ਇੰਡੋਨੇਸ਼ੀਆਈ ਹੈਕਰ ਗਰੁੱਪ ਦੇ ਨਿਸ਼ਾਨੇ ''ਤੇ 12,000 ਸਰਕਾਰੀ ਵੈੱਬਸਾਈਟਾਂ, ਸਰਕਾਰ ਨੇ ਜਾਰੀ ਕੀਤਾ ਅਲਰਟ

04/15/2023 4:04:43 PM

ਗੈਜੇਟ ਡੈਸਕ- ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਨੇ 12000 ਭਾਰਤੀ ਸਰਕਾਰੀ ਵੈੱਬਸਾਈਟਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਹ ਸਰਕਾਰੀ ਵੈੱਬਸਾਈਟਾਂ ਇੰਡੋਨੇਸ਼ੀਆਈ ਹੈਕਰ ਸਮੂਹ ਦੇ ਨਿਸ਼ਾਨੇ 'ਤੇ ਹਨ ਅਤੇ ਇਨ੍ਹਾਂ 'ਤੇ ਹੈਕਰ ਦੁਆਰਾ ਹੈਕ ਕੀਤੇ ਜਾਣ ਦਾ ਖਤਰਾ ਜਤਾਇਆ ਜਾ ਰਿਹਾ ਹੈ। I4C ਨੇ ਇਹ ਅਲਰਟ ਭਾਰਤ ਸਰਕਾਰ ਦੀ ਸੰਸਥਾ CERT-In ਟੀਮ ਨੂੰ ਜਾਰੀ ਕੀਤਾ ਹੈ। ਅਲਰਟ 'ਚ ਕਿਹਾ ਗਿਆ ਹੈ ਕਿ ਇੰਡੋਨੇਸ਼ੀਆ ਦਾ ਇਕ ਸ਼ੱਕੀ ਹੈਕਰ ਸਮੂਹ ਦੇਸ਼ ਭਰ ਦੀਆਂ 12000 ਸਰਕਾਰੀ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ।

ਸਾਈਬਰ ਸੁਰੱਖਿਆ ਏਜੰਸੀਆਂ ਅਲਰਟ

ਇਹ ਅਲਰਟ ਗ੍ਰਹਿ ਮੰਤਰਾਲਾ ਦੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਨੇ ਜਾਰੀ ਕੀਤਾ ਹੈ। ਅਲਰਟ 'ਚ ਸੰਬੰਧਿਤ ਸਰਕਾਰੀ ਅਧਿਕਾਰੀਆਂ ਨੂੰ ਰੋਕਥਾਮ ਉਪਾਅ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਗਿਆ ਹੈ ਕਿ ਹੈਕਰਾਂ ਦੁਆਰਾ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਵੈੱਬਸਾਈਟਾਂ ਨੂੰ ਸੰਭਾਵਿਤ ਰੂਪ ਨਾਲ ਟਾਰਗੇਟ ਕੀਤਾ ਜਾ ਰਿਹਾ ਹੈ। 

ਪਿਛਲੇ ਸਾਲ ਇਕ ਵੱਡੇ ਪੱਧਰ 'ਤੇ ਰੈਨਸਮਵੇਅਰ ਹਮਲੇ ਨੇ ਏਮਜ਼ ਦੀ ਵਿਵਸਥਾ ਨੂੰ ਠੱਪ ਕਰ ਦਿੱਤਾ ਸੀ, ਜਿਸਦੇ ਹੋਰ ਹਸਪਤਾਲ ਸੇਵਾਵਾਂ ਤੋਂ ਇਲਾਵਾ ਕੇਂਦਰੀਕ੍ਰਿਤ ਰਿਕਾਰਡ ਪਹੁੰਚ ਤੋਂ ਬਾਹਰ ਹੋ ਗਏ ਸਨ। ਕੁੱਲ ਮਿਲਾ ਕੇ 2022 'ਚ ਵੱਖ-ਵੱਖ ਸਰਕਾਰੀ ਸੰਗਠਨਾਂ 'ਤੇ 19 ਰੈਨਸਮਵੇਅਰ ਹਮਲਿਆਂ ਦੀ ਸੂਚਨਾ ਭਾਰਤ ਸਰਕਾਰ ਨੂੰ ਦਿੱਤੀ ਗਈ ਸੀ ਜੋ ਕਿ ਪਹਿਲਾਂ ਦੇ ਮੁਕਾਬਲੇ ਲਗਭਗ 3 ਗੁਣਾ ਵੱਧ ਸਨ। 

I4C ਦੇ ਅਲਰਟ ਮੁਤਾਬਕ, ਇਕ ਇੰਡੋਨੇਸ਼ੀਆਈ ਹੈਕਟਿਵਿਸਟ ਸੰਗਠਨ ਡਿਸਟਰੀਬਿਊਟਿਡ ਡਿਨਾਇਲ ਆਫ ਸਰਵਿਸ (DDoS) ਅਤੇ ਡਿਨਾਇਲ ਆਫ ਸਰਵਿਸ (DoS) ਹਮਲੇ ਕਰ ਰਿਹਾ ਸੀ। ਦੱਸ ਦੇਈਏ ਕਿ DDoS ਹਮਲੇ ਉਦੋਂ ਹੁੰਦੇ ਹਨ ਜਦੋਂ ਇਕ ਕੰਪਿਊਟਰ ਨੈੱਟਵਰਕ ਨੂੰ ਜਾਣਬੁੱਝ ਕੇ ਕਈ ਵੱਖ-ਵੱਖ ਕੰਪਿਊਟਰਾਂ ਤੋਂ ਇਕੱਠੇ ਭੇਜੇ ਗਏ ਡਾਟਾ ਭਰ ਕੇ ਰੋਕਿਆ ਜਾਂਦਾ ਹੈ। ਹਮਲੇ ਨੂੰ ਲੈ ਕੇ ਭਾਰਤ 'ਚ ਸੰਬੰਧਿਤ ਸਾਈਬਰ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। 

ਇਹ ਹੈ ਹਮਲੇ ਦਾ ਕਾਰਨ
ਅਲਰਟ ਮੁਤਾਬਕ, ਹੈਕਟਿਵਿਸਟ ਨੇ ਕਥਿਤ ਤੌਰ 'ਤੇ ਉਨ੍ਹਾਂ ਵੈੱਬਸਾਈਟਾਂ ਦੀ ਇਕ ਸੂਚੀ ਪੋਸਟ ਕੀਤੀ ਸੀ ਜਿਨ੍ਹਾਂ ਨੂੰ ਟਾਰਗੇਟ ਕਰਨ ਦਾ ਦਾਅਵਾ ਕੀਤਾ ਗਿਆ ਸੀ। ਇਸ ਲਿਸਟ 'ਚ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਵੈੱਬਸਾਈਟਾਂ ਸ਼ਾਮਲ ਸਨ। ਕਿਹਾ ਜਾ ਰਿਹਾ ਹੈ ਕਿ ਮਲੇਸ਼ੀਆਈ ਗਿਰੋਹ ਨੇ ਪਿਛਲੇ ਸਾਲ ਬੈਗੰਬਰ ਮੁਹੰਮਦ ਦੇ ਖਿਲਾਫ ਕੀਤੀਆਂ ਗਈਆਂ ਟਿਪਣੀਆਂ ਕਾਰਨ ਰਾਜਨੀਤਿਕ ਅਸ਼ਾਂਤੀ ਫੈਲਾਉਣ ਲਈ ਭਾਰਤ ਸਰਕਾਰ ਦੀਆਂ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਇਆ।


Rakesh

Content Editor

Related News