Instagram 'ਚ ਆ ਰਿਹੈ 'X' ਦਾ ਇਹ ਕਮਾਲ ਦਾ ਫੀਚਰ, ਫੀਡ ਦੇਖਣ ਦਾ ਮਜ਼ਾ ਹੋਵੇਗਾ ਦੁੱਗਣਾ

Wednesday, Oct 25, 2023 - 04:54 PM (IST)

Instagram 'ਚ ਆ ਰਿਹੈ 'X' ਦਾ ਇਹ ਕਮਾਲ ਦਾ ਫੀਚਰ, ਫੀਡ ਦੇਖਣ ਦਾ ਮਜ਼ਾ ਹੋਵੇਗਾ ਦੁੱਗਣਾ

ਗੈਜੇਟ ਡੈਸਕ- ਮੈਟਾ ਆਪਣੇ ਫੋਟੋ-ਵੀਡੀਓ ਪਲੇਟਫਾਰਮ ਇੰਸਟਾਗ੍ਰਾਮ ਲਈ 'ਐਕਸ' ਵਰਗੇ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਨੂੰ ਆਪਣੀ ਫੀਡ ਨੂੰ ਫਿਲਟਰ ਕਰਨ 'ਚ ਆਸਾਨੀ ਹੋਵੇਗੀ। ਇਹ ਫੀਚਰ ਯੂਜ਼ਰਜ਼ ਨੂੰ ਸਿਰਫ ਵੈਰੀਫਾਈਡ ਯੂਜ਼ਰਜ਼ ਦੇ ਪੋਸਟ ਦਿਖਾਏਗਾ। ਇਸਦਾ ਮਤਲਬ ਇਹ ਹੈ ਕਿ ਯੂਜ਼ਰਜ਼ ਆਪਣੇ ਪੂਰੇ ਫੀਡ ਨੂੰ ਸਕਰੋਲ ਕੀਤੇ ਬਿਨਾਂ ਆਪਣੀਆਂ ਪਸੰਦੀਦਾ ਮਸ਼ਹੂਰ ਹਸਤੀਆਂ, ਪ੍ਰਭਾਵਸ਼ਾਲੀ ਲੋਕਾਂ ਅਤੇ ਬ੍ਰਾਂਡਾਂ ਦੇ ਪੋਸਟ ਦੇਖ ਸਕਣਗੇ।

ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ

ਸਿਰਫ ਇਨ੍ਹਾਂ ਯੂਜ਼ਰਜ਼ ਨੂੰ ਮਿਲੇਗੀ ਸਹੂਲਤ

ਇੰਸਟਾਗ੍ਰਾਣ ਆਪਣੇ ਵੈਰੀਫਾਈਡ ਯੂਜ਼ਰਜ਼ ਨੂੰ ਵਧਾਉਣ ਲਈ ਨਵੇਂ ਤਰੀਕੇ ਲੱਭ ਰਿਹਾ ਹੈ। ਹਾਲ ਹੀ 'ਚ ਇਕ ਐਲਾਨ 'ਚ ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਕਿਹਾ ਸੀ ਕਿ ਕੰਪਨੀ ਇਕ ਨਵੇਂ ਫੀਡ ਆਪਸ਼ਨ ਦੀ ਟੈਸਟਿੰਗ ਕਰ ਰਹੀ ਹੈ ਜੋ ਯੂਜ਼ਰਜ਼ ਨੂੰ ਸਿਰਫ ਵੈਰੀਫਾਈਡ ਯੂਜ਼ਰਜ਼ ਦੇ ਪੋਸਟ ਦਿਖਾਏਗਾ। 

ਨਵਾਂ ਫੀਡ ਆਪਸ਼ਨ ਇੰਸਟਾਗ੍ਰਾਮ ਦੇ ਮੈਟਾ ਵੈਰੀਫਾਈਡ ਮੈਂਬਰਸ਼ਿਪ ਸਰਵਿਸ ਦਾ ਹਿੱਸਾ ਹੈ, ਜੋ ਯੂਜ਼ਰਜ਼ ਦੀ ਪਛਾਣ ਨੂੰ ਵੈਰੀਫਾਈਡ ਕਰਦਾ ਹੈ ਅਤੇ ਉਨ੍ਹਾਂ ਨੂੰ ਤਰਜੀਹੀ ਗਾਹਕ ਸਹਾਇਤਾ ਅਤੇ ਵਿਸ਼ੇਸ਼ ਸਟਿਕਰ ਵਰਗੇ ਹੋਰ ਫੀਚਰਜ਼ ਤਕ ਪਹੁੰਚ ਪ੍ਰਦਾਨ ਕਰਦਾ ਹੈ। ਇੰਸਟਾਗ੍ਰਾਮ ਮੁਖੀ ਨੇ ਕਿਹਾ ਕਿ ਨਵਾਂ ਫੀਡ ਆਪਸ਼ਨ ਕਾਰੋਬਾਰਾਂ ਅਤੇ ਕ੍ਰਿਏਟਰਾਂ ਲਈ ਡਿਸਕਵਰ ਕਰਨ ਦਾ ਇਕ ਤਰੀਕਾ ਹੈ। 

