ਬੈਨ ਹੋ ਗਿਆ iPhone 16! ਜਾਣੋਂ ਸਰਕਾਰ ਨੇ ਕਿਉਂ ਲਿਆ ਇਹ ਫੈਸਲਾ

Friday, Oct 25, 2024 - 05:58 PM (IST)

ਗੈਜੇਟ ਡੈਸਕ- ਆਈਫੋਨ 16 ਨੂੰ ਲੈ ਕੇ ਲੋਕਾਂ 'ਚ ਕਾਫੀ ਦੀਵਾਨਗੀ ਹੈ। ਇਸ ਨੂੰ ਲੈਣ ਲਈ ਲੋਕ ਬਲੈਕ ਮਾਰਕੀਟ 'ਚ ਜ਼ਿਆਦਾ ਪੈਸੇ ਤਕ ਦੇਣ ਲਈ ਤਿਆਰ ਰਹਿੰਦੇ ਹਨ ਪਰ ਐਪਲ ਨੂੰ ਇਕ ਵੱਡਾ ਝਟਕਾ ਲੱਗਾ ਹੈ। ਆਈਫੋਨ 16 ਨੂੰ ਬੈਨ ਕਰ ਦਿੱਤਾ ਗਿਆ ਹੈ ਯਾਨੀ ਆਈਫੋਨ 16 ਨੂੰ ਖਰੀਦਣ-ਵੇਚਣ ਜਾਂ ਚਲਾਉਣ 'ਤੇ ਬੈਨ ਲਗਾ ਦਿੱਤਾ ਗਿਆ ਹੈ। ਇੰਡੋਨੇਸ਼ੀਆ ਨੇ ਆਈਫੋਨ 16 ਨੂੰ ਆਪਣੇ ਦੇਸ਼ 'ਚ ਵੇਚਣ ਅਤੇ ਇਸਤੇਮਾਲ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇੰਡੋਨੇਸ਼ੀਆ ਦੇ ਉਦਯੋਗ ਮੰਤਰੀ ਨੇ ਕਿਹਾ ਹੈ ਕਿ ਜੇਕਰ ਕੋਈ ਇੰਡੋਨੇਸ਼ੀਆ 'ਚ ਆਈਫੋਨ 16 ਚਲਾਉਂਦਾ ਹੈ ਤਾਂ ਉਹ ਗਲਤ ਕੰਮ ਕਰ ਰਿਹਾ ਹੋਵੇਗਾ। ਇਸ ਲਈ ਲੋਕਾਂ ਨੂੰ ਦੂਜੇ ਦੇਸ਼ਾਂ ਤੋਂ ਆਈਫੋਨ 16 ਨਹੀਂ ਖਰੀਦਣਾ ਚਾਹੀਦਾ। ਆਓ ਜਾਣਦੇ ਹਾਂ ਕਿ ਇਸ ਦੇਸ਼ ਦੀ ਸਰਕਾਰ ਨੂੰ ਅਜਿਹਾ ਫੈਸਲਾ ਕਿਉਂ ਲੈਣਾ ਪਿਆ...

ਉਦਯੋਗ ਮੰਤਰੀ ਕਾਰਤਸਾਸਮਿਤਾ ਨੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਅਜਿਹਾ ਆਈਫੋਨ 16 ਮਿਲਦਾ ਹੈ ਜੋ ਇੰਡੋਨੇਸ਼ੀਆ 'ਚ ਕੰਮ ਕਰ ਰਿਹਾ ਹੈ ਤਾਂ ਸਮਝ ਲਓ ਕਿ ਉਸ ਦਾ ਇਸਤੇਮਾਲ ਕਰਨਾ ਗਲਤ ਹੈ। ਸਾਨੂੰ ਇਸ ਬਾਰੇ ਜ਼ਰੂਰ ਦੱਸੋ। ਉਨ੍ਹਾਂ ਦੱਸਿਆ ਕਿ ਇਸ ਫੋਨ ਲਈ ਕੋਈ ਆਈ.ਐੱਮ.ਈ.ਆਈ. ਨੰਬਰ ਜਾਰੀ ਨਹੀਂ ਕੀਤਾ ਗਿਆ ਜੋ ਹਰ ਫੋਨ ਲਈ ਅਨੋਖਾ ਹੁੰਦਾ ਹੈ। 

