ਆਈਫੋਨ 15 ਸੀਰੀਜ਼ ਭਾਰਤ 'ਚ ਸੇਲ ਲਈ ਤਿਆਰ, ਜਾਣੋ ਲਾਂਚਿੰਗ ਤਾਰੀਖ਼ ਅਤੇ ਹੋਰ ਡਿਟੇਲ

09/09/2023 10:59:34 AM

ਨਵੀਂ ਦਿੱਲੀ-  ਐਪਲ ਇੰਕ (Apple Inc) ਦੇ ਸਾਲ ਦਾ ਸਭ ਤੋਂ ਮਹੱਤਵਪੂਰਨ ਨਵਾਂ ਉਤਪਾਦ ਮੰਗਲਵਾਰ ਯਾਨੀ 12 ਸਤੰਬਰ ਨੂੰ ਲਾਂਚ ਹੋ ਰਿਹਾ ਹੈ। ਇਸ ਦਿਨ ਐਪਲ ਈਵੈਂਟ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਕੰਪਨੀ ਆਈਫੋਨ 15 ਸੀਰੀਜ਼, ਨਵੀਂ ਸਮਾਰਟਵਾਚ ਅਤੇ ਲੇਟੈਸਟ ਏਅਰਪੌਡਸ ਪੇਸ਼ ਕਰੇਗੀ। ਐਪਲ ਹਰ ਸਾਲ ਸਤੰਬਰ ਮਹੀਨੇ ਵਿੱਚ ਇੱਕ ਈਵੈਂਟ ਦੌਰਾਨ ਨਵੇਂ ਗੈਜੇਟਸ ਅਤੇ ਉਤਪਾਦ ਲਾਂਚ ਕਰਦਾ ਹੈ। ਪਿਛਲੇ ਸਾਲ ਐਪਲ ਨੇ 7 ਸਤੰਬਰ ਨੂੰ ਆਯੋਜਿਤ ਇਕ ਈਵੈਂਟ 'ਚ ਕਈ ਗੈਜੇਟਸ ਲਾਂਚ ਕੀਤੇ ਸਨ।
ਐਪਲ ਈਵੈਂਟ 12 ਸਤੰਬਰ ਨੂੰ ਕੂਪਰਟੀਨੋ, ਕੈਲੀਫੋਰਨੀਆ ਵਿੱਚ ਕੰਪਨੀ ਦੇ ਹੈੱਡਕੁਆਰਟਰ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ– ਹੁਣ ਇਕ ਹੀ ਫੋਨ 'ਚ ਚੱਲਣਗੇ ਦੋ-ਦੋ WhatsApp ਅਕਾਊਂਟ, ਨਹੀਂ ਪਵੇਗੀ 'ਡਿਊਲ ਐਪ' ਦੀ ਲੋੜ
ਇਨ੍ਹਾਂ ਉਤਪਾਦਾਂ ਨੂੰ ਲਾਂਚ ਕੀਤਾ ਜਾਵੇਗਾ
ਐਪਲ ਈਵੈਂਟ ਦੇ ਲਾਂਚ ਲਾਈਨਅੱਪ ਵਿੱਚ ਸਭ ਤੋਂ ਮਹੱਤਵਪੂਰਨ ਨਵਾਂ ਉਤਪਾਦ ਆਈਫੋਨ 15 ਪ੍ਰੋ ਹੈ। ਇਸ ਦੇ ਨਾਲ, ਕੰਪਨੀ ਐਪਲ ਵਾਚ ਅਤੇ ਏਅਰਪੌਡਸ ਸਮੇਤ ਕੁਝ ਹੋਰ ਮਾਮੂਲੀ ਅਪਡੇਟਸ ਜਾਰੀ ਕਰੇਗੀ। ਕੰਪਨੀ iOS 17, iPadOS 17 ਅਤੇ watchOS 10, iPhone, iPad ਅਤੇ Apple Watch ਲਈ ਆਪਣੇ ਆਉਣ ਵਾਲੇ ਸਾਫਟਵੇਅਰ ਅਪਡੇਟਾਂ 'ਤੇ ਵੀ ਚਰਚਾ ਕਰ ਸਕਦੀ ਹੈ।
ਆਈਫੋਨ, ਵਾਚ ਅਤੇ ਏਅਰਪੌਡਜ਼ ਦੀ ਕਮਾਈ ਰੈਵੇਨਿਊ ਦਾ 60 ਫ਼ੀਸਦੀ 
ਆਈਫੋਨ, ਐਪਲ ਵਾਚ ਅਤੇ ਏਅਰਪੌਡਸ ਦਾ ਸੁਮੇਲ ਕੰਪਨੀ ਦੇ ਈਕੋਸਿਸਟਮ ਦਾ ਮੂਲ ਬਣਿਆ ਰਹੇਗਾ। ਕਿਉਂਕਿ ਇਹ ਕੰਪਨੀ ਦੇ ਕੁੱਲ ਮਾਲੀਏ ਦਾ 60 ਫ਼ੀਸਦੀ ਪੈਦਾ ਕਰਦਾ ਹੈ। ਇਸ ਵਾਰ ਈਵੈਂਟ 'ਚ ਕੰਪਨੀ ਕਈ ਵੱਡੇ ਐਲਾਨ ਕਰ ਸਕਦੀ ਹੈ, ਕਿਉਂਕਿ ਐਪਲ ਵਿਕਰੀ 'ਚ ਆਈ ਗਿਰਾਵਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ 'ਚ ਲੋਕਾਂ ਨੂੰ ਅਪਗ੍ਰੇਡ ਕਰਨ ਲਈ ਉਨ੍ਹਾਂ ਦੇ ਹਾਈ-ਐਂਡ ਆਈਫੋਨ 'ਚ ਵੱਡੇ ਬਦਲਾਅ ਦੀ ਉਮੀਦ ਹੈ।

ਇਹ ਵੀ ਪੜ੍ਹੋ– ਆ ਗਿਆ UPI ATM, ਹੁਣ ਬਿਨਾਂ ਕਾਰਡ ਦੇ ਕੱਢਵਾ ਸਕੋਗੇ ਪੈਸੇ, ਜਾਣੋ ਕਿਵੇਂ
ਚਾਰਜਿੰਗ ਅਤੇ ਡਾਟਾ ਪੋਰਟ ਯੂ.ਐੱਸ.ਬੀ 'ਚ ਬਦਲਾਅ ਸੰਭਵ
ਐਪਲ ਫੋਨ ਦੀ ਚਾਰਜਿੰਗ ਅਤੇ ਡਾਟਾ ਪੋਰਟਾਂ ਨੂੰ ਯੂ.ਐੱਸ.ਬੀ-ਸੀ ਸਟੈਂਡਰਡ ਵਿੱਚ ਬਦਲ ਰਿਹਾ ਹੈ, ਇੱਕ ਅਜਿਹਾ ਕਦਮ ਜੋ ਪ੍ਰਦਰਸ਼ਨ ਵਿੱਚ ਸੁਧਾਰ ਕਰ ਸਕਦਾ ਹੈ। ਇਹ ਦੂਜੀ ਵਾਰ ਹੋਵੇਗਾ ਜਦੋਂ ਆਈਫੋਨ ਦਾ ਪੋਰਟ ਬਦਲਿਆ ਜਾਵੇਗਾ। ਆਖਿਰੀ ਪਿੱਚ 2012 'ਚ ਨਵਾਂ ਪੋਰਟ ਲਿਆਂਦਾ ਗਿਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News