ਇਹ ਵੀ ਪੜ੍ਹੋ- ਚੋਰੀ ਜਾਂ ਗੁਆਚ ਗਿਆ ਹੈ ਆਧਾਰ ਕਾਰਡ ਤਾਂ ਤੁਰੰਤ ਕਰੋ ਇਹ ਕੰਮ, ਨਹੀਂ ਹੋਵੇਗਾ ਗਲਤ ਇਸਤੇਮਾਲ

ਮੋਸੇਰੀ ਨੇ ਆਪਣੇ ਇੰਸਟਾਗ੍ਰਾਮ ਬ੍ਰਾਡਕਾਸਟ ਚੈਨਲ 'ਤੇ ਇਕ ਮੈਸੇਜ 'ਚ ਕਿਹਾ ਕਿ ਅਸੀਂ ਲੋਕਾਂ ਲਈ ਸਿਰਫ ਮੈਟਾ ਵੈਰੀਫਾਈਡ ਅਕਾਊਂਟ 'ਤੇ ਟਾਗਲ ਕਰਕੇ ਆਪਣੇ ਇੰਸਟਾਗ੍ਰਾਮ ਫੀਡ ਅਤੇ ਰੀਲਸ ਦਾ ਪਤਾ ਲਗਾਉਣ ਦਾ ਇਕ ਤਰੀਕਾ ਟੈਸਟ ਕਰ ਰਹੇ ਹਾਂ। ਅਸੀਂ ਇਸਨੂੰ ਲੋਕਾਂ ਲਈ ਇਕ ਨਵੇਂ ਕੰਟਰੋਲ ਅਤੇ ਕਾਰੋਬਾਰਾਂ ਅਤੇ ਕ੍ਰਿਏਟਰਾਂ ਲਈ ਡਿਸਕਵਰ ਕੀਤੇ ਜਾਣ ਦੇ ਇਕ ਤਰੀਕੇ ਦੇ ਰੂਪ 'ਚ ਲੱਭ ਰਹੇ ਹਾਂ। ਜੇਕਰ ਤੁਸੀਂ ਇਸਦੀ ਵਰਤੋਂ ਕਰਨ 'ਚ ਰੁਚੀ ਰੱਖਦੇ ਹੋ ਤਾਂ ਸਾਨੂੰ ਦੱਸੋ। 

ਮੋਸੇਰੀ ਨੇ ਨਵਾਂ ਫੀਡ ਆਪਸ਼ਨ ਦੇ ਕੰਮ ਕਰਨ ਦੇ ਤਰੀਕੇ ਨੂੰ ਲੈ ਕੇ ਇਕ ਸਕਰੀਨਸ਼ਾਟ ਵੀ ਸਾਂਝਾ ਕੀਤਾ ਹੈ। ਸਕਰੀਨਸ਼ਾਟ ਮੁਤਾਬਕ, ਜਦੋਂ ਯੂਜ਼ਰਜ਼ ਇੰਸਟਾਗ੍ਰਾਮ ਲੋਗੋ 'ਤੇ ਟੈਪ ਕਰਨਗੇ ਤਾਂ "Following" ਅਤੇ "Favorites" ਦੇ ਹੇਠਾਂ "Meta Verified" ਨਾਂ ਦਾ ਆਪਸ਼ਨ ਦਿਸੇਗਾ।

ਇਹ ਵੀ ਪੜ੍ਹੋ- ਤੁਹਾਨੂੰ ਵੀ ਆ ਰਹੀ ਹੈ ਨੈੱਟਵਰਕ ਦੀ ਸਮੱਸਿਆ ਤਾਂ ਤੁਰੰਤ ਬਦਲੋ ਫੋਨ ਦੀ ਇਹ ਸੈਟਿੰਗ


author

Rakesh

Content Editor

Related News