ਇਹ ਵੀ ਪੜ੍ਹੋ- iPhone 15 ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ

ਕਿਉਂ ਕੀਤਾ ਗਿਆ ਬੈਨ

ਇੰਡੋਨੇਸ਼ੀਆ ਨੇ ਆਈਫੋਨ 16 'ਤੇ ਇਸ ਲਈ ਬੈਨ ਲਗਾ ਦਿੱਤਾ ਹੈ ਕਿਉਂਕਿ ਐਪਲ ਨੇ ਇੰਡੋਨੇਸ਼ੀਆ 'ਚ ਜਿੰਨਾ ਪੈਸਾ ਲਗਾਉਣ ਦਾ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਕੀਤਾ। ਐਪਲ ਨੇ 1.71 ਟ੍ਰਿਲੀਅਨ ਰੁਪਏ ਦਾ ਹੀ ਨਿਵੇਸ਼ ਕੀਤਾ ਹੈ, ਜਿਸ ਨਾਲ 230 ਬਿਲੀਅਨ ਰੁਪਏ ਦਾ ਫਰਕ ਰਹਿ ਗਿਆ ਹੈ। ਉਦਯੋਗ ਮੰਤਰੀ ਨੇ ਕਿਹਾ ਕਿ ਜਦੋਂ ਤਕ ਐਪਲ ਆਪਣਾ ਵਾਅਦਾ ਪੂਰਾ ਨਹੀਂ ਕਰਦੀ, ਉਦੋਂ ਤਕ ਇੰਡੋਨੇਸ਼ੀਆ 'ਚ ਆਈਫੋਨ 16 ਨੂੰ ਵੇਚਣ ਜਾਂ ਇਸਤੇਮਾਲ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ- ਹੁਣ YouTube ਤੋਂ ਹੋਵੇਗੀ ਮੋਟੀ ਕਮਾਈ, ਕ੍ਰਿਏਟਰਾਂ ਲਈ ਲਾਂਚ ਕੀਤਾ ਨਵਾਂ ਪ੍ਰੋਗਰਾਮ

