Instagram ਦਾ ਇਹ ਫੀਚਰ ਦਵੇਗਾ ਸਨੈਪਚੈਟ ਨੂੰ ਟੱਕਰ

Wednesday, Aug 31, 2016 - 05:36 PM (IST)

Instagram ਦਾ ਇਹ ਫੀਚਰ ਦਵੇਗਾ ਸਨੈਪਚੈਟ ਨੂੰ ਟੱਕਰ

ਜਲੰਧਰ : ਇਸ ਮਹੀਨੇ ਦੀ ਸ਼ੁਰੂਆਤ ''ਚ ਇੰਸਟਾਗ੍ਰਾਮ ਨੇ ਸਨੈਪਚੈਟ ਦਾ ਸਟੋਰੀ ਫੀਚਰ ਆਪਣੇ ''ਚ ਐਡ ਕਰ ਕੇ ਲੋਕਾਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਲੋਕਾਂ ਨੂੰ ਇੰਸਟਾਗ੍ਰਾਮ ਦਾ ਇਹ ਫੀਚਰ ਬਹੁਤ ਪਸੰਦ ਆ ਰਿਹਾ ਹੈ। ਇਹ ਕਾਫ ਨਹੀਂ ਸੀ ਕਿ ਕੰਪਨੀ ਇਕ ਹੋਰ ਸਰਪ੍ਰਾਈਜ਼ਿੰਗ ਫੀਚਰ ਐਡ ਕਰਨ ਜਾ ਰਹੀ ਹੈ। ਇੰਸਟਾਗ੍ਰਾਮ ਸਟੋਰੀਜ਼ ''ਚ ਵੀ ਤੁਹਾਨੂੰ ਹੋਰ ਅਕਾਊਂਟਸ ਫਾਲੋ ਕਰਨ ਦੀ ਸੁਵਿਧਾ ਮਿਲੇਗੀ। ਇਹ ਆਪਸ਼ਨ ਐਕਸਪਲੋਰ ਟੈਬ ਨਾਲ ਆਵੇਗੀ। ਇਹ ਰਿਕਮੈਂਡੇਸ਼ਨ ਤੁਹਾਨੂੰ ਤੁਹਾਡੀ ਇੰਸਟਾਗ੍ਰਾਮ ਐਕਟੀਵਿਟੀ ਦੇ ਬੇਸ ''ਤੇ ਮਿਲੇਆ ਕਰੇਗੀ।

ਇਸ ਫੀਚਰ ਦੀ ਅਜੇ ਟੈਸਟਿੰਗ ਚੱਲ ਰਹੀ ਹੈ ਤੇ ਇੰਸਟਾਗ੍ਰਾਮ ਵੱਲੋਂ ਕਨਫਰਮ ਕੀਤਾ ਗਿਆ ਹੈ ਕਿ ਇਸ ਨੂੰ ਅਗਲੇ ਕੁਝ ਹਫਤਿਆਂ ਤੱਕ ਐਡ ਕਰ ਦਿੱਤਾ ਜਾਵੇਗਾ। ਇਨ੍ਹਾਂ ਸਭ ਤੋਂ ਇਹ ਤਾਂ ਪਤਾ ਲਗਦਾ ਹੈ ਕਿ ਇੰਸਟਾਗ੍ਰਾਮ ਲੋਕਾਂ ਨੂੰ ਆਪਣੇ ਨਾਲ ਜੁੜੇ ਰੱਖਣ ''ਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦਾ, ਹਣ ਦੇਖਣਾ ਇਹ ਹੋਵੇਗਾ ਕਿ ਸਨੈਪਚੈਟ ''ਤੇ ਇਸ ਦਾ ਕਿੰਨਾ ਅਸਰ ਪਵੇਗਾ।

 


Related News