ਜਲਦੀ ਹੀ Apple 4th ਜਨਰੇਸ਼ਨ ਵਾਲੇ iPad ਯੂਜ਼ਰਸ ਲਈ iPad Air 2 ਪੇਸ਼ ਕਰੇਗਾ

Monday, Apr 17, 2017 - 11:15 AM (IST)

ਜਲਦੀ ਹੀ Apple 4th ਜਨਰੇਸ਼ਨ ਵਾਲੇ iPad ਯੂਜ਼ਰਸ ਲਈ iPad Air 2 ਪੇਸ਼ ਕਰੇਗਾ

ਜਲੰਧਰ-Apple ਦੀ 4th ਜਨਰੇਸ਼ਨ ਵਾਲੇ iPad ਦਾ ਇਸਤੇਮਾਲ ਕਰਨ ਵਾਲੇ ਜੇਕਰ ਇਸਨੂੰ ਬਦਲਣਾ ਚਾਹੁੰਦੇ ਹਨ ਤਾਂ ਐਪਲ ਉਨ੍ਹਾਂ ਦੇ ਲਈ ਜਿਆਦਾ ਬੇਹਤਰ iPad Air 2 ਲਿਆਉਣ ਵਾਲੀ ਹੈ। ਮੀਡੀਆ ''ਚ ਆਈ ਖਬਰਾਂ ਦੇ ਮੁਤਾਬਿਕ iPad Air 2 ਜਲਦੀ ਹੀ ਐਪਲ ਦੇ ਸਟੋਰ ਅਤੇ ਬਾਕੀ ਸਰਵਿਸ ਪ੍ਰੋਵਾਇਡਰ ਦੇ ਕੋਲ ਉਪਲੱਬਧ ਹੋਵੇਗੀ।

ਵੈੱਬਸਾਈਟ 9to5Mac ''ਤੇ ਸ਼ਨੀਵਾਰ ਨੂੰ ਪ੍ਰਕਾਸ਼ਿਤ ਖਬਰ ''ਚ ਕਿਹਾ ਗਿਆ ਹੈ ਕਿ ਅਸਲ ''ਚ ਐਪਲ ਇਹ ਇਸ ਲਈ ਕਰ ਰਹੀ ਹੈ ਕਿਉਕਿ ਕੰਪਨੀ ਦੇ ਕੋਲ ਪੁਰਾਣੀ ਪੈ ਚੁੱਕੀ 4th ਜਨਰੇਸ਼ਨ iPad ਨਹੀਂ ਰਹੀ ਹੈ ਅਤੇ ਕੰਪਨੀ ਅੱਗੇ ''ਚ ਇਸ ਤੋਂ ਪ੍ਰੋਡਕਸ਼ਨ ਵੀ ਨਹੀਂ ਕਰਨਾ ਚਾਹੁੰਦੀ।

ਐਪਲ ਨੇ ਆਪਣੇ ਕਰਮਚਾਰੀਆਂ ''ਚ ਗਾਹਕਾਂ ਨੂੰ ਬਦਲੀ ਜਾ ਸਕਣ ਵਾਲੀ 4th ਜਨਰੇਸ਼ਨ ਦੇ iPad ਦੇ ਬਾਰੇ ''ਚ ਜਾਣਕਾਰੀ ਦੇਣ ਦੇ ਲਈ ਵੀ ਕਿਹਾ ਹੈ।

iPad Air 2 ਨਵੇਂ ਗੋਲਡ ਕਲਰ ਆਪਸ਼ਨ ਦੇ ਨਾਲ ਵੀ ਚਾਲੂ ਕੀਤਾ ਜਾਵੇਗਾ। ਇਸ ਨੂੰ 32GB ਅਤੇ 128GB ਦੇ ਸਟੇਰੋਜ਼ ਵੈਰਿਅੰਟ ਦੇ ਨਾਲ ਪੇਸ਼ ਕੀਤਾ ਜਾਵੇਗਾ. ਜਦਕਿ 16GB ਅਤੇ 64GB ਸਟੋਰੇਜ਼ ਵਾਲੇ ਮਾਡਲ ਬੰਦ ਕਰ ਦਿੱਤੇ ਜਾਣਗੇ।

ਇਸ '' ਚ ਜੋ ਗਾਹਕ ਪੁਰਾਣੇ 4th ਜਨਰੇਸ਼ਨ ਵਾਲਾ iPad ਬਦਲ ਕੇ ਨਵਾਂ iPad Air 2 ਲੈਣਗੇ ਉਨ੍ਹਾਂ ਨਾ ਸਿਰਫ ਲੈਟੇਸਟ ਫੀਚਰ ਮਿਲਣਗੇ, ਬਲਕਿ ਵੱਧੀ ਸਟੋਰੇਜ਼ ਵੀ ਮਿਲੇਗੀ।


Related News