ਗਲਤ ਕੰਟੈਂਟ ਪੋਸਟ ਕਰਨ ’ਤੇ Instagram ਦੇਵੇਗਾ ਚਿਤਾਵਨੀ

07/22/2019 11:30:11 AM

ਗੈਜੇਟ ਡੈਸਕ– ਜੇ ਤੁਸੀਂ ਵੀ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਇੰਸਟਾਗ੍ਰਾਮ ਨੇ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ ਪਾਲਿਸੀ ’ਚ ਕੁਝ ਵੱਡੇ ਬਦਲਾਅ ਕੀਤੇ ਹਨ। ਰਿਪੋਰਟ ਮੁਤਾਬਕ, ਇੰਸਟਾਗ੍ਰਾਮ ’ਤੇ ਗਲਤ ਜਾਣਕਾਰੀ ਪੋਸਟ ਕਰਨ ’ਤੇ ਯੂਜ਼ਰਜ਼ ਨੂੰ ਹੁਣ ਚਿਤਾਵੀ ਮਿਲੇਗੀ, ਜਿਸ ਤੋਂ ਬਾਅਦ ਉਨ੍ਹਾਂ ਦਾ ਅਕਾਊਂਟ ਡਿਲੀਟ ਕਰ ਦਿੱਤਾ ਜਾਵੇਗਾ। 

ਪਾਲਿਸੀ ਬਦਲਣ ਪਿੱਛੇ ਸਭ ਤੋਂ ਵੱਡਾ ਕਾਰਨ
ਇੰਸਟਾਗ੍ਰਾਮ ’ਤੇ ਫੇਕ, ਅਡਲਟ ਅਤੇ ਸਮਾਜ ਨੂੰ ਭੜਕਾਉਣ ਵਾਲਾ ਕੰਟੈਂਟ ਰੋਕਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਸ ਨਾਲ ਸਮਾਜ ’ਤੇ ਗਲਤ ਅਸਲ ਪੈਂਦਾ ਹੈ। ਨਵੀਂ ਪਾਲਿਸੀ ਦੇ ਆਉਣ ਨਾਲ ਇੰਸਟਾਗ੍ਰਾਮ ਯੂਜ਼ਰਜ਼ ਨੂੰ ਬੈਨ ਕਰਨ ਤੋਂ ਪਹਿਲਾਂ ਚਿਤਾਵਨੀ ਦੇਵੇਗਾ, ਜਿਸ ਵਿਚ ਲਿਖਿਆ ਹੋਵੇਗਾ ਕਿ ਜੇ ਯੂਜ਼ਰ ਨੇ ਇਸ ਪਲੇਟਫਾਰਮ ’ਤੇ ਮੁੜ ਕੁਝ ਅਜਿਹਾ ਕੰਟੈਂਟ ਪੋਸਟ ਕੀਤਾ ਤਾਂ ਉਸ ਦਾ ਅਕਾਊਂਟ ਹਮੇਸ਼ਾ ਲਈ ਡਿਲੀਟ ਕਰ ਦਿੱਤਾ ਜਾਵੇਗਾ। 

ਅਲਰਟ ’ਚੇ ਯੂਜ਼ਰ ਨੂੰ ਮਿਲੇਗੀ ਅਜਿਹੀ ਜਾਣਕਾਰੀ
ਇੰਸਟਾਗ੍ਰਾਮ ਯੂਜ਼ਰ ਨੂੰ ਚਿਤਾਵਨੀ ਦੇਣ ਦੇ ਨਾਲ ਹੀ ਕੁਮੈਂਟਸ, ਪੋਸਟਸ ਤੇ ਸਟੋਰੀਜ਼ ਦੀ ਹਿਸਟਰੀ ਵੀ ਮੁਹੱਈਆ ਕਰਵਾਏਗੀ ਤਾਂ ਜੋ ਯੂਜ਼ਰ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਕਿ ਕਿਸ ਤਰ੍ਹਾਂ ਇਹ ਪੋਸਟ ਇੰਸਟਾਗ੍ਰਾਮ ਦੀ ਪਾਲਿਸੀ ਦੇ ਖਿਲਾਫ ਹੈ। ਇਸ ਤੋਂ ਇਲਾਵਾ ਪੋਟ ਨੂੰ ਹਟਾਉਣ ਦਾ ਕਾਰਨ ਵੀ ਦੱਸਿਆ ਜਾਵੇਗਾ। 

ਯੂਜ਼ਰ ਕੋਲ ਚਿਤਾਵਨੀ ਖਿਲਾਫ ਅਪੀਲ ਕਰਨ ਦਾ ਅਧਿਕਾਰ
ਜੇਕਰ ਕਿਸੇ ਯੂਜ਼ਰ ਨੂੰ ਲੱਗਦਾ ਹੈ ਕਿ ਇੰਸਟਾਗ੍ਰਾਮ ਉਸ ਦੀ ਪੋਸਟ ਸਹੀ ਢੰਗ ਨਾਲ ਨਹੀਂ ਸਮਝਿਆ ਤਾਂ ਉਹ ਅਕਾਊਂਟ ਬੈਨ ਹੋਣ ਦੀ ਚਿਤਾਵਨੀ ਖਿਲਾਫ ਅਪੀਲ ਵੀ ਕਰ ਸਕਦਾ ਹੈ, ਜਿਸ ਤੋਂ ਬਾਅਦ ਯੂਜ਼ਰ ਵਲੋਂ ਕੀਤੀ ਗਈ ਇਸ ਅਪੀਲ ਨੂੰ ਇੰਸਟਾਗ੍ਰਾਮ ਇਕ ਵਾਰ ਰੀਵਿਊ ਕਰੇਗਾ। ਕੰਪਨੀ ਜਾਂ ਕਰੇਗੀ ਕਿ ਜੇ ਗਲਤੀ ਨਾਲ ਯੂਜ਼ਰ ਦੇ ਪੋਸਟ ਜਾਂ ਕੰਟੈਂਟ ਨੂੰ ਹਟਾਇਆ ਗਿਆ ਹੈ ਤਾਂ ਉਸ ਨੂੰ ਰੀ-ਸਟੋਰ ਕੀਤਾ ਜਾਵੇ। 


Related News