ਪਹਾੜ ਤੋਂ 300 ਫੁੱਟ ਹੇਠਾਂ ਡਿੱਗੀ ਕਾਰ, iPhone ਦੇ ਇਸ ਫੀਚਰ ਨੇ ਬਚਾਈ ਔਰਤ ਦੀ ਜਾਨ, ਜਾਣੋ ਕਿਵੇਂ

12/16/2022 5:30:31 PM

ਗੈਜੇਟ ਡੈਸਕ- ਐਪਲ ਵਾਚ ਦੀ ਮਦਦ ਨਾਲ ਜਾਨ ਬਚਾਉਣ ਦੇ ਮਾਮਲੇ ਤਾਂ ਤੁਸੀਂ ਖੂਬ ਸੁਣੇ ਹੋਣਗੇ। ਹੁਣ ਆਈਫੋਨ ਵੀ ਮਹਿਲਾ ਦੀ ਜਾਨ ਬਚਾਉਣ 'ਚ ਕਾਰਗਰ ਸਾਬਿਤ ਹੋਇਆ ਹੈ। ਹੁਣ ਆਈਫੋਨ 14 ਨੇ ਆਪਣੇ ਸੇਫਟੀ ਫੀਚਰ ਕ੍ਰੈਸ਼ ਡਿਟੇਕਸ਼ਨ ਦੀ ਮਦਦ ਨਾਲ ਮਹਿਲਾ ਦੀ ਜਾਨ ਬਚਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਦਰਅਸਲ, ਮਹਿਲਾ ਦੀ ਕਾਰ ਪਹਾੜ ਤੋਂ 300 ਫੁੱਟ ਹੇਠਾਂ ਡਿੱਗ ਗਈ ਸੀ। ਜਿਸ ਤੋਂ ਬਾਅਦ ਆਈਫੋਨ ਨੇ ਮਹਿਲਾ ਦੇ ਪਤੀ ਨੂੰ ਐਮਰਜੈਂਸੀ ਐੱਸ.ਓ.ਐੱਸ. ਅਲਰਟ ਭੇਜ ਦਿੱਤਾ ਅਤੇ ਮਹਿਲਾ ਦਾ ਸਮਾਂ ਰਹਿੰਦਿਆਂ ਰੈਸਕਿਊ ਕਰ ਲਿਆ ਗਿਆ।

ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ

ਇਹ ਹੈ ਪੂਰਾ ਮਾਮਲਾ

ਦਰਅਸਲ, ਆਈਫੋਨ 14 ਦੇ ਨਾਲ ਨਵਾਂ ਸੇਫਟੀ ਫੀਚਰ ਕ੍ਰੈਸ਼ ਡਿਟੈਕਸ਼ਨ ਦਿੱਤਾ ਗਿਆ ਹੈ। ਇਹ ਇਕ ਐਮਰਜੈਂਸੀ ਫੀਚਰ ਹੈ ਜੋ ਕਿ ਦੁਰਘਟਨਾ ਦੇ ਸਮੇਂ ਯੂਜ਼ਰਜ਼ ਦੀ ਸੇਫਟੀ ਯਕੀਨੀ ਕਰਨ ਲਈ ਐਮਰਜੈਂਸੀ ਐੱਸ.ਓ.ਐੱਸ. ਅਲਰਟ ਜਾਰੀ ਕਰਦਾ ਹੈ। ਹਾਲ ਹੀ ਦੀ ਇਸ ਘਟਨਾ 'ਚ ਵੀ ਇਸ ਫੀਚਰ ਨੇ ਮਹਿਲਾ ਦੀ ਜਾਨ ਬਚਾਉਣ 'ਚ ਅਹਿਮ ਭੂਮਿਕਾ ਨਿਭਾਈ। ਦਰਅਸਲ, ਹਾਦਸਾ ਅਮਰੀਕਾ ਦੇ ਕੈਲੀਫੋਰਨੀਆ 'ਚ ਐਂਜਿਲਸ ਫਾਰੇਸਟ ਹਾਈਵੇਅ 'ਤੇ ਹੋਇਆ ਸੀ, ਜਿਸ ਵਿਚ ਮਹਿਲਾ ਦੀ ਕਾਰ ਦੁਰਘਟਨਾਗ੍ਰਸਤ ਹੋ ਗਈ ਅਤੇ ਉਸਦੀ ਕਾਰ ਪਹਾੜ ਤੋਂ 300 ਫੁੱਟ ਹੇਠਾਂ ਡਿੱਗ ਗਈ।

ਇਹ ਵੀ ਪੜ੍ਹੋ– ਵਾਇਰਲ ਹੋ ਰਹੀ ਅਨੋਖੀ ਜੋੜੀ, 21 ਸਾਲ ਦੇ ਮੁੰਡੇ ਨੇ ਮਾਂ ਦੀ ਉਮਰ ਦੀ ਜਨਾਨੀ ਨਾਲ ਕਰਵਾਇਆ ਵਿਆਹ

