂ ਹੋਵੇਗਾ ਜਿਵੇਂ ਕਿ ਮੈਂ ਰਿਪੋਰਟ ਕੀਤਾ ਹੈ ਪਰ ਇਹ ਰੇਜ਼ਰ ਵਰਗਾ ਹੋਵੇਗਾ, ਉਹ ਇਹ ਵੀ ਕਹਿੰਦੇ ਹਨ ਕਿ ਇਸਦਾ ਤਿਕੋਣ ਆਕਾਰ ਹੋਵੇਗਾ ਅਤੇ ਇਸ ਨਾਲ ਮੋਡਿਊਲ ਵਿੱਚ ਹੋਰ ਕੈਮਰੇ ਸ਼ਾਮਲ ਕੀਤੇ ਜਾ ਸਕਣਗੇ।ਮੇਰੇ ਕੋਲ ਇਹ ਤਸਦੀਕ ਕਰਨ ਦਾ ਕੋਈ ਤਰੀਕਾ ਨਹੀਂ ਹੈ ਕਿ ਇਹ ਜਾਣਕਾਰੀ 100 ਫੀਸਦੀ ਸਹੀ ਜਾਂ ਸੱਚੀ ਹੈ, ਹਾਲਾਂਕਿ ਜਿਵੇਂ ਹੀ ਮੇਰੇ ਕੋਲ ਹੋਰ ਜਾਣਕਾਰੀ ਹੋਵੇਗੀ ਮੈਂ ਇਸਨੂੰ ਸਾਂਝਾ ਕਰਾਂਗਾ।
Breaking news, I had the opportunity to consult different resources and both claim that there will be a change in the design of the new iPhone 16 Pro. It is said that the design will not resemble a fidget spinner as I reported, but will be more similar to a razor, they also say… pic.twitter.com/7DTj7CJYdG
— Majin Bu (@MajinBuOfficial) February 24, 2024
ਰਿਪੋਰਟਾਂ ਮੁਤਾਬਕ iPhone 16 Pro ਦੇ ਕੈਮਰੇ ਨੂੰ iPhone 15 ਸਮੇਤ ਪੁਰਾਣੀ iPhone ਸੀਰੀਜ਼ ਦੇ ਮੁਕਾਬਲੇ ਬਿਹਤਰ ਕੀਤਾ ਜਾ ਸਕਦਾ ਹੈ। ਟੈਟਰਾਪ੍ਰਿਜ਼ਮ ਕੈਮਰੇ ਰਾਹੀਂ ਇਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਜ਼ੂਮ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਇਸ 'ਚ ਵੱਡੀ ਬੈਟਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਬੈਟਰੀ ਲਾਈਫ ਵਾਲਾ ਆਈਫੋਨ ਹੋਵੇਗਾ।