ਨਹੀਂ ਮਿਲਿਆ ਸਰਟੀਫਿਕੇਸ਼ਨ

ਕੁਝ ਦਿਨ ਪਹਿਲਾਂ ਮੰਤਰੀ ਨੇ ਦੱਸਿਆ ਸੀ ਕਿ ਐਪਲ ਦਾ ਨਵਾਂ ਫੋਨ, ਆਈਫੋਨ 16 ਅਜੇ ਇੰਡੋਨੇਸ਼ੀਆ 'ਚ ਨਹੀਂ ਵਿਕ ਸਕਦਾ ਕਿਉਂਕਿ ਐਪਲ ਨੂੰ ਇੰਡੋਨੇਸ਼ੀਆ 'ਚ ਹੋਰ ਪੈਸਾ ਲਗਾਉਣਾ ਹੈ ਅਤੇ ਜਦੋਂ ਤਕ ਉਹ ਅਜਿਹਾ ਨਹੀਂ ਕਰਦੇ, ਉਦੋਂ ਤਕ ਆਈਫੋਨ 16 ਨੂੰ ਵੇਚਣ ਦੀ ਮਨਜ਼ੂਰੀ ਨਹੀਂ ਮਿਲੇਗੀ। ਇੰਡੋਨੇਸ਼ੀਆ 'ਚ ਕਿਸੇ ਵੀ ਕੰਪਨੀ ਆਪਣਾ ਨੂੰ ਪ੍ਰੋਡਕਟ ਵੇਚਣ ਲਈ ਟੀ.ਕੇ.ਡੀ.ਐੱਨ. ਸਰਟੀਫਿਕੇਸ਼ਨ ਲੈਣਾ ਜ਼ਰੂਰੀ ਹੈ। ਇਸ ਸਰਟੀਫਿਕੇਸ਼ਨ ਲਈ ਕੰਪਨੀ ਨੂੰ ਆਪਣੇ ਪ੍ਰੋਡਕਟ 'ਚ ਘੱਟੋ-ਘੱਟ 40 ਫੀਸਦੀ ਹਿੱਸੇ ਇੰਡੋਨੇਸ਼ੀਆ 'ਚ ਹੀ ਬਣਾਉਣੇ ਹੋਣਗੇ। ਇਹ ਸਰਟੀਫਿਕੇਸ਼ਨ ਐਪਲ ਦੇ ਵਾਅਦੇ ਨਾਲ ਜੁੜਿਆ ਹੈ। ਐਪਲ ਨੇ ਕਿਹਾ ਸੀ ਕਿ ਉਹ ਇੰਡੋਨੇਸ਼ੀਆ 'ਚ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਖੋਲ੍ਹੇਗਾ, ਜਿਨ੍ਹਾਂ ਨੂੰ ਐਪਲ ਅਕੈਡਮੀ ਕਿਹਾ ਜਾਂਦਾ ਹੈ। 

ਇਸ ਮਹੀਨੇ ਦੀ ਸ਼ੁਰੂਆਤ 'ਚ ਐਪਲ ਦੇ ਸੀ.ਈ.ਓ. ਟਿਮ ਕੁੱਕ ਇੰਡੋਨੇਸ਼ੀਆ ਗਏ ਸਨ ਅਤੇ ਉਥੋਂ ਦੇ ਰਾਸ਼ਟਰਪਤੀ ਨੂੰ ਮਿਲੇ ਸੀ। ਉਨ੍ਹਾਂ ਗੱਲ ਕੀਤੀ ਸੀ ਕਿ ਐਪਲ ਇੰਡੋਨੇਸ਼ੀਆ 'ਚ ਫੋਨ ਬਣਾਉਣ ਲਈ ਫੈਕਟਰੀ ਲਗਾ ਸਕਦੀ ਹੈ ਜਾਂ ਨਹੀਂ ਪਰ ਹੁਣ ਪਤਾ ਲੱਗਾ ਹੈ ਕਿ ਐਪਲ ਦਾ ਨਵਾਂ ਫੋਨ, ਆਈਫੋਨ 16 ਇੰਡੋਨੇਸ਼ੀਆ 'ਚ ਨਹੀਂ ਵਿਕ ਰਿਹਾ। ਇਸ ਤੋਂ ਇਲਾਵਾ ਐਪਲ ਦੇ ਦੂਜੇ ਨਵੇਂ ਪ੍ਰੋਡਕਟ ਜਿਵੇਂ- ਆਈਫੋਨ 16 ਪ੍ਰੋ ਅਤੇ ਐਪਲ ਵਾਚ ਸੀਰੀਜ਼ 10 ਵੀ ਇੰਡੋਨੇਸ਼ੀਆ 'ਚ ਨਹੀਂ ਮਿਲ ਰਹੇ। 

ਇਹ ਵੀ ਪੜ੍ਹੋ- ਦਿੱਲੀ ਦੇ ਸ਼ਖ਼ਸ ਨੇ ਖਰੀਦ ਲਿਆ JioHotstar Domain, ਮੁਕੇਸ਼ ਅੰਬਾਨੀ ਸਾਹਮਣੇ ਰੱਖ'ਤੀ ਵੱਡੀ ਮੰਗ


Rakesh

Content Editor

Related News