ਕਾਰ ਪਹਾੜੀ 'ਚ ਫਸ ਗਈ ਸੀ ਅਤੇ ਉਹ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਸੀ। ਹਾਲਾਂਕਿ, ਹਾਦਸੇ ਦੌਰਾਨ ਪਤੀ-ਪਤਨੀ ਦੋਵੇਂ ਫੋਨ 'ਤੇ ਇਕ-ਦੂਜੇ ਨਾਲ ਗੱਲ ਕਰ ਰਹੇ ਸਨ ਪਰ ਹਾਦਸੇ ਤੋਂ ਬਾਅਦ ਫੋਨ ਇਕਦਮ ਕੱਟ ਗਿਆ। ਪਤੀ ਕੁਝ ਸਮਝ ਪਾਉਂਦਾ ਉਸ ਤੋਂ ਪਹਿਲਾਂ ਹੀ ਉਸਦੇ ਫੋਨ 'ਤੇ ਇਕ ਨੋਟੀਫਿਕੇਸ਼ਨ ਆਇਆ, ਜਿਸ ਵਿਚ ਦੱਸਿਆ ਗਿਆ ਸੀ ਕਿ ਉਸਦੀ ਪਤਨੀ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ। ਨੋਟੀਫਿਕੇਸ਼ਨ 'ਚ ਹਾਦਸੇ ਵਾਲੀ ਥਾਂ ਦੀ ਲੋਕੇਸ਼ਨ ਵੀ ਦੱਸੀ ਗਈ ਸੀ। ਜਾਣਕਾਰੀ ਮਿਲਦੇ ਹੀ ਮਹਿਲਾ ਦਾ ਪਤੀ ਹਾਦਸੇ ਵਾਲੀ ਥਾਂ 'ਤੇ ਪਹੁੰਚਿਆ ਅਤੇ ਮਹਿਲਾ ਦਾ ਰੈਸਕਿਊ ਕੀਤਾ ਗਿਆ। ਮਹਿਲਾ ਦੇ ਪਤੀ ਨੇ ਰੈਡਿਟ 'ਤੇ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ। 

ਇਹ ਵੀ ਪੜ੍ਹੋ– ਰੰਗ 'ਚ ਪਿਆ ਭੰਗ, ਪੋਤੀ ਦੇ ਵਿਆਹ 'ਚ ਨੱਚਦੀ ਦਾਦੀ ਪਰਮਾਤਮਾ ਨੂੰ ਹੋਈ ਪਿਆਰੀ, ਕੈਮਰੇ 'ਚ ਕੈਦ ਹੋਈ ਘਟਨਾ

ਕੀ ਹੈ ਆਈਫੋਨ ਦਾ ਐਮਰਜੈਂਸੀ ਫੀਚਰ

ਇਸੇ ਸਾਲ ਐਪਲ ਨੇ ਨਵੀਂ ਆਈਫੋਨ 14 ਸੀਰੀਜ਼ ਨੂੰ ਪੇਸ਼ ਕੀਤਾ ਹੈ। ਇਸ ਸੀਰੀਜ਼ 'ਚ ਨਵਾਂ ਕ੍ਰੈਸ਼ ਡਿਟੈਕਸ਼ਨ ਫੀਚਰ ਸ਼ਾਮਲ ਕੀਤਾ ਗਿਆ ਹੈ। ਇਸ ਫੀਚਰ 'ਚ ਆਈਫੋਨ ਸੈਂਸਰ ਦੀ ਮਦਦ ਨਾਲ ਦੁਰਘਟਨਾ ਦੇ ਸਮੇਂ ਕ੍ਰੈਸ਼ ਡਿਟੈਕਸ਼ਨ ਆਨ ਕਰ ਦਿੰਦਾ ਹੈ ਅਤੇ ਜੇਕਰ ਯੂਜ਼ਰਜ਼ ਕੋਈ ਜਵਾਬ ਨਹੀਂ ਦਿੰਦਾ ਤਾਂ ਆਈਫੋਨ ਐਮਰਜੈਂਸੀ ਕਾਨਟੈਕਟ ਨੂੰ ਸੂਚਿਤ ਕਰਨ ਅਤੇ ਯੂਜ਼ਰਜ਼ ਦੀ ਸੇਫਟੀ ਯਕੀਨੀ ਕਰਨ ਲਈ ਐਮਰਜੈਂਸੀ ਐੱਸ.ਓ.ਐੱਸ. ਅਲਰਟ ਜਾਰੀ ਕਰ ਦਿੰਦਾ ਹੈ। ਇਸ ਅਲਰਟ 'ਚ ਕ੍ਰੈਸ਼ ਡਿਟੈਕਸ਼ਨ ਦੀ ਜਾਣਕਾਰੀ ਦੇ ਨਾਲ ਆਈਫੋਨ ਦੀ ਸਹੀ ਲੋਕੇਸ਼ਨ ਵੀ ਹੁੰਦੀ ਹੈ।

ਇਹ ਵੀ ਪੜ੍ਹੋ– ਦਿੱਲੀ ’ਚ ਕੁੜੀ ’ਤੇ ਤੇਜ਼ਾਬੀ ਹਮਲਾ, ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ


Rakesh

Content Editor

Related News